Wednesday, December 25, 2024

ਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇ

Date:

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੀ ਵਾਰ ਬਣਾਈ ਜਾ ਰਹੀ ਹੈ ਖੇਤੀਬਾੜੀ ਨੀਤੀ: ਕੁਲਦੀਪ ਸਿੰਘ ਧਾਲੀਵਾਲ

ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਬਣਾਈ ਜਾ ਰਹੀ ਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨੀ ਨੂੰ ਕਰਜ਼ਾ ਮੁਕਤ ਬਣਾਉਣ ਅਤੇ ਸਮੇਂ ਦੀ ਲੋੜ ਅਨੁਸਾਰ ਕਿਸਾਨੀ ਨੂੰ ਨਵੀਆਂ ਲੀਹਾਂ ਉਤੇ ਚੜ੍ਹਾਉਣ ਲਈ ਮੁੱਖ ਮੰਤਰੀ ਤਰਫੋਂ ਖੇਤੀਬਾੜੀ ਨੀਤੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੇ ਸਿਲਸਿਲੇ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਵੱਲੋਂ ਸਰਕਾਰ-ਕਿਸਾਨ ਮਿਲਣੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੀਤੀ ਵਿੱਚ ਕਿਸਾਨਾਂ ਦੀ ਫੀਡਬੈਕ ਨੂੰ ਸ਼ਾਮਲ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ, ਗਰੁੱਪ ਸਮੂਹਾਂ, ਸੈਲਫ ਹੈਲਪ ਗਰੁੱਪਾਂ, ਐਫ.ਪੀ.ਓ., ਕਿਸਾਨ ਐਸੋਸੀਏਸ਼ਨ, ਐਗਰੋ ਇੰਡਸਟਰੀਅਲ ਐਸੋਸੀਏਸ਼ਨਜ਼ ਤੋਂ ਇਲਾਵਾ ਆਮ ਲੋਕਾਂ ਤੋਂ 31 ਮਾਰਚ 2023 ਤੱਕ ਸੁਝਾਅ ਮੰਗੇ ਗਏ ਹਨ।

ਖੇਤੀਬਾੜੀ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਆਪਣੇ ਸੁਝਾਅ ਦੇਣ ਤਾਂ ਜੋ ਉਨ੍ਹਾਂ ਨੂੰ ਨੀਤੀ ਦਾ ਹਿੱਸਾ ਬਣਾਇਆ ਜਾ ਸਕੇ। ਸੁਝਾਅ ਦੇਣ ਲਈ ਮੋਬਾਈਲ ਨੰਬਰ 75080-18998 ਉਤੇ ਵੱਟਸਐਪ ਜਾਂ ਫੋਨ ਨੰਬਰ- 0172- 2969340 ਉਤੇ ਕਾਲ ਜਾਂ farmercomm@punjabmail.gov.in ਉਤੇ ਈਮੇਲ ਜਾਂ ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ, ਕਾਲਕਟ ਭਵਨ, ਏਅਰ ਪੋਰਟ ਚੌਕ, ਨੇੜੇ ਐਰੋਸਿਟੀ ਬਲਾਕ ਸੀ, ਏਅਰਪੋਰਟ ਰੋਡ, ਐਸ.ਏ.ਐਸ. ਨਗਰ (ਮੁਹਾਲੀ) ਉਤੇ ਚਿੱਠੀ ਪੱਤਰ ਭੇਜਿਆ ਜਾ ਸਕਦਾ ਹੈ। ਉਕਤ ਵਿੱਚੋਂ ਕਿਸੇ ਵੀ ਸੰਪਰਕ ਨੰਬਰ, ਈਮੇਲ ਜਾਂ ਪਤੇ ਉਤੇ ਆਪਣੀ ਸਹੂਲਤ ਅਨੁਸਾਰ ਸੁਝਾਅ ਭੇਜੇ ਜਾ ਸਕਦੇ ਹਨ।

Also Read :ਪੇਂਡੂ ਖੇਡ ਮੇਲਿਆਂ ‘ਚੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾਵੇਗਾ- ਹਰਪਾਲ ਸਿੰਘ ਚੀਮਾ

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਦਸੰਬਰ, 2024:ਪ੍ਰਧਾਨ ਮੰਤਰੀ ਸ਼ਹਿਰੀ...

ਸੁਸਾਸ਼ਨ ਹਫ਼ਤੇ ਤਹਿਤ ਜ਼ਿਲ੍ਹੇ ਦੇ ਪਿੰਡਾਂ ’ਚ ਲਗਾਏ ਕੈਂਪ

ਮਾਨਸਾ, 24 ਦਸੰਬਰ :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ...

ਅਸਲਾ ਲਾਇਸੰਸ ਸਬੰਧੀ ਦਸਤਾਵੇਜ ਜਲਦੀ ਨੇੜੇ ਦੇ ਸੇਵਾ ਕੇਂਦਰ ਵਿੱਚ ਕਰਵਾਉਣ ਜਮ੍ਹਾਂ – ਜ਼ਿਲ੍ਹਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ 24 ਦਸੰਬਰਸ੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਮੈਜਿਸਟਰੇਟ...