T20 World Cup ਲਈ ਟੀਮ ਦਾ ਐਲਾਨ , ਦੇਖੋ ਕਿਹੜੇ-ਕਿਹੜੇ ਖਿਡਾਰੀ ਨੂੰ ਮਿਲੀ ਟੀਮ ‘ਚ ਜਗ੍ਹਾ

T20 World Cup 2024

T20 World Cup 2024

ਅਮਰੀਕਾ ਅਤੇ ਵੈਸਟਇੰਡੀਜ਼ ‘ਚ 1 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ।

ਆਈਪੀਐਲ ਵਿੱਚ ਚੰਗੀ ਬੱਲੇਬਾਜ਼ੀ ਕਰ ਰਹੇ ਸੰਜੂ ਸੈਮਸਨ ਅਤੇ ਰਿਸ਼ਭ ਪੰਤ ਨੂੰ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ। ਹਾਰਦਿਕ ਪੰਡਯਾ ਦੇ ਨਾਲ ਸ਼ਿਵਮ ਦੂਬੇ ਨੂੰ ਵੀ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੀ ਸ਼੍ਰੇਣੀ ‘ਚ ਚੁਣਿਆ ਗਿਆ ਹੈ। ਸ਼ੁਭਮਨ ਗਿੱਲ ਅਤੇ ਰਿੰਕੂ ਸਿੰਘ ਮੁੱਖ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ ਹਨ। ਇਨ੍ਹਾਂ ਨੂੰ ਟਰੈਵਲਿੰਗ ਰਿਜ਼ਰਵ ਦਾ ਹਿੱਸਾ ਬਣਾਇਆ ਗਿਆ ਹੈ।

ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ , ਯੁਜਵੇਂਦਰ ਚਾਹਲ , ਅਰਸ਼ਦੀਪ ਸਿੰਘ , ਜਸਪ੍ਰੀਤ ਬੁਮਰਾਹ , ਮੁਹੰਮਦ ਸਿਰਾਜ।

ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਖਲੀਲ ਅਹਿਮਦ, ਰਿੰਕੂ ਸਿੰਘ, ਅਵੇਸ਼ ਖਾਨ।

READ ALSO : ਡਿਪਰੈਸ਼ਨ ਨਾਲ ਜੂਝ ਰਿਹਾ ਸੀ ਤਾਰਕ ਮਹਿਤਾ ਅਦਾਕਾਰ ਗੁਰੂਚਰਨ ਸਿੰਘ ? ਬੇਟੇ ਨੇ ਦੱਸਿਆ ਕਦੋਂ ਹੋਈ ਸੀ ਆਖ਼ਰੀ ਮੁਲਾਕਾਤ..

ਟੀਮ ਇੰਡੀਆ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਟੀਮ ਦਾ ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਨਾਲ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਨਾਲ ਅਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਹੋਵੇਗਾ।

T20 World Cup 2024

[wpadcenter_ad id='4448' align='none']