ਫ਼ਿਰੋਜ਼ਪੁਰ 20 ਅਗਸਤ 2024
ਸ਼੍ਰੀਮਤੀ ਸੁਨੀਤਾ ਰਾਣੀ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ। ਐਲੀਮੈਂਟਰੀ ਵਿੰਗ ਵਿੱਚ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਨ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ, ਗੁਣਾਤਮਕ ਸਿੱਖਿਆ ਦੇਣ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਦੀ ਪੜ੍ਹਾਈ ਲਈ ਮਦਦ ਕਰਨ ਵਿੱਚ ਹਰ ਸੰਭਵ ਯਤਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸੁਨੀਤਾ ਰਾਣੀ ਪਤਨੀ ਸ਼੍ਰੀ ਵਿਕਾਸ ਮਹਿਤਾ ਵੱਲੋਂ ਆਪਣੀ ਪਹਿਲੀ ਨਿਯੁਕਤੀ ਬਤੌਰ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੁਰੂਸਰ ਵਿਖੇ ਜੁਆਇਨ ਕੀਤੀ ਗਈ। ਉਸ ਉਪਰੰਤ ਉਨ੍ਹਾਂ ਵੱਲੋਂ ਬਤੌਰ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਅਤੇ ਫਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ (ਲੜਕੇ) ਵਿਖੇ ਆਪਣੀ ਡਿਊਟੀ ਨਿਭਾਈ ਗਈ। ਇਸ ਉਪਰੰਤ ਉਨ੍ਹਾਂ ਬਤੌਰ ਕੈਮਿਸਟਰੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਿਰੋਜ਼ਸ਼ਾਹ ਵਿਖੇ ਆਪਣੀ ਸੇਵਾ ਨਿਭਾਈ ਅਤੇ ਹੈਡ ਮਿਸਟ੍ਰੈਸ ਦੀ ਤਰੱਕੀ ਮਿਲਣ ਉਪਰੰਤ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਸਾਈਆਂ ਵਾਲਾ ਵਿਖੇ ਆਪਣੀ ਡਿਊਟੀ ਜੁਆਇਨ ਕੀਤੀ ਅਤੇ ਬਤੌਰ ਪ੍ਰਿੰਸੀਪਲ ਤਰੱਕੀ ਮਿਲਣ ਉਪਰੰਤ ਸਸਸਸ ਸ਼ਕੂਰ ਵਿਖੇ ਸੇਵਾਵਾਂ ਨਿਭਾਈਆਂ। 14 ਅਗਸਤ 2016 ਨੂੰ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਬਤੌਰ ਪ੍ਰਿੰਸੀਪਲ ਆਪਣਾ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਬਲਾਕ ਨੋਡਲ ਅਫ਼ਸਰ ਦੀਆਂ ਸੇਵਾਵਾਂ ਨਿਭਾਈਆਂ ਅਤੇ ਹੁਣ ਵਿਭਾਗ ਵੱਲੋਂ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਤਰੱਕੀ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਵਿਖੇ ਜੁਆਇਨ ਕੀਤਾ ਹੈ।
ਇਸ ਮੌਕੇ ਉਨ੍ਹਾਂ ਦੇ ਪਰਿਵਾਰਿਕ ਮੈਬਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀਮਤੀ ਮਨੀਲਾ ਅਰੋੜਾ, ਸ. ਪ੍ਰਗਟ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫ਼ਿਰੋਜ਼ਪੁਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਦਫ਼ਤਰੀ ਸਟਾਫ਼ ਮੌਜੂਦ ਸੀ।