ਖਾਨਪੁਰ ਦਾਣਾ ਮੰਡੀ ਚ ਵਿਧਾਇਕ ਸੰਗੋਵਾਲ ਨੇ ਕਣਕ ਦੀ ਖਰੀਦ ਕਰਵਾਈ ਸ਼ੁਰੂ

Start buying wheat

Start buying wheat ਡੇਹਲੋਂ 13 ਅਪ੍ਰੈਲ ( ਦਾਰਾ ਘਵੱਦੀ) ਅੱਜ ਨੇੜਲੇ ਪਿੰਡ ਖਾਨਪੁਰ ਜ਼ਿਲਾ ਲੁਧਿਆਣਾ ਵਿਖੇ ਦਾਣਾ ਮੰਡੀ ਵਿੱਚ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਕਣਕ ਤੇ ਕੱਟ ਲਗਾਇਆ ਗਿਆ ਹੈ। ਉਹ ਕੇਂਦਰ ਸਰਕਾਰ ਵੱਲੋਂ ਕੀਤੀ ਕਟੌਤੀ ਵਾਲਾ ਪੈਸਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇਗੀ, ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ੋ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਨ, ਕਿਸਾਨਾਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ ਇੱਕ ਪੈਸਾ ਕਿਸਾਨਾਂ ਨੂੰ ਦੇਵੇਗੀ। ਉਹਨਾਂ ਕਿਹਾ ਕਿ ਗੜੇਮਾਰੀ ਨਾਲ ਨੁਕਸਾਨੀ ਕਣਕ ਦੀ ਫ਼ਸਲ ਦਾ ਮੁਆਵਜ਼ਾ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਬੋਹਰ ਦੇ ਵਿਚ ਕਿਸਾਨਾਂ ਨੂੰ ਵੰਡ ਰਹੇ ਹਨ,ਇਸ ਲਈ ਜਿਨ੍ਹਾਂ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਦੇ ਇੱਕ ਇੱਕ ਦਾਣੇ ਦਾ ਮੁਆਵਜ਼ਾ ਮਿਲੇਗਾ। ਇਸ ਮੌਕੇ ਗੱਲ ਕਰਦਿਆਂ ਆੜਤੀਆਂ ਜਸਵੀਰ ਸਿੰਘ ਸਾਬਕਾ ਸਰਪੰਚ ਖਾਨਪੁਰ ਨੇ ਕਿਹਾ ਕਿ ਅੱਜ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮੰਡੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਵਾਈ, ਉਹਨਾਂ ਨੇ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਹਨਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਲਈ ਸਾਰੀਆਂ ਸਹੁਲਤਾਂ ਹਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । Start buying wheat

ALSO READ : ਕਿਉਂ ਪਿਆ ਵਿਸਾਖੀ ਦਾ ਨਾਮ ਵਿਸਾਖੀ , ਜਾਣੋ ਕੀ ਹੈ ਇਸ ਦਿਨ ਦਾ ਖਾਸ ਇਤਿਹਾਸ ?

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਨੀਅਰ ਆਗੂ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾਂ ਨੇ ਕਿਹਾ ਕਿ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਖੜੀ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਦਵਿੰਦਰਪਾਲ ਲਾਡੀ, ਜਸਵਿੰਦਰ ਜੱਸੀ ਪੀ ਏ,ਰਵੀ ਝੱਮਟ ਦਫ਼ਤਰ ਇੰਚਾਰਜ, ਇੰਦਰਜੀਤ ਹਿਮਾਂਯੂੰਪੁਰਾ,ਸੋਨੁ ਗਿੱਲ,ਸਾਬੀ ਜਰਖੜ ਬਲਾਕ ਪ੍ਰਧਾਨ, ਸ਼ਿੰਦਾ ਲਹਿਰਾਂ, ਦਲਵਾਰਾ ਸਿੰਘ ਏ ਐਫ ਐਸ ਓ ,ਰਾਜਵਿੰਦਰ ਸਿੰਘ ਮੈਨੇਜਰ ਮਾਰਕਫੈੱਡ ,ਕੰਵਲਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ , ਜਸਬੀਰ ਸਿੰਘ ਖਾਨਪੁਰ ,ਸੁਖਬੀਰ ਸਿੰਘ ਮੰਡੀ ਸੁਪਰਵਾਈਜ਼ਰ, ਅਜਮੇਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ, ਅਨਮੋਲ ਜੀਤ ਖਾਨਪੁਰ, ਬਲਜਿੰਦਰ ਸਰਪੰਚ ਜਰਖੜ, ਮਨਦੀਪ ਸਿੰਘ ਜੱਸੜ, ਜਗਦੇਵ ਸਿੰਘ ਖਾਨਪੁਰ, ਗੁਰਵਿੰਦਰ ਸਿੰਘ ਖਾਨਪੁਰ, ਸੁਰਜੀਤ ਸਿੰਘ ਜੱਸੜ, ਮੁਖਤਿਆਰ ਸਿੰਘ ਜੱਸੜ, ਦਵਿੰਦਰ ਸਿੰਘ ਝੱਜ ਪ੍ਰਧਾਨ, ਰਣਜੀਤ ਸਿੰਘ ਖਾਨਪੁਰ, ਇੰਦਰਜੀਤ ਸਿੰਘ ਖਾਨਪੁਰ,ਤਪਿੰਦਰ ਜਰਖੜ, ਤੇਜਿੰਦਰ ਜਰਖੜ, ਮੁਖਤਿਆਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਜਸਵੀਰ ਸਿੰਘ ਡੰਗੋਰਾ, ਦਿਲਬਾਗ ਸਿੰਘ ਖਾਨਪੁਰ, ਸੰਦੀਪ ਪੰਧੇਰ,ਦਰਸ਼ਨ ਸਿੰਘ ਜੱਸੜ, ਬਲਦੇਵ ਸਿੰਘ ਜੱਸੜ, ਪਰਮਿੰਦਰ ਸਿੰਘ ਖਾਨਪੁਰ, ਰਵਿੰਦਰ ਸਿੰਘ ਖਾਨਪੁਰ, ਇੰਦਰਜੀਤ ਸਿੰਘ ਖਾਨਪੁਰ ਅਤੇ ਹਰਕੀਰਤ ਸਿੰਘ ਖਾਨਪੁਰ ਆਦਿ ਹਾਜ਼ਰ ਸਨ।Start buying wheat

[wpadcenter_ad id='4448' align='none']