ਆਪ ਬੀਤੀ :- ਰੀਤ ਕੌਰ
Struggle makes man strong ਇਹ ਇੱਕ ਲਾਈਨ ਮੈਂ ਇੱਕ ਅਖਬਾਰ ਦੇ ਵਿੱਚ ਪੜੀ ਤਾਂ ਮੈਨੂੰ ਆਪਣੀ ਜ਼ਿੰਦਗੀ ਦਾ ਸ਼ੁਰੂਆਤੀ ਸੰਗਰਸ਼ ਯਾਦ ਆ ਗਿਆ ਕਿਉਕਿ ਮੈਂ ਆਪਣੀ ਜਿੰਦਗੀ ਦੇ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਵੱਡਾ ਸੰਗਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ
ਮੇਰੀ ਉਮਰ ਮਹਿਜ਼ 17 ਸਾਲ ਅਜੇ ਹੋਈ ਹੀ ਸੀ ਕੀ ਮੇਰੀ ਜਿੰਦਗੀ ਦਾ ਅਸਲ ਸੰਗਰਸ਼ ਸ਼ੁਰੂ ਹੋਣ ਲੱਗਿਆ ਪਰ ਇਹ ਸੰਗਰਸ਼ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਕਿ ਨਿੱਕੀ ਉਮਰ ਚ ਕੀਤੀ ਮੇਹਨਤ ਬੁਢੇਪੇ ਤੱਕ ਸਾਥ ਨਿਭਾਉਂਦੀ ਹੈ ਜੇਕਰ ਅਸੀਂ ਇਸ ਉਮਰ ਦੇ ਵਿਚ ਹੱਡ ਤੋੜ ਮੇਹਨਤ ਕਰ ਲਈ ਤਾਂ ਪੂਰੀ ਜਿੰਦਗੀ ਚ ਸਾਨੂ ਕਦੇ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ
ਇਹ ਸਿਰਫ ਇੱਕ ਗੱਲ ਨਹੀਂ ਹੈ ਇਹ ਗੱਲਾਂ ਤੁਸੀਂ ਅਕਸਰ ਬਜ਼ੁਰਗਾਂ ਤੋਂ ਵੀ ਸੁਣੀਆਂ ਹੋਣਗੀਆਂ…..
ਮੈਂ 12ਵੀ ਕਲਾਸ ਕਰਨ ਤੋਂ ਬਾਅਦ ਅੱਗੇ ਦੀ ਪੜਾਈ ਪਟਿਆਲਾ ਕਰਨੀ ਸੀ ਕਿਉਕਿ ਜੋ ਮੈਂ ਪੜਾਈ ਕਰਨੀ ਸੀ ਉਹ ਸਾਡੇ ਸ਼ਹਿਰ ਚ ਨਹੀਂ ਸੀ ਬਲਕਿ ਪੰਜਾਬ ਦੇ ਕੁੱਝ ਖਾਸ ਹੀ ਸ਼ਹਿਰਾਂ ਦੇ ਵਿੱਚ ਇਹ ਕੋਰਸ ਕਰਵਾਏ ਜਾਂਦੇ ਸੀ ਘਰਦੇ ਹਾਲਾਤ ਇਨਾ ਸਾਥ ਨਹੀਂ ਦਿੰਦੇ ਸਨ ਕੇ ਮੈਂ ਘਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਹਰ ਰੋਜ ਜਾਕੇ ਪੜਾਈ ਕਰ ਸਕਾ ,ਕਿਰਾਏ ਦਾ ਤਾਂ ਪਾਸ ਕਰਕੇ ਚੱਲ ਜਾਂਦਾ ਸੀ ਪਰ ਹਰ ਰੋਜ ਦੇ ਰਿਕਸ਼ੇ ਦੇ ਪੈਸੇ ਮੈਨੂੰ ਵਾਰਾਂ ਨਹੀਂ ਖਾਣੇ ਸੀ
ਖੈਰ ਵਾਹਿਗੁਰੂ ਨੇ ਮਿਹਰ ਕੀਤੀ ਤੇ ਮੇਰੇ ਇੱਕ ਪੰਜਾਬੀ ਦੇ ਅਧਿਆਪਕ ਨੇ ਮੇਰੀ ਅੱਧੀ ਫੀਸ ਭਰ ਦਿਤੀ ਜਿਸ ਕਰਕੇ ਮੇਰੀ ਐਡਮਿਸ਼ਨ ਹੋ ਗਈ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਪਰ ਗੱਲ ਖਰਚੇ ਤੇ ਆਕੇ ਰੁੱਕ ਗਈ ਸੀ ਕਿਉਕਿ ਮੇਰੇ ਕੋਲੋਂ ਹਰ ਰੋਜ ਦੇ 30 ਰੁ ਕੱਢਣੇ ਬਹੁਤ ਔਖੇ ਸੀ
