ਸੁਨੀਲ ਜਾਖੜ ਵਲੋਂ 1 ਨਵੰਬਰ ਹੋਣ ਜਾ ਰਹੀ CM ਮਾਨ ਦੀ ਬਹਿਸ ‘ਚ ਭਾਗ ਲੈਂਣ ਦਾ ਐਲਾਨ

Sunil Jakhar Latest News:

25 ਅਕਤੂਬਰ 2023

ਚੰਡੀਗੜ੍ਹ,

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ‘ਚ ਭਾਜਪਾ ਪੰਜਾਬ ਦੇ ਵਫ਼ਦ ਵਲੋਂ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ‘ਚ ਬਲਵਿੰਦਰ ਕੌਰ ਦੇ ਪਰਿਵਾਰ ਨੂੰ ਲੈਕੇ ਪੰਜਾਬ ਦੇ ਰਾਜਪਾਲ ਮੁਲਾਕਾਤ ਕੀਤੀ ਗਈ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ।

ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਉਹ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਬਹਿਸ ‘ਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਐਸਵਾਈਐਲ ’ਤੇ ਹੀ ਨਹੀਂ ਸਗੋਂ ਪੰਜਾਬ ਵਿੱਚ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਦੇ ਮੁੱਦਿਆਂ ’ਤੇ ਵੀ ਜਵਾਬ ਦੇਣਗੇ। ਜਾਖੜ ਨੇ ਕਿਹਾ ਕਿ ਅਸੀਂ ਜਵਾਬ ਦੇਣ ਨਹੀਂ ਸਗੋਂ ਸਰਕਾਰ ਤੋਂ ਜਵਾਬ ਮੰਗਣ ਜਾਵਾਂਗੇ। ਇਹ ਬਹਿਸ ਲੁਧਿਆਣਾ ਵਿੱਚ ਹੋਵੇਗੀ।

ਇਹ ਵੀ ਪੜ੍ਹੋ: ਮਿਜ਼ੋਰਮ ਦੇ ਮੁੱਖ ਮੰਤਰੀ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਸਾਂਝਾ ਕਰਨ ਤੋਂ ਇਨਕਾਰ

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਣ ਤੋਂ ਬਾਅਦ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, “ਮੈਂ ਤੁਹਾਡੇ ਸਾਹਮਣੇ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਰਕਾਰ ਕਿਸ ਤਰ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਕਰ ਸਕਦੀ ਹੈ ਤਿੰਨ ਮੁੱਦੇ ਹਨ- ਪਹਿਲਾ, ਉਸ (ਬਲਵਿੰਦਰ ਕੌਰ) ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਦੂਜਾ, ਉਸ ਦੇ ਪਤੀ ਨੂੰ ਫਸਾਇਆ ਗਿਆ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਨਸਾਫ਼ ਹੋਵੇ, ਤੀਜਾ, ਧਰਨੇ ‘ਤੇ ਬੈਠੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਚੌਥਾ, ਇਸ ਸਰਕਾਰ ਦੇ ਹੰਕਾਰ ਅਤੇ ਇਨ੍ਹਾਂ ਦੀਆਂ ਨਿੱਕੀਆਂ ਹਰਕਤਾਂ ਦਾ ਜਵਾਬ ਕੌਣ ਦੇਵੇਗਾ? ਮੈਂ ਅਰਵਿੰਦ ਕੇਜਰੀਵਾਲ ਦੇ ਮੂੰਹੋਂ ਇਹ ਪੁੱਛਣਾ ਚਾਹੁੰਦਾ ਹਾਂ।

ਗਵਰਨਰ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਮੈਨੂੰ ਲੱਗਦਾ ਹੈ ਕਿ ਔਰਤ ਬਲਵਿੰਦਰ ਕੌਰ ਨੇ ਸਹਾਇਕ ਪ੍ਰੋਫੈਸਰਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਸਿਰਫ਼ ਇੱਕ ਮੰਤਰੀ ਇਸਦੇ ਲਈ ਜਵਾਬਦੇਹ ਹੈ, ਉਹ ਸਿਰਫ ਆਪਣੇ ਆਕਾਵਾਂ ਦਾ ਬੋਲਾਰਾ ਹੈ, ਇਹ ਸਰਕਾਰ, ਇਸਦਾ ਹੰਕਾਰ, ਇਸਦੀ ਗਲਤ ਨੀਤੀਆਂ, ਇਸਦੀ ਅਸੰਵੇਦਨਸ਼ੀਲਤਾ ਹੈ ਜੋ ਇਸਦੇ ਲਈ ਜ਼ਿੰਮੇਵਾਰ ਹੈ। Sunil Jakhar Latest News:

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ 1 ਨਵੰਬਰ ਨੂੰ ਹੋਂਣ ਜਾ ਰਹੀ ਬਹਿਸ ‘ਚ ਜਾਣ ਦੀ ਗੱਲ ਵੀ ਕਬੂਲੀ ਉਨ੍ਹਾਂ ਨੇ ਕਿਹਾ ਅਸੀ ਮੁੱਖ਼ ਮੰਤਰੀ ਤੋਂ ਸਵਾਲਾਂ ਦੇ ਜਵਾਬ ਲੈਵਾਗਾਂ ‘ਤੇ ਮੈਂ ਬਹਿਸ ਤੇ ਜ਼ਰੂਰ ਜਾਵਾਂਗਾ ਪਰ ਮੁੱਖ ਮੰਤਰੀ ਸਵਾਲਾਂ ਤੋਂ ਨਾ ਭੱਜਣ। Sunil Jakhar Latest News:

[wpadcenter_ad id='4448' align='none']