Sunakhi Punjaban Mutiyar competition: ਪੰਜਾਬ ਦੀ ਰਹਿਣੀ-ਬਹਿਣੀ ਦੇ ਖਿੰਡੇ ਹੋਏ ਤੀਲਿਆਂ ਨੂੰ ਇਕੱਠੇ ਕਰਨ ਦੀ ਜੱਦੋਜਹਿਦ ਕਰ ਰਹੇ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਵੱਲੋਂ 24 ਫਰਵਰੀ ਨੂੰ ਪੰਜਾਬ ਦੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਾਲੇ ਪੁਰਾਤਨ ਮੁਕਾਬਲਿਆਂ ਵਿਚ ਵੱਖਰੀ ਪਛਾਣ ਰੱਖਣ ਵਾਲਾ ਮੁਕਾਬਲਾ ‘ਸੁਨੱਖੀ ਪੰਜਾਬਣ ਮੁਟਿਆਰ’ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਦੇ ਵਿਹੜੇ ਵਿਚ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਦੇ ਸ਼ੁੱਭ ਮੌਕੇ ’ਤੇ ਦਿੱਤੇ ਜਾਣ ਵਾਲੇ ਪੁਰਸਕਾਰ ਸਾਲ 2023 ਲਈ ਪੰਜਾਬ ਭਰ ਦੀਆਂ 5 ਹਸਤੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਮੁੱਖ ਪ੍ਰਬੰਧਕ ਜੈਕਬ ਮਸੀਹ ਤੇਜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਪੰਜਾਬ ਭਰ ਤੋਂ 5 ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹੋਈਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਪਿੜ ਦੇ ਕੁਨਬੇ ਵੱਲੋਂ ਪੁਰਸਕਾਰ ਦਿੱਤੇ ਜਾ ਰਹੇ ਹਨ।
ਪੰਜਾਬੀ ਸੱਭਿਆਚਾਰ ਬਗੀਚੇ ਦੇ ਇਨ੍ਹਾਂ ਖੂਬਸੂਰਤ ਫੁੱਲਾਂ ਨੇ ਜਿੱਥੇ ਆਪਣੀ ਸਖ਼ਤ ਮਿਹਨਤ, ਲਗਨ, ਪ੍ਰਤੀਬੱਧਤਾ, ਸ਼ਿੱਦਤ, ਸੁਹਿਰਦਤਾ, ਸਮਰਪਿਤ ਭਾਵਨਾ ਅਤੇ ਸਮਾਜਕ ਸਰੋਕਾਰਾਂ ਨੂੰ ਆਪਣੀ ਕਲਾ ਨਾਲ ਮਹਿਕਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂ ਦੁਨੀਆ ਭਰ ਵਿਚ ਆਪਣੇ-ਆਪਣੇ ਸੱਭਿਆਚਾਰਕ ਖੇਤਰ ਵਿਚ ਚਮਕਾਇਆ ਅਤੇ ਤਨ-ਮਨ ਨਾਲ ਨੌਜਵਾਨ ਪੀੜ੍ਹੀ ਨੂੰ ਚੰਗੀ ਸੱਭਿਆਚਾਰ ਸੋਚ ਨਾਲ ਗੰਢਿਆ। ਇਨ੍ਹਾਂ ਸਖਸ਼ੀਅਤਾਂ ਵਿਚ ਸਾਹਿਤਕਾਰ ਤਰਸੇਮ ਚੰਦ ਕਲੇਹੜੀ, ਗਗਨ ਸਿੱਧੂ, ਬੀਬੀ ਅਮਰੀਕ ਕੌਰ, ਅਜੈਬ ਸਿੰਘ ਚਾਹਲ, ਯੂਕਬ ਗਿੱਲ ਦੇ ਨਾਂਅ ਸ਼ਾਮਲ ਹਨ।
ਜੈਕਬ ਤੇਜਾ ਨੇ ਕਿਹਾ ਕਿ ਇਨ੍ਹਾਂ 5 ਹਸਤੀਆਂ ਨੂੰ ਕੈਂਠਾ, ਦੁਸ਼ਾਲਾ, ਸਨਮਾਨ ਪੱਤਰ ਅਤੇ ਪਿੜ ਦੀ ਯਾਦ ਨਿਸ਼ਾਨੀ ਢਾਲ 2023 ਦੇ ਐਵਾਰਡ ਭੇਟ ਕਰ ਕੇ ਸਨਮਾਨਿਤ ਕੀਤਾ ਜਾਵੇਗਾਸ਼।
ਭੰਗੜੇ ਦਾ ਐਵਾਰਡ ਤਰਸੇਮ ਚੰਦ ਕਲੇਹੜੀ ਨੂੰ ਮਿਲੇਗਾ
Sunakhi Punjaban Mutiyar competition: ਭੰਗੜਾ ਲੋਕਨਾਚ ਨੂੰ ਨਵੀਂ ਪੀੜ੍ਹੀ ਦੇ ਸਨਮੁੱਖ ਕਰ ਕੇ ਲੋਕਨਾਚ ਨੂੰ ਨਵੀਂ ਪਿਉਦ ਦੇ ਰਿਹਾ ਹੈ। ਤਰਸੇਮ ਚੰਦ ਕਲੇਹੜੀ ਪੰਜਾਬੀ ਮਾਂ ਬੋਲੀ ਸੱਭਿਆਚਾਰ ਵਿਰਸੇ ਨੂੰ ਰੂਹ ਦੀ ਖੁਰਾਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਨ-ਰਾਤ ਇਕ ਕੀਤੀ ਹੋਈ ਹੈ। ਕਲੇਹੜੀ ਨੂੰ ਉਨ੍ਹਾਂ ਦੀਆਂ ਭੰਗੜੇ ਦੇ ਖੇਤਰ ਵਿਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਵਿਲੱਖਣ ਯੋਗਦਾਨ ਲਈ ਸਵ: ਗੁਰਪ੍ਰੀਤ ਸਿੰਘ ਚਾਹਲ ਯਾਦਗਾਰੀ ਪੁਰਸਕਾਰ ‘ਭੰਗੜੇ ਦਾ ਅਲੰਬਰਦਾਰ’ ਦਿੱਤਾ ਜਾਵੇਗਾ।
ਪੰਜਾਬ ਦੀ ਲੋਕ ਗਾਇਕੀ ਦਾ ਚਾਨਣ ਮੁਨਾਰਾ ਗਗਨ ਸਿੱਧੂ
ਪੰਜਾਬੀ ਸੱਭਿਆਚਾਰ ਬਗੀਚੇ ਦੇ ਇਸ ਖੂਬਸੂਰਤ ਫੁੱਲ ਨੇ ਜਿੱਥੇ ਆਪਣੀ ਸਖਤ ਮਿਹਨਤ, ਲਗਨ, ਪ੍ਰਤੀਬੱਧਤਾ, ਸ਼ਿੱਦਤ, ਸੁਹਿਰਦਤਾ, ਸਮਰਪਿਤ ਭਾਵਨਾ ਅਤੇ ਸਮਾਜਕ ਸਰੋਕਾਰਾਂ ਨਾਲ ਲਗਾਅ ਰਾਹੀਂ ਨਵੀਆਂ ਮੰਜ਼ਿਲਾਂ ਨੂੰ ਤੈਅ ਕੀਤਾ ਹੈ, ਉੱਥੇ ਸਮਾਜ ਨੂੰ ਆਪਣੀ ਕਲਾ ਨਾਲ ਮਹਿਕਾ ਕੇ ਨਾਮ ਰੋਸ਼ਨ ਕੀਤਾ ਹੈ। ਗਗਨ ਸਿੱਧੂ ਨੂੰ ਲੋਕ ਗਾਇਕੀ ਦੇ ਖੇਤਰ ਤੇ ਕੰਮ ਕਰਨ ਲਈ ਸਵ: ਹੈਪੀ ਮਾਨ ਯਾਦਗਾਰੀ ਐਵਾਰਡ ‘ਸੁਰਾਂ ਦਾ ਵਣਜਾਰਾ’ ਦੇ ਕੇ ਇਸ ਅਜੀਮ ਦਰਵੇਸ਼ ਸੁਭਾਅ ਦੀ ਸ਼ਖ਼ਸੀਅਤ ਦਾ ਸਨਮਾਨ ਕਰੇਗੀ।
Also Read : Kashmir Trip Guide : ਕਸ਼ਮੀਰ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਧਿਆਨ
ਵਿਰਸੇ ਦਾ ਜ਼ੈਲਦਾਰ ਐਵਾਰਡ ਅਜੈਬ ਸਿੰਘ ਚਾਹਲ ਨੂੰ ਮਿਲੇਗਾ
ਲੋਕ ਵਿਰਸੇ ਤੇ ਸੱਭਿਆਚਾਰ ਦਾ ਹੌਸਲਾ ਤੇ ਚੋਗਾ ਵੱਢਣ ਵਾਲਾ, ਵਾਰਸ ਤੇ ਧਰੂਵ ਤਾਰਾ ਅਜੈਬ ਸਿੰਘ ਚਾਹਲ ਦੀ ਗੱਲ ਕਰੋ ਤਾਂ ਦਿਮਾਗ ਵਿਚ ਇਕ ਸੋਚ ਆਉਂਦੀ ਹੈ। ਪੰਜਾਬ ਦੇ ਲੋਕਨਾਚਾਂ ਤੇ ਵਿਰਸੇ ਨੂੰ ਨੌਜਵਾਨ ਪੀੜ੍ਹੀ ਨੂੰ ਸਿਖਾਉਣ ਦੇ ਖੇਤਰ ’ਚ ਵਡਮੁੱਲਾ ਯੋਗਦਾਨ ਪਾਉਣ ਲਈ ਅਜੈਬ ਸਿੰਘ ਚਾਹਲ ਨੂੰ ਸਵ: ਭਾਗ ਸਿੰਘ ਯਾਦਗਾਰੀ ਪੁਰਸਕਾਰ ‘ਵਿਰਸੇ ਦਾ ਜ਼ੈਲਦਾਰ’ ਦੇ ਕੇ ਨਿਵਾਜਿਆ ਜਾਵੇਗਾ।
