ਲੰਬੀ /ਸ੍ਰੀ ਮੁਕਤਸਰ ਸਾਹਿਬ 2 ਅਪ੍ਰੈਲ
ਡਾ. ਨਯਨ ਵਧੀਕ ਡਿਪਟੀ ਕਮਿਸ਼ਨਰ ਜਨਰਲ—ਕਮ—ਸਹਾਇਕ ਰਿਟਰਨਿੰਗ ਅਫਸਰ ਲੰਬੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਤਹਿਤ ਵਿਧਾਨ ਸਭਾ ਹਲਕਾ ਲੰਬੀ ਵਿਚ ਨਾਗਰਿਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸ ਲੜੀ ਤਹਿਤ ਪਿੰਡ ਤੱਪਾ ਖੇੜਾ ਵਿਖੇ ਡਾ. ਸੰਜੀਵ ਕੁਮਾਰ ਏ.ਈ.ਆਰ.ਓ (ਬੀਡੀਪੀਓ), ਗੁਰਮੀਤ ਸਿੰਘ ਬਲਾਕ ਸਵੀਪ ਨੋਡਲ ਅਫਸਰ, ਸੁਰਜੀਤ ਸਿੰਘ ਸੈਕਟਰ ਅਫਸਰ, ਬੀ.ਐਲ.ਓ ਕੁਲਵੰਤ ਸਿੰਘ ਅਤੇ ਹਰਪਾਲ ਸਿੰਘ ਵਲੋਂ ਸਵੀਪ ਗਤੀਵਿਧੀ ਕਰਵਾਈ ਗਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਿਨ੍ਹਾਂ ਕਿਸੇ ਡਰ, ਦਬਾਅ ਅਤੇ ਲਾਲਚ ਤੋਂ ਆਪਣੀ ਵੋਟ ਦਾ ਇਸਤਮਾਲ ਕਰਕੇ ਲੋਕਤੰਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੁਹਿੰਮ ਤਹਿਤ 18—19 ਸਾਲ ਦੇ ਨਵੇਂ ਯੁਵਕਾਂ ਨੂੰ ਆਪਣੀ ਵੋਟ ਬਣਾਉਣ, ਵੋਟ ਦੀ ਮਹੱਤਤਾ, ਵੋਟ ਦਾ ਸਹੀ ਇਸਤੇਮਾਲ ਲਈ ਵੀ ਜਾਗਰੂਕ ਕੀਤਾ ਤਾਂ ਜ਼ੋ ਆਉਣ ਵਾਲੀਆਂ ਚੋਣਾਂ—2024 ਦੋਰਾਨ ਉਹ ਆਪਣੇ ਵੋਟਰ ਹੱਕ ਦਾ ਇਸਤੇਮਾਲ ਕਰ ਸਕਣ।
ਇਸ ਮੌਕੇ ਪਿੰਡ ਵਾਸੀਆਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਪੂਰਾਂ ਸਹਿਯੋਗ ਦੇਣ ਦਾ ਭਰੋਸਾ ਦੁਆਇਆ।
ਲੋਕ ਸਭਾ ਚੋਣਾਂ ਤਹਿਤ ਪਿੰਡ ਤੱਪਾ ਖੇੜਾ ਵਿਖੇ ਕਰਵਾਈਆਂ ਗਈਆਂ ਸਵੀਪ ਗਤੀਵਿਧੀਆਂ
Date: