ਸਵੀਪ ਟੀਮ ਨੇ ਬੱਸ ਸਟੈਂਡ, ਰੈਸਟ ਹਾਊਸ, ਟੈਕਸੀ ਸਟੈਂਡ ਤੇ ਜਾ ਕੇ ਲੋਕ ਸਭਾ ‘ਚ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਉਤਸ਼ਾਹਿਤ 

ਫ਼ਰੀਦਕੋਟ, 13 ਮਈ,2024 (    )-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ  ਲੈ ਕੇ ਵੋਟਰਾਂ ਨੂੰ  ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਸਵੀਪ ਟੀਮ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ, ਨਵਦੀਪ ਸਿੰਘ ਰਿੱਕੀ ਸਥਾਨਕ ਬੱਸ ਸਟੈਂਡ, ਰੈਸਟ ਹਾਊਸਾ ਫ਼ਰੀਦਕੋਟ ਅਤੇ ਫ਼ਰੀਦ ਟੂਰ ਐਂਡ ਟਰੈਵਲਜ਼ ਟੈਕਸੀ ਸਟੈਂਡ ਫ਼ਰੀਦਕੋਟ ਵਿਖੇ ਪਹੁੰਚੇ | 

                           ਇਸ ਮੌਕੇ ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਨੇ ਬੱਸ ਸਟੈਂਡ ਫ਼ਰੀਦਕੋਟ ਵਿਖੇ, ਰੈਸਟ ਹਾਊਸ ਅਤੇ ਟੈਕਸੀ ਸਟੈਂਡ ਤੇ ਡਰਾਈਵਰ ਵੀਰਾਂ ਨੂੰ  ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਵਾਸਤੇ 1 ਜੂਨ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ ਕਰਨ । 

ਇਸ ਮੌਕੇ ਬੱਸਾਂ ਅੰਦਰ ਜਾ ਕੇ ਸਫ਼ਰ ਕਰਨ ਵਾਲੀ ਮੁਸਾਫ਼ਿਰਾਂ, ਬੱਸਾਂ ਦੀ ਉਡੀਕ ਕਰਨ ਵਾਲੇ ਮੁਸਾਫ਼ਿਰਾਂ, ਦੁਕਾਨਦਾਰਾਂ, ਹਰ ਵਰਗ ਦੇ ਵੋਟਰਾਂ ਨੂੰ  ਸੰਬੋਧਨ ਕਰਦਿਆਂ ਸਵੀਪ ਟੀਮ ਨੇ ਦੱਸਿਆ ਕਿ ਸਾਡੇ ਪੰਜਾਬ ਰਾਜ ਵਿੱਚ 1 ਜੂਨ 2024 ਨੂੰ  ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਸਾਨੂੰ ਬਿਨ੍ਹਾਂ ਡਰ, ਭੈ, ਲਾਲਚ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

 ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਸਾਨੂੰ ਆਪਣੇ ਪ੍ਰੀਵਾਰਿਕ ਮੈਂਬਰਾਂ, ਸੰਪਰਕ ‘ਚ ਆਉਣ ਵਾਲੇ ਲੋਕਾਂ  ਨੂੰ  ਵੋਟ ਦੇ ਹੱਕ ਲਈ ਉਤਸ਼ਾਹਿਤ ਕਰਨ ਤਾਂ ਜੋ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ ‘ਅਬ ਦੀ ਬਾਰ-ਵੋਟਿੰਗ 70 ਪ੍ਰਤੀਸ਼ਤ ਪਾਰ’ ਨੂੰ  ਪ੍ਰਾਪਤ ਕੀਤਾ ਜਾ ਸਕੇ।  ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰ ਜੇਕਰ ਚਾਹੁਣ ਤਾ ਘਰ ਬੈਠ ਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਇਸ ਮੌਕੇ ਸੀ-ਵਿਜ਼ਿਲ ਐਪ, ਚੋਣਾਂ ਸਬੰਧੀ ਪੋਲਿੰਗ ਬੂਥਾਂ ਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਦੇ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਗਿਆ |

[wpadcenter_ad id='4448' align='none']