Sukhpal Singh Khaira
12 ਜਨਵਰੀ 2024:(ਮਾਲਕ ਸਿੰਘ ਘੁੰਮਣ)-ਭਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਭਾ ਦੀ ਨਵੀਂ ਜਿਲਾ ਜੇਲ ਵਿੱਚ ਨਜ਼ਰਬੰਦ ਹਨ ਉਹਨਾਂ ਨੂੰ ਮਿਲਣ ਲਈ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਸੀ.ਐਲ.ਪੀ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਪਹੁੰਚੇ ਅਤੇ ਸੁਖਪਾਲ ਸਿੰਘ ਖਹਿਰਾ ਨਾਲ ਤਕਰੀਬਨ ਸਵਾ ਘੰਟਾ ਮੁਲਾਕਾਤ ਕੀਤੀ।
ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਨ ਅਤੇ ਉਨਾਂ ਤੇ ਇੱਕ ਹੋਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ ਵਿੱਚ ਡੱਕਿਆ ਗਿਆ ਹੈ ਜਦੋਂ ਕਿ ਉਨਾਂ ਦੀ ਪਿਛਲੇ ਕੇਸ ਵਿੱਚ ਜਮਾਨਤ ਹੋ ਚੁੱਕੀ ਸੀ। ਯਾਦਵ ਨੇ ਕਿਹਾ ਕਿ ਅਸੀਂ ਦੁੱਖ ਦੀ ਘੜੀ ਵਿੱਚ ਖੈਹਰਾਂ ਦੇ ਨਾਲ ਹਾਂ ਅਤੇ ਖੈਹਰਾਂ ਨੂੰ ਇਨਸਾਫ ਦਵਾ ਕੇ ਰਹਾਗੇ। ਕਾਂਗਰਸੀ ਲੀਡਰਸ਼ਿਪ ਵੱਲੋਂ ਸੁਖਪਾਲ ਸਿੰਘ ਖਹਿਰਾ ਵੀ ਸਹੀ ਢੰਗ ਨਾਲ ਮਦਦ ਨਾ ਕਰਨ ਦੇ ਸਵਾਲ ਤੇ ਉਹਨਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪਪਾਲ ਸਿੰਘ ਖਹਿਰਾ ਨਾਲ ਖੜੀ ਹੈ ਜਿਸ ਦਾ ਸਬੂਤ ਅੱਜ ਨਾਭਾ ਦੀ ਨਵੀਂ ਜਿਲ੍ਾ ਜੇਲ ਵਿੱਚ ਸਮੂਹ ਲੀਡਰਸ਼ਿਪ ਦਾ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਹੈ। ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ਤੇ ਉਹਨਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ
READ ALSO: ਸ੍ਰੀ ਮੁਕਤਸਰ ਸਾਹਿਬ ‘ਚ ਮਾਘੀ ਦਾ ਮੇਲਾ,ਇੱਥੇ ਉੱਤਰੀ ਭਾਰਤ ਦੀ ਲੱਗਦੀ ਹੈ ਸਭ ਤੋਂ ਵੱਡੀ ਘੋੜ ਮੰਡੀ
ਇਸ ਮੌਕੇ ਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਬੀਜੇਪੀ ਦਾ ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਵੇਗਾ ਉਹ ਕਦੇ ਨਹੀਂ ਵੇਖਿਆ ਹੋਣਾ। ਨਾਗਰਾ ਨੇ ਕਿਹਾ ਕਿ ਜੇਕਰ ਇਕੱਲੀ ਹੀ ਕਾਂਗਰਸ ਚੋਣ ਦੀ ਹੈ ਤਾਂ ਸਾਰੀ ਪਾਰਟੀਆਂ ਨਾਲੋਂ ਉੱਪਰ ਹੈ ਜਦੋਂ ਉਨਾਂ ਨੂੰ ਆਪ ਪਾਰਟੀ ਅਤੇ ਕਾਂਗਰਸ ਦੇ ਅਲਾਇੰਸ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਆਲਾਇਸ ਬਿਲਕੁਲ ਹੀ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਬਿਲਕੁਲ ਹੀ ਗੰਦੀ ਰਾਜਨੀਤੀ ਹੈ। ਜਦੋਂ ਨਾਗਰਾ ਨੂੰ ਸਿੱਧੂ ਬਾਰੇ ਪੁੱਛਿਆ ਤਾਂ ਹਰ ਘਰ ਵਿੱਚ ਭਾਂਡੇ ਦਾ ਖੜਕਦੇ ਹੀ ਰਹਿੰਦੇ ਹਨ ਇਹ ਪਾਰਟੀ ਦਾ ਮਸਲਾ ਹੈ ਅਤੇ ਹੱਲ ਕਰ ਲਵੇਗੀ।
Sukhpal Singh Khaira