ਦਿਵਿਆ ਅੱਗਰਵਾਲ ਤੋਂ ਬਾਅਦ ਹੁਣ ਸੁਰਭੀ ਚੰਦਨਾ ਲਵੇਗੀ ਜੈਪੁਰ ਦੇ ਮਹਿਲ ‘ਚ ਸੱਤ ਫੇਰੇ

ਦਿਵਿਆ ਅੱਗਰਵਾਲ ਤੋਂ ਬਾਅਦ ਹੁਣ ਸੁਰਭੀ ਚੰਦਨਾ ਲਵੇਗੀ ਜੈਪੁਰ ਦੇ ਮਹਿਲ ‘ਚ ਸੱਤ ਫੇਰੇ

Surbhi Chandna Wedding ਹਿੰਦੀ ਸਿਨੇਮਾਂ ਦੇ ਛੋਟੇ ਅਤੇ ਵੱਡੇ ਪਰਦੇ ਤੇ ਲਗਾਤਾਰ ਵਿਆਹ ਦਾ ਮਾਹੌਲ ਚੱਲ ਰਿਹਾ ਹੈ | ਜਿਸਦੇ ਚੱਲਦੇ ਹੁਣ ਹਿੰਦੀ ਸੀਰੀਅਲ ‘ਇਸ਼ਕਬਾਜ਼’ ਦੀ ਅਭਿਨੇਤਰੀ ਸੁਰਭੀ ਚੰਦਨਾ ਵੀ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਨ੍ਹੀ ਦਿਨੀਂ ਸੁਰਭੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਸੁਰਭੀ ਚੰਦਨਾ ਨੇ ਜਦੋਂ […]

Surbhi Chandna Wedding

ਹਿੰਦੀ ਸਿਨੇਮਾਂ ਦੇ ਛੋਟੇ ਅਤੇ ਵੱਡੇ ਪਰਦੇ ਤੇ ਲਗਾਤਾਰ ਵਿਆਹ ਦਾ ਮਾਹੌਲ ਚੱਲ ਰਿਹਾ ਹੈ | ਜਿਸਦੇ ਚੱਲਦੇ ਹੁਣ ਹਿੰਦੀ ਸੀਰੀਅਲ ‘ਇਸ਼ਕਬਾਜ਼’ ਦੀ ਅਭਿਨੇਤਰੀ ਸੁਰਭੀ ਚੰਦਨਾ ਵੀ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਨ੍ਹੀ ਦਿਨੀਂ ਸੁਰਭੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ।

ਸੁਰਭੀ ਚੰਦਨਾ ਨੇ ਜਦੋਂ ਤੋਂ ਆਪਣੇ ਵਿਆਹ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਸੁਰਖੀਆਂ ‘ਚ ਛਾਈ ਹੋਈ ਹੈ। ਚਾਹੇ ਉਹ ਸੋਸ਼ਲ ਮੀਡੀਆ ‘ਤੇ ਆਪਣੇ ਮੰਗੇਤਰ ਕਰਨ ਸ਼ਰਮਾ ਨਾਲ ਰੋਮਾਂਟਿਕ ਫੋਟੋਆਂ ਸ਼ੇਅਰ ਕਰਨਾ ਹੋਵੇ ਜਾਂ ਦੋਸਤਾਂ ਨਾਲ ਬੈਚਲਰੇਟ ਪਾਰਟੀ ਦਾ ਆਨੰਦ ਲੈਣਾ, ਸੁਰਭੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਆਖਿਰਕਾਰ ਹੁਣ ਉਹ ਵਿਆਹ ਕਰਨ ਲਈ ਤਿਆਰ ਹੈ। ਸੁਰਭੀ ਚੰਦਨਾ ਤੇ ਕਰਨ ਸ਼ਰਮਾ ਦੇ ਵਿਆਹ ਦੀਆਂ ਰਸਮਾਂ 1 ਮਾਰਚ ਤੋਂ ਸ਼ੁਰੂ ਹੋਣਗੀਆਂ ਤੇ ਦੋਵੇਂ 2 ਮਾਰਚ ਨੂੰ ਸੱਤ ਫੇਰੇ ਲੈਣ ਜਾ ਰਹੇ ਹਨ। ਇਹ ਜੋੜਾ ਜੈਪੁਰ ਵਿੱਚ ਵਿਆਹ ਕਰਨ ਜਾ ਰਿਹਾ ਹੈ। 29 ਫਰਵਰੀ 2024 ਨੂੰ ਸੁਰਭੀ ਆਪਣੇ ਪਰਿਵਾਰ ਨਾਲ ਮੁੰਬਈ ਤੋਂ ਜੈਪੁਰ ਲਈ ਰਵਾਨਾ ਹੋਈ। ਜੈਪੁਰ ਪਹੁੰਚਦੇ ਹੀ ਅਭਿਨੇਤਰੀ ਦਾ ਵੈਡਿੰਗ ਵੈਨਿਊ ‘ਤੇ ਸਵਾਗਤ ਕੀਤਾ ਗਿਆ।

also read :- ਕਾਮੇਡੀ ਦੇ ਦਿੱਗਜ ਕਲਾਕਾਰ ਫ਼ਿਰ ਹੋਣ ਜਾ ਰਹੇ ਹਨ ਇਕੱਠੇ, ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਜੋੜੀ ਹੁਣ ਫਿਰ ਪਾਵੇਗੀ ਸਟੇਜ ਤੇ ਧਮਾਲ

ਸੁਰਭੀ ਚੰਦਨਾ ਜੈਪੁਰ ਨੇੜੇ ਚੋਮੂ ਜ਼ਿਲ੍ਹੇ ਦੇ ਚੋਮੂ ਪੈਲੇਸ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗੀ। ਅਦਾਕਾਰਾ ਵੀਰਵਾਰ ਨੂੰ ਹੀ ਆਪਣੇ ਪਰਿਵਾਰ ਨਾਲ ਪੈਲੇਸ ਪਹੁੰਚੀ ਗਈ। ਇੰਸਟੈਂਟ ਬਾਲੀਵੁੱਡ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਵੈਡਿੰਗ ਵੈਨਿਊ ‘ਚ ਦੁਲਹਨ ਦਾ ਫੁੱਲਾਂ ਦੀ ਮਾਲਾ ਤੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਸੁਰਭੀ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਵੀ ਸ਼ਾਨਦਾਰ ਸਵਾਗਤ ਕੀਤਾ।

Tags:

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