ਮਿਲਾਵਟਖੋਰਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 23 ਅਕਤੂਬਰ:                    

                ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ  ਵੱਲੋਂ ਸਾਫ ਸੁਥਰਾ ਵਾਤਾਵਰਣ ਅਤੇ ਸਿਹਤਮੰਦ ਪਕਵਾਨ ਨੂੰ ਉਤਸ਼ਾਹਤ ਕਰਨ ਲਈ ਜੋ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ ਦੇ ਸਬੰਧ ਵਿੱਚ ਫੂਡ ਸੇਫਟੀ ਵੱਲੋਂ ਅੱਜ ਸਵੇਰੇ ਗੋਲਡਨ ਗੇਟ ਵਿਖੇ ਮਿਲਾਵਟਖੋਰਾਂ ਨੂੰ ਫੜਣ ਲਈ ਇਕ ਸਪੈਸ਼ਲ ਨਾਕਾ ਲਗਾਇਆ ਗਿਆ ਸੀ, ਜਿਸ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ, ਐਫਐਸਓ ਅਮਨਦੀਪ ਸਿੰਘ ਅਤੇ ਸਤਨਾਮ ਸਿੰਘ ਸਮੇਤ ਗੋਲਡਨ ਗੇਟ ਦੀ ਟੀਮ ਨੇ ਬੱਸ ਨੰ. ਆਰ.ਜੇ.07 ਪੀ.ਬੀ 3427 ਦਾ ਪਿਛਾ ਕਰਨ ਉਪਰੰਤ  ਅਤੇ ਉਕਤ ਬੱਸ ਨੂੰ ਸਿਟੀ ਸੈਂਟਰ ਨੇੜੇ ਬੱਸ ਸਟੈਂਡ ਕੋਲ ਰੋਕ ਕੇ  ਬੱਸ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 20 ਬੋਰੀਆਂ ਖੋਆ ਬਰਾਮਦ ਹੋਇਆ, ਜਿਸ ‘ਚ 50 ਕਿਲੋ ਕੁੱਲ ਮਾਤਰਾ 1000 ਕਿਲੋਗ੍ਰਾਮ ਹੈ ਅਤੇ ਜਾਂਚ ਕਰਨ ‘ਤੇ ਖੋਆ ਦਾ ਮਾਲਕ ਸ਼ੰਕਰ ਲਾਲ ਪੁੱਤਰ ਮੰਗੀ ਲਾਲ ਪਿੰਡ ਬੰਬਲੂ  ਬੀਕਾਨੇਰ ਰਾਜਸਥਾਨ ਤੋਂ ਆ ਰਹੇ ਸਨ ਅਤੇ ਅੰਮ੍ਰਿਤਸਰ ਦੀਆਂ ਸਥਾਨਕ ਦੁਕਾਨਾਂ ਨੂੰ ਸਪਲਾਈ ਕਰਨ ਜਾ ਰਹੇ ਸਨ।

                ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਖੋਏ ਨੂੰ ਜਬਤ ਕਰਕੇ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਪ੍ਰਾਪਤ ਹੋਣ ਤੇ ਇਸ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਡਾ: ਅਭਿਨਵ ਤ੍ਰਿਖਾ (ਆਈ.ਏ.ਐਸ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਆਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ: ਕਿਰਨਦੀਪ ਕੌਰ ਦੀ ਯੋਗ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛ ਪਕਵਾਨ ਸਵਸਥ ਦੁਕਾਨ ਦੀ ਮੁਹਿੰਮ ਤਹਿਤ  ਸਬ ਡਵੀਜਨ ਪੱਧਰ ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਹਰ ਰੋਜ ਆਪਣੇ ਖੇਤਰ ਵਿੱਚ ਖਾਣ ਪੀਣ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਡੇਅਰੀਆਂ, ਬੇਕਰੀਆਂ ਆਦਿ ਦੀ ਜਾਂਚ ਕਰਨਗੇ ਅਤੇ ਇਸ ਦੀ ਰੋਜਾਨਾ ਰਿਪੋਰਟ ਜਿਲ੍ਹਾ ਪੱਧਰ ਦੇ ਨੋਡਲ ਅਧਿਕਾਰੀ ਸਿਵਲ ਸਰਜਨ ਅੰਮ੍ਰਿਤਸਰ ਨੂੰ ਦੇਣਗੇ ਜੋ ਕਿ ਹਰ ਹਫਤੇ ਇਨ੍ਹਾਂ ਦੀਆਂ ਰਿਪੋਰਟਾਂ ਦੀ ਘੋਖ ਮਗਰੋਂ ਹਰੇਕ ਸਬ ਡਵੀਜਨ ਵਿੱਚ 3 ਤੋਂ 5 ਦੁਕਾਨਾਂ ਦੀ ਚੋਣ ਸਫਾਈ ਅਤੇ ਸਿਹਤਮੰਦ ਪਕਵਾਨ  ਦੇ ਅਧਾਰ ਤੇ ਕਰਨਗੇ ਅਤੇ ਉਨ੍ਹਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਵੱਛ ਦੁਕਾਨ ਸਵੱਸਥ ਪਕਵਾਨ ਤਹਿਤ ਪ੍ਰਸੰਸਾ ਪੱਤਰ ਜਾਰੀ ਕੀਤਾ ਜਾਵੇਗਾ। 

                ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਬਾਕੀ ਦੁਕਾਨਦਾਰ ਵੀ ਸਾਫ ਸਫਾਈ ਅਤੇ ਸਿਹਤਮੰਦ ਪਕਵਾਨਾਂ ਲਈ ਉਤਸ਼ਾਹਤ ਹੋਣਗੇ। ਇਸ ਤੋਂ ਇਲਾਵਾ ਜਾਂਚ ਦੌਰਾਨ ਮਾੜੀ ਕਾਰਗੁਜਾਰੀ ਵਾਲੇ ਦੁਕਾਨਦਾਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਉਂਕਤ ਪ੍ਰੋਗਰਾਮ ਦੇ ਇਚਾਰਜ ਵਧੀਕ ਡਿਪਟੀ ਕਮਿਸ਼ਨ ਜਨਰਲ ਹੋਣਗੇ ਜਦ ਕਿ ਸਬ ਡਵੀਜਨ ਪੱਧਰ ਤੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਆਪਣੇ ਇਲਾਕੇ ਦੇ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਕੇ ਸਬ ਡਵੀਜਨ ਪੱਧਰ ਦੀ ਕਮੇਟੀ ਗਠਿਤ ਕਰਨਗੇ।

[wpadcenter_ad id='4448' align='none']