ਵਿਰਸੇ ਦਾ ਮੁੱਢ ਐਵਾਰਡ ਬੀਬੀ ਅਮਰੀਕ ਕੌਰ ਨੂੰ
ਪੰਜਾਬ ਦੇ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਸਾਂਭਣ ਦੀ ਪੈਰੋਕਾਰ ਤੇ ਕਿਲਕਾਰੀ ਬੀਬੀ ਅਮਰੀਕ ਕੌਰ ਸੱਚੀ-ਸੁੱਚੀ ਮੂਰਤ ਹੈ। ਬੀਬੀ ਅਮਰੀਕ ਕੌਰ ਨੂੰ ਉਨ੍ਹਾਂ ਦੀਆਂ ਪੰਜਾਬ ਦੇ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਸਾਂਭਣ ਦੇ ਖੇਤਰ ਵਿਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਵਿਲੱਖਣ ਯੋਗਦਾਨ ਲਈ ਸਵ: ਗੁਰਮੀਤ ਬਾਵਾ ਯਾਦਗਾਰੀ ਪੁਰਸਕਾਰ ‘ਵਿਰਸੇ ਦਾ ਮੁੱਢ’ ਦਿੱਤਾ ਜਾਵੇਗਾ।
Also Read : Neeru Bajwa: ਨੀਰੂ ਬਾਜਵਾ ਨੇ ਵੈਲੇਨਟਾਈਨ ਮੌਕੇ ਭੈਣ ਰੁਬੀਨਾ ਸਣੇ ਪੂਰੇ ਪਰਿਵਾਰ ਤੇ ਬਰਸਾਇਆ ਪਿਆਰ, ਸਾਂਝੀਆਂ ਕੀਤੀਆਂ ਤਸਵੀਰਾਂ
‘ਪਰਿਵਾਰਕ ਗੀਤਾਂ ਦਾ ਮਹਿਰਮ’ ਐਵਾਰਡ ਯੂਕਬ ਗਿੱਲ ਨੂੰ
ਸੂਫੀਆਨਾ ਤਬੀਅਤ ਪੰਜਾਬੀ ਗਾਣਿਆਂ ਦੀ ਸੁੱਖ ਸ਼ਾਂਤੀ ਮੰਗਣ ਵਾਲਾ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਯੂਕਬ ਗਿੱਲ ਪੰਜਾਬੀ ਸੱਭਿਆਚਾਰ ਨੂੰ ਸਦੀਵੀ ਜਿਉਂਦਾ ਰੱਖਣ ਲਈ ਪ੍ਰਤੀਬੱਦ ਸ਼ਖਸੀਅਤ ਦਾ ਸਾਦਾ ਪਹਿਰਾਵਾ, ਸਾਦਾ ਖਾਣਾ, ਸਾਦੀ ਜ਼ਿੰਦਗੀ ਦੇ ਧਾਰਨੀ ਅਤੇ ਹਮੇਸ਼ਾ ਪੰਜਾਬੀ ਸੱਭਿਆਚਾਰ ਨੂੰ ਚਿਰ-ਸਥਾਈ ਜਿਉਂਦਾ ਰੱਖਣ ਲਈ ਨਿਰੰਤਰ ਯਤਨਸ਼ੀਲ ਹਸਤੀ ਦੀਆ ਸੂਫ਼ੀ ਗਾਇਕੀ ਦੇ ਖੇਤਰ ਵਿਚ ਸਲਾਹੁਣਯੋਗ ਪ੍ਰਾਪਤੀਆ ਲਈ ‘ਧੀਆਂ-ਧਿਆਣੀਆਂ ਦਾ ਵਿਰਾਸਤੀ ਲੋਕ-ਕਲਾਵਾਂ ਮੁਕਾਬਲੇ’ ਦੇ ਸ਼ੁਭ ਮੌਕੇ ’ਤੇ ਸਵ. ਅਮਰਜੀਤ ਗੁਰਦਾਸਪੁਰੀ ਯਾਦਗਾਰੀ ਪੁਰਸਕਾਰ ‘ਪਰਿਵਾਰਕ ਗੀਤਾਂ ਦਾ ਮਹਿਰਮ’ ਦਿੱਤਾ ਜਾਵੇਗਾ। Sunakhi Punjaban Mutiyar competition
Posted By : Nirpakhpost Channel
https://www.facebook.com/nirpakh.post