ਜਿਸ ਕਰਕੇ ਮੈਂ ਫੈਸਲਾ ਕਰ ਲਿਆ ਕੇ ਮੈਂ ਹੁਣ ਹਰ ਰੋਜ ਬੱਸ ਸਟੈਂਡ ਤੋਂ ਕਾਲਜ ਤੱਕ ਤੁਰ ਕੇ ਹੀ ਜਾਵਾਂਗੀ ਫਿਰ ਕੀ ਰੱਬ ਦਾ ਨਾਮ ਲੈਕੇ ਸਵੇਰੇ 5ਵਜੇ ਉੱਠਣਾ ਸ਼ੁਰੂ ਕੀਤਾ ਤੇ ਇੱਕ ਘੰਟਾ ਪਹਿਲਾ ਹੀ ਕਾਲਜ ਲਈ ਲੰਘ ਜਾਂਦੀ ਸੀ ਕਿਉਕਿ ਮੈਂ ਅੱਗੇ ਆਟੋ ਦੀ ਬਜਾਏ ਤੁਰ ਕੇ ਜਾਣਾ ਹੁੰਦਾ ਸੀ ਹੁਣ ਕਈ ਵਾਰ ਤਾਂ ਮੈਂ ਇਨੀ ਜਿਆਦਾ ਲੇਟ ਹੋ ਜਾਂਦੀ ਸੀ ਕੇ ਮੈਂ ਬਿਨਾ ਰੋਟੀ ਖਾਏ ਹੀ ਘਰੋਂ ਚਲੀ ਜਾਂਦੀ ਸੀ
ਇਸੇ ਤਰਾਂ ਮੈਨੂੰ ਕਾਲਜ ਦੇ ਵਿੱਚ 5 ਮਹੀਨੇ ਬੀਤ ਗਏ ਮੇਰੇ ਕੋਲੇ ਪਾਉਣ ਲਈ ਬਹੁਤੇ ਸੋਹਣੇ ਕੱਪੜੇ ਵੀ ਨਹੀਂ ਸੀ ਮੇਰੇ ਕਲਾਸ ਦੇ ਬੱਚੇ ਬਹੁਤ ਸੋਹਣੇ ਕੱਪੜੇ ਪਾ ਕੇ ਆਉਂਦੇ ਸੀ ਓਹਨਾ ਦੇ ਕੋਲੇ ਵੱਡੇ ਵੱਡੇ ਫੋਨ ਵੀ ਸੀ ਪਰ ਮੇਰੇ ਕੋਲੇ ਇਕ ਛੋਟਾ ਬਟਨਾਂ ਵਾਲਾ ਫੋਨ ਹੁੰਦਾ ਜੋ ਘਰ ਗੱਲ ਕਰਨ ਵਾਸਤੇ ਰੱਖਿਆ ਹੋਇਆ ਸੀ ਕਈ ਵਾਰ ਮੈਨੂੰ ਮਹਿਸੂਸ ਵੀ ਹੁੰਦਾ ਸੀ ਪਰ ਮੈਂ ਆਪਣੀ ਜਿੰਦਗੀ ਦੇ ਫੈਸਲਿਆਂ ਨੂੰ ਪ੍ਰਮਾਤਮਾ ਤੇ ਛੱਡਿਆ ਹੋਇਆ ਸੀ ਕੇ ਕੋਇਨੀ ਮੇਰਾ ਰੱਬ ਸਭ ਵੇਖ ਰਿਹਾ ਹੈ ਉਹ ਆਪੇ ਸਹੀ ਕਰਦੂ ਸਭ ਕੁੱਝ
ਫਿਰ ਇੱਕ ਦਿਨ ਮੇਰੀ ਇਕ ਕਲਾਸ ਦੀ ਸਹੇਲੀ ਮੈਨੂੰ ਆਪਣਾ ਆਫਿਸ ਦਿਖਾਉਣ ਲਈ ਲੈ ਗਈ ਮੈਂ ਬਹੁਤੇ ਵਧੀਆ ਕੱਪੜੇ ਨਹੀਂ ਪਾਏ ਹੋਏ ਸੀ ਪਰ ਮਜਬੂਰੀ ਚ ਮੈਨੂੰ ਜਾਣਾ ਪਿਆ ਕਿਉਕਿ ਇਹ ਮੌਕਾ ਮੈਂ ਆਪਣੇ ਹੱਥੋਂ ਜਾਣ ਨਹੀਂ ਦੇਣਾ ਸੀ
ਕਿਉਕਿ ਇਹ ਮੇਰੇ ਲਈ ਇੱਕ ਗੁਡ ਲੱਕ ਸੀ ਫਿਰ ਮੈਂ ਆਪਣੀ ਸਹੇਲੀ ਨਾਲ ਉਸਦੇ ਦਫ਼ਤਰ ਗਈ ਜਿੱਥੇ ਸਾਰਿਆਂ ਨੂੰ ਤਿਆਰ ਹੋਇਆ ਵੇਖ ਕੇ ਮੈਨੂੰ ਆਪਣੇ ਆਪ ਤੋਂ ਕਾਫੀ ਸ਼ਰਮ ਆ ਰਹੀ ਸੀ ਕਿਉਕਿ ਮਈ ਇੱਕ ਬਹੁਤ ਹੀ ਸਸਤਾ ਜਾਂ ਅਤੇ ਸਿੰਪਲ ਜਾਂ ਸੂਟ ਪਾਇਆ ਹੋਇਆ ਸੀ ਜਿਸ ਨਾਲ ਮਿਲਦਾ ਜੁਲਦਾ ਦੁਪੱਟਾ ਵੀ ਨਹੀਂ ਸੀ।…………Struggle makes man strong
ਅੱਗੇ ਦੀ ਕਹਾਣੀ ਜਾਰੀ ਰਹੇਗੀ ਅਗਲੇ ਭਾਗ ਚ ( PART :- 1 )