ਫਾਜ਼ਿਲਕਾ 1 ਜੂਨ
ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਮੁਹਾਰ ਜਮਸ਼ੇਰ ਦੇਸ਼ ਦਾ ਅਜਿਹਾ ਪਿੰਡ ਹੈ ਜੋ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਹੈ ਅਤੇ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਜਦਕਿ ਇਸ ਦੇ ਚੜਦੇ ਵਾਲੇ ਪਾਸੇ ਕੰਡਿਆਲੀ ਤਾਰ ਹੈ । ਇਸ ਪਿੰਡ ਦੇ ਲੋਕਾਂ ਨੇ ਵੀ ਉਤਸਾਹ ਨਾਲ ਮਤਦਾਨ ਵਿੱਚ ਭਾਗ ਲਿਆ ਅਤੇ ਚੋਣਾਂ ਦੇ ਪਰਵ ਵਿਚ ਭਾਗ ਲੈਕੇ ਦੇਸ਼ ਦੇ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਪਾਇਆ। ਇਸ ਬੂਥ ਤੇ ਸ਼ਾਮ 5 ਵਜੇ ਤੱਕ ਪਿੰਡ ਦੀਆਂ ਕੁੱਲ 618 ਵਿਚੋਂ 525 ਵੋਟਾਂ ਪੋਲ ਹੋ ਗਈਆਂ ਸਨ। ਜੋ ਕਿ 84.9 ਫੀਸਦੀ ਬਦਦੀ ਹੈ।
ਜਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਪਿੰਡ ਵਿੱਚ ਪਹੁੰਚ ਕੇ ਜਿੱਥੇ ਵੋਟਰਾਂ ਦਾ ਉਤਸਾਹ ਵਧਾਇਆ ਉੱਥੇ ਹੀ ਉਹਨਾਂ ਨੇ ਇੱਥੇ ਚੋਣ ਡਿਊਟੀ ਤੇ ਤੈਨਾਤ ਹਮਲੇ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਅੱਤ ਦੀ ਗਰਮੀ ਵਿਚ ਦੇਸ਼ ਦੀਆਂ ਹਦਾਂ ਦੀ ਰਾਖੀ ਕਰਨ ਦੇ ਨਾਲ ਲੋਕਤੰਤਰ ਵਿਚ ਵੀ ਯੋਗਦਾਨ ਪਾ ਰਹੀ ਬੀਐਸਐਫ ਦੀ ਟੁਕੜੀ ਦੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਵੀ ਸੁਭਕਾਮਨਾਵਾਂ ਦਿੱਤੀਆਂ।
ਬਿਲਕੁਲ ਜੀਰੋ ਲਾਈਨ ਤੇ ਵਸੇ ਇਸ ਪਿੰਡ ਦੇ ਲੋਕਾਂ ਦਾ ਬੀਐਸਐਫ ਨਾਲ ਵੀ ਨੇੜਲਾ ਰਿਸ਼ਤਾ ਹੈ ਅਤੇ ਇੱਥੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਵਿੱਚ ਕੀਤੀ ਜਾ ਰਹੀ ਡਿਊਟੀ ਲਈ ਵੀ ਐਸਐਸਪੀ ਨੇ ਉਹਨਾਂ ਦੀ ਸਲਾਘਾ ਕੀਤੀ।
ਪਿੰਡ ਵਾਸੀਆਂ ਦੀ ਲੋਕਤੰਤਰ ਵਿਚ ਆਸਥਾ ਦੇਸ਼ ਵਾਸ਼ੀਆਂ ਲਈ ਪ੍ਰੇਰਣਾ ਸ਼੍ਰੋਤ ਹੈ।ਇਸ ਪਿੰਡ ਦੇ ਲੋਕਾਂ ਨੇ ਕਠਿਨਾਈਆਂ ਦੇ ਬਾਵਜੂਦ ਲੋਕਤੰਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਇਹ ਪਿੰਡ ਸਿਰਫ ਕੰਡਿਆਲੀ ਤਾਰ ਦੇ ਹੀ ਪਾਰ ਨਹੀਂ ਸਗੋਂ ਸਤਲੁਜ ਦੀ ਕਰੀਕ ਦੇ ਵੀ ਪਾਰ ਹੈ ਅਤੇ ਜਦ ਹੜ੍ਹ ਆਉਂਦੇ ਹਨ ਤਾਂ ਇਸ ਪਿੰਡ ਅਤੇ ਬਾਕੀ ਦੇਸ਼ ਵਿਚਕਾਰ ਸਤਲੁਜ ਨਦੀ ਵੀ ਇਕ ਰੁਕਾਵਟ ਬਣ ਜਾਂਦੀ ਹੈ, ਪਰ ਫਿਰ ਵੀ ਇੰਨ੍ਹਾਂ ਲੋਕਾਂ ਦਾ ਲੋਕਤੰਤਰ ਵਿਚ ਯੋਗਦਾਨ ਸਲਾਘਾਯੋਗ ਹੈ।
ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਇਨ ਤੇ ਵਸੇ ਪਿੰਡ ਮੁਹਾਰ ਜਮਸੇਰ ਪਹੁੰਚ ਕੇ ਐਸਐਸਪੀ ਫਾਜ਼ਿਲਕਾ ਜੀ ਨੇ ਪੋਲਿੰਗ ਬੂਥ ਦੇ ਸੁੱਰਖਿਆ ਪ੍ਰਬੰਧਾ ਦਾ ਲਿਆ ਜਾਇਜਾ
Date: