Sukhbir Singh Badal
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤਣ ਲਈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਦੂਸਰੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਹਨ। ਦੱਸ ਦੇਈਏ ਕਿ ਉਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ’ਤੇ ਇੱਕ ਘੰਟਾ ਨੀਲਾ ਚੋਲਾ ਪਹਿਣ ਕੇ ਗਲ ’ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖ਼ਤੀ ਪਾ ਕੇ ਅਤੇ ਹੱਥ ਵਿਚ ਬਰਛਾ ਫੜ ਕੇ ਪਹਿਰੇਦਾਰ ਦੀ ਸੇਵਾ ਨਿਭਾਉਣਗੇ।
ਇਸ ਤੋਂ ਬਾਅਦ ਉਹ ਇਕ ਘੰਟਾ ਕੀਰਤਨ ਸਰਵਣ ਕਰਕੇ ਲੰਗਰ ਵਿਚ ਜੂਠੇ ਭਾਂਡੇ ਮਾਂਜਣ ਦੀ ਸੇਵਾ ਨਿਭਾਉਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਸੁਖਬੀਰ ਬਾਦਲ ਧਾਰਮਿਕ ਸਜ਼ਾ ਦਾ 10ਵਾਂ ਤੇ ਆਖ਼ਰੀ ਦਿਨ ਹੈ।
ਸਿੰਘ ਸਾਹਿਬਾਨ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਤਹਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੂਜੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸੇਵਾ ਸ਼ੁਰੂ ਕੀਤੀ ਗਈ। ਸੁਖਬੀਰ ਸਿੰਘ ਬਾਦਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਤੇ ਇਕ ਘੰਟਾ ਨੀਲਾ ਚੋਲਾ ਪਹਿਨ ਕੇ ਗਲ ਚ ਗੁਰਬਾਣੀ ਦੀ ਤੁਕ ਵਾਲੀ ਤਖ਼ਤੀ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਚੋਬਦਾਰ ਵਜੋਂ ਡਿਊਟੀ ਨਿਭਾ ਰਹੇ ਹਨ। ਦੂਜੇ ਦਿਨ ਵੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੇਵਾ ਸ਼ੁਰੂ ਕੀਤੀ ਗਈ।
Read Also ; ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਇਸ ਉਪਰੰਤ ਇਕ ਘੰਟੇ ਲਈ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣੀਕੇ ਅਤੇ ਸੁੱਚਾ ਸਿੰਘ ਲੰਗਾਹ ਕੀਰਤਨ ਸਰਵਣ ਕਰਨਗੇ। ਇਸ ਉਪਰੰਤ ਲੰਗਰ ਹਾਲ ਵਿਖੇ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ।
Sukhbir Singh Badal