ਜੀਐਨਡੀਈਸੀ ਨੇ ਪੀਟੀਯੂ ਅੰਤਰ ਕਾਲਜੀ ਤੈਰਾਕੀ ਅਤੇ ਸਾਈਕਲਿੰਗ ਮੁਕਾਬਲੇ ਦੀ ਮੇਜ਼ਬਾਨੀ ਕੀਤੀ

27 SEP,2023

SHUKHDEEP SINGH GILL

Swimming and cycling competitions ਪੀਟੀਯੂ ਅੰਤਰ-ਕਾਲਜ ਤੈਰਾਕੀ ਮੁਕਾਬਲੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਹੋਏ। ਇਸ ਵਿੱਚ ਪੀਟੀਯੂ ਦੇ 7 ਕਾਲਜਾਂ ਦੇ ਵਿਦਿਆਰਥੀਆਂ ਨੇ ਵਿਅਕਤੀਗਤ ਈਵੈਂਟ ਜਿਵੇਂ ਕਿ 100 ਮੀਟਰ ਫ੍ਰੀਸਟਾਈਲ, 100 ਮੀਟਰ ਬੈਕਸਟ੍ਰੋਕ, 100 ਮੀਟਰ ਬ੍ਰੈਸਟਸਟ੍ਰੋਕ, 200 ਮੀਟਰ ਫ੍ਰੀਸਟਾਈਲ, 50 ਮੀਟਰ ਬ੍ਰੈਸਟਸਟ੍ਰੋਕ, 400 ਮੀਟਰ ਫ੍ਰੀਸਟਾਈਲ, 50 ਮੀਟਰ ਬੈਕਸਟ੍ਰੋਕ, 50 ਮੀਟਰ ਫ੍ਰੀਸਟਾਈਲ, 100 ਮੀਟਰ ਬੈਕਸਟ੍ਰੋਕ, ਅਤੇ 4*100 ਮੀਟਰ ਫ੍ਰੀਸਟਾਇਲ ਰਿਲੇਅ ਵਿੱਚ ਭਾਗ ਲਿਆ। ਬਤੌਰ ਜੱਜ ਪਰਮਿੰਦਰ ਸਿੰਘ, ਤੈਰਾਕੀ ਕੋਚ, ਸੰਗਰੂਰ, ਨੇ ਆਪਣਾ ਫ਼ੈਸਲਾ ਸਣਾਉਂਦੇ ਹੋਏ ਜੀਐਨਡੀਈਸੀ, ਲੁਧਿਆਣਾ ਨੂੰ ਵਿਜੇਤਾ ਘੋਸ਼ਿਤ ਕੀਤਾ। ਇਸੇ ਦੌਰਾਨ ਡੀਏਵੀਆਈਈਟੀ, ਜਲੰਧਰ ਦੂਜੇ ਸਥਾਨ ‘ਤੇ ਅਤੇ ਅਕਾਲ ਕਾਲਜ, ਮਸਤੂਨਾ ਸਾਹਿਬ, ਸੰਗਰੂਰ ਤੀਜੇ ਸਥਾਨ ‘ਤੇ ਰਹੇ।

ਤੈਰਾਕੀ ਮੁਕਾਬਲੇ ਤੋਂ ਇਲਾਵਾ, ਜੀਐਨਡੀਈਸੀ, ਲੁਧਿਆਣਾ ਨੇ ਪੀਏਯੂ “ਸਾਈਕਲਿੰਗ ਵੈਲੋਡਰੋਮ,” ਲੁਧਿਆਣਾ ਵਿਖੇ ਪੀਟੀਯੂ ਅੰਤਰ-ਕਾਲਜ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਕੀਤੀ। ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਵੀ ਵੱਖ-ਵੱਖ ਈਵੈਂਟ ਕਰਵਾਏ ਗਏ,ਜਿਵੇਂ ਕਿ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ 200 ਮੀਟਰ ਸਪ੍ਰਿੰਟ, 1000 ਮੀਟਰ ਟਾਈਮ ਟਰਾਇਲ (ਪੁਰਸ਼), 500 ਮੀਟਰ ਟਾਈਮ ਟਰਾਇਲ (ਮਹਿਲਾ), 4000 ਮੀਟਰ ਵਿਅਕਤੀਗਤ ਪਰਸੂਟ (ਪੁਰਸ਼), 3000 ਮੀਟਰ ਵਿਅਕਤੀਗਤ ਪਰਸੂਟ (ਮਹਿਲਾ), ਟੀਮ ਸਪ੍ਰਿੰਟ (ਪੁਰਸ਼ ਅਤੇ ਮਹਿਲਾ), ਅਤੇ 1000m ਸਕ੍ਰੈਚ (ਪੁਰਸ਼ ਅਤੇ ਮਹਿਲਾ)। ਇਸ ਚੈਂਪੀਅਨਸ਼ਿਪ ਵਿੱਚ ਜੱਜ ਦੀ ਭੁਮਿਕਾ ਸ. ਪਰਮਵੀਰ ਸਿੰਘ, ਅਸਿਸਟੈਂਟ ਡਾਇਰੈਕਟਰ , ਫਿਜ਼ੀਕਲ ਐਜੂਕੇਸ਼ਨ,ਪੀ.ਏ.ਯੂ, ਵਲੋਂ ਨਿਭਾਈ ਗਈ।

ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ,ਨੇ ਸਮਾਗਮਾਂ ਦੀ ਸੁਚੱਜੀ ਅਗਵਾਹੀ ਕਰਨ ਲਈ ਕਾਲਜ ਦੇ ਖੇਡ ਸਟਾਫ ਦਾ ਧੰਨਵਾਦ ਕੀਤਾ ਅਤੇ ਭਾਗ ਲੈਣ ਵਾਲੇ ਸਾਰੇ ਕਾਲਜਾਂ ਦਾ ਨੂੰ ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਣ ਦਾ ਸੁਨੇਹਾ ਦਿੱਤਾ। ਡਾ.ਜੇ.ਐੱਸ.ਗਰੇਵਾਲ, ਪ੍ਰੈਸੀਡੈਂਟ ਸਪੋਰਟਸ,ਜੀਐਨਡੀਈਸੀ, ਅਤੇ ਕਾਲਜ ਦੇ ਖੇਡਾਂ ਦੇ ਇੰਚਾਰਜ ਡਾ: ਗੁੰਜਨ ਭਾਰਦਵਾਜ ਅਤੇ ਸ਼ਮਿੰਦਰ ਸਿੰਘ,ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਹੀ ਕਰਦੇ ਹੋਏ ਪਿੱਠ ਥਪਥਪਾਈ।

READ ALSO: ਮੋਹਾਲੀ: ਬਾਈਕ ਸਵਾਰ ਬਦਮਾਸ਼ਾਂ ਨੇ ਗਲੇ ‘ਚੋਂ ਖੋਹੀ ਚੇਨ, ਮਾਂ-ਧੀ ਐਕਟਿਵਾ ਸਮੇਤ ਡਿੱਗੀ, ਔਰਤ ਦੀ ਲੱਤ ਜ਼ਖਮੀ

ਸਾਈਕਲਿੰਗ ਚੈਂਪੀਅਨਸ਼ਿਪ ਦੇ ਜੇਤੂ

ਲੜਕਿਆਂ ਦੇ ਨਤੀਜੇ

  1. ਜੀਐਨਡੀਈਸੀ, ਲੁਧਿਆਣਾ
  2. ਜੀਟੀਬੀ-ਆਈਐਮਟੀ, ਦਾਖਾ
  3. ਆਈਕੇਜੀਪੀਟੀਯੂ,ਮੇਨ ਕੈਂਪਸ, ਕਪੂਰਥਲਾ

ਸਰਵੋਤਮ ਸਾਈਕਲਿਸਟ ਰਿਸ਼ਵ ਸ਼ਰਮਾ (ਜੀਐਨਡੀਸੀ, ਲੁਧਿਆਣਾ)Swimming and cycling competitions

ਕੁੜੀਆਂ ਦੇ ਨਤੀਜੇ

  1. ਜੀਐਨਡੀਈਸੀ, ਲੁਧਿਆਣਾ
  2. ਜੀਟੀਬੀ-ਆਈਐਮਟੀ, ਦਾਖਾ
  3. ਆਈਕੇਜੀਪੀਟੀਯੂ,ਮੇਨ ਕੈਂਪਸ, ਕਪੂਰਥਲਾ ਅਤੇ ਡੀਏਵੀਆਈਈਟੀ,ਜਲੰਧਰ

ਕੁੜੀਆਂ ਵਿੱਚ ਸਭ ਸਰਵੋਤਮ ਸਾਈਕਲ ਚਾਲਕ

ਜਸਨੂਰ ਕੌਰ ਅਤੇ ਅਨੂ ਗਰੇਵਾਲ (ਜੀਐਨਡੀਈਸੀ, ਲੁਧਿਆਣਾ)Swimming and cycling competitions.

[wpadcenter_ad id='4448' align='none']