ਪੇਕੇ ਘਰ ਆਈ ਹੋਈ ਸੈਰ ਕਰਨ ਗਈ ਔਰਤ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ ਹੋਈ ਮੌਤ

Stray dogs scratched

Stray dogs scratched

ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ‘ਚ ਕੁੱਝ ਦਿਨਾਂ ਤੋਂ ਆਪਣੇ ਪੇਕੇ ਆਈ ਇੱਕ ਵਿਆਹੁਤਾ ਔਰਤ ਨੂੰ ਅੱਜ ਸਵੇਰੇ ਖੁੰਖਾਰ ਅਤੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਨੋਚ -ਨੋਚ ਕੇ ਮਾਰ ਮੁਕਾਇਆ ਹੈ। ਉਹ ਸੈਰ ਕਰਨ ਲਈ ਘਰੋਂ ਨਿਕਲੀ ਸੀ, ਜਿਸ ਦੌਰਾਨ ਉਸ ਨੂੰ ਕੁੱਤਿਆਂ ਨੇ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਸ ਮਹਿਲਾ ਨੂੰ ਇੰਨੀ ਬੁਰੀ ਤਰ੍ਹਾਂ ਘਸੀਟਿਆ ਗਿਆ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਵਿਆਹੁਤਾ ਹਰਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਹਰਜੀਤ ਕੌਰ ਦਾ ਵਿਆਹ ਪਿੰਡ ਖੋਜੀਪੁਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸਦਾ ਪਤੀ ਬੀਐਸਐਫ ਵਿੱਚ ਨੌਕਰੀ ਕਰਦਾ ਹੈ। ਉਸ ਦਾ ਇੱਕ 8 ਸਾਲ ਅਤੇ ਇੱਕ 4 ਸਾਲ ਦੇ ਦੋ ਬੇਟੇ ਹਨ। 

ਦੱਸਿਆ ਜਾ ਰਿਹਾ ਹੈ ਕਿ ਹਰਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ। ਉਹ ਅੱਜ ਸਵੇਰੇ ਕਰੀਬ ਪੰਜ ਵਜੇ ਸੈਰ ਕਰਨ ਲਈ ਘਰੋਂ ਨਿਕਲੀ ਸੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।ਉਸ ਦੀ ਲਾਸ਼ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨਘਾਟ ਕੋਲ ਪਈ ਮਿਲੀ। ਨੇੜੇ ਹੀ ਕੁੱਤਿਆਂ ਦਾ ਝੂੰਡ ਵੀ ਬੈਠਾ ਸੀ। 

READ ALSO : ਏ.ਡੀ.ਸੀ. ਵੱਲੋਂ ਦ ਵੀਜ਼ਾ ਲੈਂਡ ਫਰਮ ਦਾ ਲਾਇਸੰਸ ਰੱਦ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ਤਾਂ ਜੋ ਕੋਈ ਹੋਰ ਇਨ੍ਹਾਂ ਦਾ ਸ਼ਿਕਾਰ ਨਾ ਹੋਵੇ। ਪੁਲਸ ਥਾਣਾ ਭੈਣੀ ਮੀਆਂ ਖਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।

Stray dogs scratched

[wpadcenter_ad id='4448' align='none']