ਸਵ.ਬੀਰ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ

Sw.Bir Singh Gill

Sw.Bir Singh Gill

ਡੇਹਲੋਂ 7 ਜੁਲਾਈ ( ਦਾਰਾ ਘਵੱਦੀ): ਪਿਛਲੇ ਦਿਨੀ ਕਿਸਾਨ ਆਗੂ ਅਤੇ ਸਮਾਜ ਸੇਵੀ ਸੁਖਦੀਪ ਸਿੰਘ ਗਿੱਲ ਦੇ ਪਿਤਾ ਸ. ਬੀਰ ਸਿੰਘ ਗਿੱਲ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਆਪਣੀ ਸੰਸਾਰਕ ਯਾਤਰਾ ਪੁਰੀ ਕਰਦੇ ਹੋਏ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ ਅੱਜ ਉਨ੍ਹਾਂ ਦੇ ਪਰਿਵਾਰ ਵੱਲੋ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਗਿੱਲ ( ਲੁਧਿਆਣਾ) ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਮੌਕੇ ਜਿਥੇ ਸਵ ਬੀਰ ਸਿੰਘ ਗਿੱਲ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਕ , ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ ਓਥੇ ਹੀ ਇਲਾਕੇ ਦੇ ਪੰਚ ਸਰਪੰਚ ਅਤੇ ਇਲਾਕ਼ਾ ਨਿਵਾਸੀਆ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਭਾਈ ਗੁਰਵਿੰਦਰ ਸਿੰਘ ਬਿੰਜਲ ਅਤੇ ਸਾਥੀਆਂ ਦੇ ਕੀਰਤਨੀ ਜੱਥੇ ਨੇ ਜਿਥੇ ਸਵ ਬੀਰ ਸਿੰਘ ਗਿੱਲ ਦੇ ਜੀਵਨ ਵਾਰੇ ਚਾਨਣਾ ਪਾਇਆ ਓਥੇ ਹੀ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਬੀਰ ਸਿੰਘ ਗਿੱਲ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ ਉਹਨਾਂ ਨੇ ਅਪਣੀ ਜ਼ਿੰਦਗੀ ਵਿੱਚ ਬਹੁਤ ਸਘੰਰਸ਼ ਕੀਤਾ ਅਤੇ ਅਪਣੀਆਂ ਧੀਆਂ ਅਤੇ ਪੁੱਤਰ ਨੂੰ ਚੰਗੀ ਸਿਖਿਆ ਦਿਵਾਈ ਜਿਸ ਕਾਰਨ ਅੱਜ ਉਹਨਾਂ ਦੀਆਂ ਧੀਆਂ ਅਪਣੇ ਘਰ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਨੁੰਹ ਪੁੱਤਰ ਜੀ ਐਨ ਈ ਕਾਲਜ ਵਿੱਚ ਨੌਕਰੀ ਕਰ ਰਹੇ ਹਨ ਇਸ ਮੌਕੇ ਬੀਰ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਚੇਅਰਮੈਨ ਅਵਤਾਰ ਸਿੰਘ ਮੇਹਲੋਂ ਨੇ ਕਿਹਾ ਕਿ ਅੱਜ ਸਵ ਬੀਰ ਸਿੰਘ ਗਿੱਲ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਦਿਨੋਂ ਦਿਨ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਉਹਨਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਬੂਟੇ ਲਗਾਈਏ ਇਸ ਮੌਕੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਸਾਬਕਾ ਐਮ ਐਲ ਏ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਵ ਬੀਰ ਸਿੰਘ ਗਿੱਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਓਥੇ ਹੀ ਸਭ ਰਿਸ਼ਤੇਦਾਰ ਸਾਕ ਸਬੰਧੀਆਂ ਨੂੰ ਵੀ ਉਹਨਾਂ ਦੀ ਹਮੇਸ਼ਾ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ ਇਸ ਮੌਕੇ ਸਾਬਕਾ ਐਮ ਐਲ ਏ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਐਮ ਐਲ ਏ ਰਣਜੀਤ ਸਿੰਘ ਢਿੱਲੋਂ, ਕਮਲਜੀਤ ਕੜਵਲ,ਚੇਅਰਮੈਨ ਅਵਤਾਰ ਸਿੰਘ ਮੇਹਲੋਂ, ਪਲਵਿੰਦਰ ਸਿੰਘ ਘੁੰਮਣ ਨਿਰਪੱਖ ਪੋਸਟ,ਮਾਲਕ ਸਿੰਘ ਨਿਰਪੱਖ ਪੋਸਟ, ਦਾਰਾ ਘਵੱਦੀ ਨਿਰਪੱਖ ਪੋਸਟ, ਬਾਬਾ ਭਿੰਦਾ ਆਲਮਗੀਰ,ਲਾਲਜੀਤ ਅੰਟਾਲ, ਤਜਿੰਦਰ ਸਿੰਘ ਤੇਜੀ,ਸਮਾਜ ਸੇਵੀ ਅੰਮ੍ਰਿਤਪਾਲ ਸ਼ੰਕਰ, ਬਚਨ ਗੈਸ ਸਰਵਿਸ ਲੁਧਿਆਣਾ, ਸਮੂਹ ਸਟਾਫ ਜੀ ਐਨ ਈ ਕਾਲਜ, ਗੁਰਦੀਪ ਸਿੰਘ ਗੋਸ਼ਾ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਹਰਬੰਸ ਸਿੰਘ ਸਾਬਕਾ ਸਰਪੰਚ ਡੰਗੋਰਾ, ਐਡਵੋਕੇਟ ਚਾਹਲ, ਟੀਮ ਨਦਰਿ ਫਾਊਂਡੇਸ਼ਨ, ਸਰਪੰਚ ਬੰਟੀ ਬੁਰੜ, ਜਸਵਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਜਾਦ ( ਭਾਰਤੀ ਕਿਸਾਨ ਯੂਨੀਅਨ ਅਜ਼ਾਦ ‌) ਰਣਜੀਤ ਸਿੰਘ ਉੱਭੀ ਕੌਂਸਲਰ,ਨੀਟੂ ਤਾਜ ਪੈਲੇਸ, ਸਰਪੰਚ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਲੁਧਿਆਣਾ ਕਿਸਾਨ ਯੂਨੀਅਨ,ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ, ਗੁਰਮੀਤ ਸਿੰਘ ਸ਼ਰੀਂਹ, ਬਲਜੀਤ ਸਿੰਘ ਜਰਖੜ,ਪਾਲੀ ਆਲਮਗੀਰ, ਜੁਗਰਾਜ ਜਰਖੜ, ਸੁਰਿੰਦਰ ਸ਼ਾਹਪੁਰ, ਦਵਿੰਦਰ ਸਿੰਘ ਗਿੱਲ,ਬਲਜੀਤ ਸਿੰਘ ਗਿੱਲ ਸਾਬਕਾ ਸਰਪੰਚ, ਧਰਮਿੰਦਰ ਸਿੰਘ ਗਿੱਲ ਸੰਗੋਵਾਲ,ਬੂਟਾ ਸੰਗੋਵਾਲ,ਆਦਿ ਹਾਜ਼ਰ ਸਨ।

Sw.Bir Singh Gill

[wpadcenter_ad id='4448' align='none']