ਸਰੀਰਿਕ ਰੂਪ ’ਚ ਦਿਵਿਆਂਗ ਬੱਚਿਆਂ ਲਈ ਸਹਾਰਾ ਬਣਿਆ ਸਮੱਗਰ ਸਿੱਖਿਆ ਅਭਿਆਨ

ਮਾਨਸਾ, 01 ਜਨਵਰੀ:
ਸਮੱਗਰ ਸਿੱਖਿਆ ਅਭਿਆਨ ਵੱਲੋਂ ਬਲਾਕ ਮਾਨਸਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ ਅਮਨਦੀਪ ਸਿੰਘ ਦੀ ਅਗਵਾਈ ਅਤੇ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਦਿਵਿਆਂਗ ਬੱਚਿਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ (ਮੁੰਡੇ) ਵਿਖੇ ਸਾਮਾਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ ਜ਼ਿਲ੍ਹਾ ਸਿੱਖਿਆ ਅਫਸਰ (ਐਸਿ) ਮਾਨਸਾ ਸ੍ਰੀਮਤੀ ਰੂਬੀ ਬਾਂਸਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਐਸਿ) ਸ੍ਰ ਗੁਰਲਾਭ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।
ਉਨ੍ਹਾਂ ਕਿਹਾ ਕਿ ਸਮੱਗਰ ਸਿੱਖਿਆ ਅਭਿਆਨ ਸਰੀਰਿਕ ਰੂਪ ’ਚ ਦਿਵਿਆਂਗ ਬੱਚਿਆਂ ਲਈ ਸਹਾਰਾ ਬਣਿਆ ਹੈ ਜਿਸ ਤਹਿਤ ਦਿਵਿਆਂਗ ਬੱਚਿਆਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ 82 ਲੋੜਵੰਦ ਬੱਚਿਆਂ ਨੇ ਹਿੱਸਾ ਲਿਆ ਜਿੰਨ੍ਹਾਂ ਨੂੰ 3 ਟਰਾਈਸਾਈਕਲ, 11 ਵਹੀਲਚੇਅਰ, 1 ਸੀਪੀ ਚੇਅਰ, 6 ਫੋਹੜੀਆਂ, 13 ਬੂਟ, 34 ਕੰਨਾਂ ਦੀਆਂ ਮਸ਼ੀਨਾਂ, 39 ਐਮ.ਆਰ ਕਿੱਟਾਂ, 1 ਬਰੇਲ ਕਿੱਟ, 2 ਸਮਾਰਟ ਕੇਨ, 1 ਸਮਾਰਟ ਫੋਨ ਅਤੇ 1 ਰੋਲੇਟਰ ਅਲਿਮਕੋ ਕਾਨਪੁਰ ਤੋਂ ਆਏ ਆਡਿਓਲੋਜਿਸਟ ਸ੍ਰੀ ਅਰੂਨ ਪਾਲ, ਰਬੀਨਾ ਸਵੈਂ ਤੇ ਸ੍ਰੀ ਅਮਨ ਕੁਮਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਆਈ.ਈ.ਡੀ. ਕੰਪੋਨੈਂਟ ਦੇ ਡੀ.ਐਸ.ਈ. ਸ੍ਰੀ ਰਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ। ਜ਼ਿਲ੍ਹਾ ਸਿੱਖਿਆ ਅਫਸਰ (ਐਸਿ) ਮਾਨਸਾ ਸ੍ਰੀਮਤੀ ਰੂਬੀ ਬੰਸਲ ਵੱਲੋਂ ਇਸ ਕੰਮ ਲਈ ਆਈ.ਈ.ਡੀ ਕੰਪੋਨੈਂਟ ਅਤੇ ਇਸ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ।
ਕੈਂਪ ਦਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਮਾਨਸਾ ਦੇ ਸਟਾਫ ਮੈਂਬਰਾਂ ਮੈਡਮ ਸਰਭਜੀਤ ਕੌਰ, ਨਰੇਸ਼ ਕੁਮਾਰ, ਜਸਪਾਲ ਕੁਮਾਰ ਅਤੇ ਰਾਮਕਰਨ ਸਿੰਘ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਉਣ ਵਾਲੇ ਸਾਰੇ ਬੱਚਿਆ ਅਤੇ ਮਾਪਿਆ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਰਿਫਰੈਂਸਮੈਂਟ ਦਿੱਤੀ ਗਈ। 

[wpadcenter_ad id='4448' align='none']