Friday, December 27, 2024

ਖੁਸ਼ੀ ਦੀ ਕੀਮਤ

Date:

story The price of happiness ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ।

ਮੇਰੇ ਤੋਂ ਕਦੇ ਵਾਹਵਾ ਟੈਮ ਚੁੱਪ ਨੀੰ ਰਿਹਾਂ ਜਾਂਦਾ😛 ਸੋ ਮੈਂ ਉਸਨੂੰ ਬੁਲਾ ਲਿਆ ‘ਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲਾਗੇ, ਚਲੋ 2-4 ਸਿਆਣੀਆਂ ਜਿਹੀਆਂ ਗੱਲਾਂ ਕਰਕੇ, ਮੈਂ ਤਾਂ ਅਪਣੀਂ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ, ਕਲੋਲਾਂ ਜਿਹੀਆਂ ਸੁਣਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ, ਆਂਦਾ ਪੁੱਤਰਾ ਵੈਹੇ ਕਈ ਸਾਲ ਹੋਗੇ ਮੈਂਨੂੰ ਖੁੱਲਕੇ ਹੱਸੇ ਨੂੰ, ਅੱਜ ਤੂੰ ਹਸਾ ਦਿੱਤਾ 😑ਮੈਂ ਹੱਸਦਾ-2 ਇੱਕ-ਦਮ ਚੁੱਪ ਕਰ ਗਿਆ। story The price of happiness

ਪੁੱਛਣ ‘ਤੇ ਉਸਨੇਂ ਦੱਸਿਆ ਵੀ ਮੈਂ ਪੁਲਿਸ ‘ਚ ਮੁਲਾਜ਼ਿਮ ਹਾਂ (SHO), ਮੇਰਾ ਇੱਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ, ਸਦਮੇਂ ‘ਚ ਪਤਨੀਂ ਦਿਮਾਗੀ ਤੌਰ ਬਿਮਾਰ ਹੋਗੀ, ਪਲਾਂ ‘ਚ ਸਭ ਕੁਝ ਤਬਾਹ ਹੋ ਗਿਆ, “ਅੱਖਾਂ ‘ਚ ਪਾਣੀਂ ਸੀ, ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ‘ਤੇ ਹੱਸਿਆ ਤਾਂ ਅਜੀਬ ਜਿਹਾ ਲੱਗਾ ਜਿਵੇਂ ਭੁੱਲ ਗਿਆ ਹੋਵਾਂ ਖੁਸ਼ੀ ਕੀ ਹੁੰਦੀ ਏ” 😢

also read : ਸੈਲਾਨੀ US ਵਿੱਚ ਅਸਥਾਈ ਵੀਜ਼ੇ ‘ਤੇ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਹਨ: ਵੇਰਵੇ

ਉਨ੍ਹਾਂ ਨੇਂ ਮੈਂਨੂੰ ਅਪਣਾਂ ਨੰਬਰ ਦਿੱਤਾ, ‘ਤੇ ਜਾਣ ਲੱਗੇ ਹੱਸਦੇ-2 ਜੱਫੀ ਪਾਕੇ ਕਿਹਾ ‘ ਖੁਸ਼ੀ ਕੀਮਤੀ ਏ ‘ਤੇ ਹਾਸੇ ਵੰਡ ਪੱੁਤਰਾ, ਤੂੰ ਤਾਂ ਸਭ ਦਾ ਪੱੁਤਰ ਏ’ 😊

★ ਸ਼ਾਇਦ ਖੁਸ਼ ਰਹਿਣਾਂ ਇੱਕ ਅਵਸਥਾ ਏ, ਸਭ ਕੁਝ ਪਾਉਣਾਂ ਹੀ ਖੁਸ਼ੀ ਨਹੀਂ ਬਲਕਿ ਜੋ ਵੀ ਅੱਜ ਹੈ ਉਸਨੂੰ ਮਾਨਣਾਂ ਸਾਡੀ ਜਿੱਤ ਏ। ਸਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਜਦੋੰ ਤੱਕ ਅਸੀੰ ਖੁਦ ਖੁਸ਼ ਰਹਿਣ ਦਾ ਫੈਸਲਾ ਨਹੀਂ ਕਰ ਲੈਂਦੇ। 😊

ਚਾਰੇ-ਪਾਸੇ ਹਨੇਰਾ ਦਿਖ ਰਿਹਾ ਹੋਵੇ ਤਾਂ ਰੌਸ਼ਨੀਂ ਲੱਭਣ ਦੀ ਕੋਸ਼ਿਸ ਕਰੋ, ਨਹੀਂ ਲੱਭਦੀ ਤਾਂ ਖੁਦ ਨੂੰ ਹੀ ਰੌਸ਼ਨੀਂ ਬਣਾ ਲਵੋ। ਨਿੱਕੀਆਂ-2 ਮੁਸੀਬਤਾਂ ਆਉਣ ਕਰਕੇ ਢੇਰੀ ਨਹੀਂ ਢਾਹੁਣੀਂ ਚਾਹੀਦੀ, ਬਾਕੀ ਜੀਂਣ ਦੀ ਚਾਹਤ ਉਸ ਇਨਸਾਨ ਤੋਂ ਪੁੱਛੋ ਜੋ ਆਖਰੀ ਸਾਹਾਂ ‘ਤੇ ਪਿਆ ਹੋਵੇ। story The price of happiness

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...