ਸਵੀਪ ਟੀਮ ਪਹੁੰਚੀ ਸਬਜ਼ੀ ਮੰਡੀ,  ਵੋਟ ਪਾਉਣ ਦੇ ਸੱਦੇ ਪੱਤਰ ਨਾਲ ਲੋਕਤੰਤਰ ’ਚ ਭਾਗੀਦਾਰੀ ਮੰਗੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਈ:
ਜ਼ਿਲ੍ਹਾ ਸਵੀਪ ਟੀਮ ਮੋਹਾਲੀ ਵੱਲੋਂ ਹਰ ਇਕ ਵਰਗ ਨੂੰ ਵੋਟ ਪਾਉਣ ਦੀ ਅਪੀਲ ਕਰਨ ਦੇ ਮਕਸਦ ਅਤੇ ਮੋਹਾਲੀ ਨੂੰ ਹਰਾ-ਭਰਾ ਅਤੇ ਪਲਾਸਟਿਕ ਮੁਕਤ ਕਰਨ ਦੇ ਸੁਨੇਹੇ ਨਾਲ ਹਰ ਥਾਂ ’ਤੇ ਪਹੁੰਚ ਕੀਤੀ ਜਾ ਰਹੀ ਹੈ।
ਇਸ ਸਿਲਸਿਲੇ ਵਿੱਚ ਸਬਜ਼ੀ ਮੰਡੀ ਵਿੱਚ ਸਬਜ਼ੀ ਦੀਆਂ ਰੇਹੜੀਆਂ ਲਾਉਣ ਵਾਲੇ ਅਤੇ ਸਬਜ਼ੀ ਅਤੇ ਫ਼ਲ ਖਰੀਦਣ ਆਏ ਲੋਕਾਂ ਨੂੰ 1 ਜੂਨ, 2024  ਨੂੰ ਵੋਟਾਂ ਦੇ ਪੁਰਬ ਸਬੰਧੀ ਜਾਗਰੂਕ ਕਰਨ ਲਈ ਡਰਿਲ ਕੀਤੀ ਗਈ। ਕਿਸਾਨ ਮੰਡੀ ਵਿੱਚ ਕਾਰੋਬਾਰ ਕਰ ਰਹੇ ਵੋਟਰਾਂ ਨੂੰ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ  ਵੋਟ ਪਾਉਣ ਦੇ ਸੁਨੇਹੇ ਵਾਲੀਆਂ ਟੋਪੀਆਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਵੱਲੋਂ ਤਿਆਰ ਨਿਮੰਤਰਣ ਪੱਤਰ ‘1 ਜੂਨ 2024’ ਨੂੰ ਵੋਟ ਪਾਉਣ ਦਾ ਨਿੱਘਾ ਸੱਦਾ ਦਿੱਤਾ ਗਿਆ।
ਜ਼ਿਲ੍ਹਾ ਨੋਡਲ ਅਫਸਰ ਸਵੀਪ  ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਸੈਕਟਰ 78 ਵਿੱਚ  ਜਿੱਥੇ ਤਕਰੀਬਨ 200 ਦੇ ਕਰੀਬ ਰੇਹੜੀਆਂ,  ਫੜੀਆਂ ਵਾਲੇ ਅਤੇ ਸਬਜ਼ੀਆਂ ਅਤੇ ਫ਼ਲ਼ਾਂ ਦਾ ਕਾਰੋਬਾਰ ਕਰਦੇ ਹਨ, ਨੂੰ ਵਾਤਾਵਰਣ ਬਚਾਓ, ਪਲਾਸਟਿਕ ਹਟਾਓ ਦਾ ਨਾਅਰਾ ਦਿੰਦਿਆਂ, ਉੱਥੇ ਆਏ ਲੋਕਾਂ ਨੂੰ  ‘ਪੋਲੀਥੀਨ ਨਾ ਮੰਗੋ, ਥੈਲਾ ਚੁੱਕਣੋਂ ਨਾ ਸੰਗੋ’ ਦਾ ਸੁਨੇਹਾ ਦਿੱਤਾ ਗਿਆ। ਉੱਥੇ ਆਏ ਲੋਕਾਂ ਵੱਲੋਂ ਇਸ ਸੁਨੇਹੇ ਦਾ ਸਮਰਥਨ ਕਰਦੇ ਹੋਏ ਪੋਲੀਥੀਨ ਨਾ ਵਰਤਣ, ਰੁੱਖ ਲਗਾਉਣ ਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕਰਨ ਅਤੇ ਆਪਣਾ ਵੋਟ ਦੇਸ਼ ਦੇ ਨਾਂ ਭਗਤਾਉਣ ਦੀ ਖੁੱਲ੍ਹੀ ਇੱਛਾ ਪ੍ਰਗਟ ਕੀਤੀ ਗਈ। ਇਸ ਮੌਕੇ ਰੇਹੜੀ ਵਾਲਿਆਂ, ਟੈਂਪੂ ਵਾਲਿਆਂ ਨਾਲ ਮਿਲ ਕੇ ਨਿੰਮ ਦੇ ਪੰਜ ਪੌਦੇ ਵੀ ਲਗਾਏ ਗਏ।
  

[wpadcenter_ad id='4448' align='none']