- ਅੱਜ ਦੇ ਸਮੇਂ ਸਵੇਰੇ ਉੱਠਣ ਸਾਰ ਜੇਕਰ ਚਾਹ ਨਾ ਮਿਲੇ ਤਾਂ ਨੀਂਦ ਨਹੀਂ ਖੁਲਦੀ
- ਬੱਚੇ ਤੋ ਲੈਕੇ ਬਜੁਰਗਾਂ ਤਕ ਸਭ ਚਾਹ ਪੀਣ ਦੇ ਆਦਿ ਹਨ
- ਸਰਦੀ ਵਿੱਚ ਚਾਹ ਦਾ ਕੱਪ ਮਿਲ ਜਾਏ ਤੇ ਸ਼ਰੀਰ ਚੁਸਤ ਹੋ ਜਾਂਦਾ ਹੈ
Talk about tea ਸਤਿ ਸ੍ਰੀ ਅਕਾਲ ਜੀ।
ਅੱਜ ਦਾ ਵਿਸ਼ਾ ਚਾਹ ਹੋਣ ਕਰਕੇ ਆਪਾਂ ਚਾਹ ਬਾਰੇ ਗੱਲ ਕਰਨੀ ਹੈ ,
ਅੱਜ ਦੇ ਸਮੇਂ ਸਵੇਰੇ ਉੱਠਣ ਸਾਰ ਜੇਕਰ ਚਾਹ ਨਾ ਮਿਲੇ ਤਾਂ ਨੀਂਦ ਨਹੀਂ ਖੁਲਦੀ,
ਬੱਚੇ ਤੋ ਲੈਕੇ ਬਜੁਰਗਾਂ ਤਕ ਸਭ ਚਾਹ ਪੀਣ ਦੇ ਆਦਿ ਹਨ।
ਹੋਣ ਵੀ ਕਿਓਂ ਨਾ ਚਾਹ ਤੋ ਬਿਨਾ ਤਾਂ ਆਉ ਭਗਤ ਵੀ ਨਹੀਂ ਮੰਨੀ ਜਾਂਦੀ ।
ਸਰਦੀ ਵਿੱਚ ਚਾਹ ਦਾ ਕੱਪ ਮਿਲ ਜਾਏ ਤੇ ਸ਼ਰੀਰ ਚੁਸਤ ਹੋ ਜਾਂਦਾ ਹੈ ।
ਅਤੇ ਅਸੀ ਚਾਹ ਪੀ ਕੇ ਹਿੰਮਤ ਮਹਿਸੂਸ ਕਰਦੇ ਹਾਂ
ਪਰ ਸੱਚ ਇਹ ਹੈ ਚਾਹ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈ ,ਅਤੇ ਨਾ ਹੀ ਸਾਡੇ ਪੰਜਾਬ ਪ੍ਰਦੇਸ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ,
ਇਹ ਅੰਗਰੇਜ਼ਾ ਦੀ ਦੇਣ ਹੈ
ਹਾਂਜੀ ਇਹ ਸੱਚ ਹੈ
ਅੰਗਰੇਜ਼ ਸਭ ਤੋ ਪਹਿਲਾ ਤੰਬਾਕੂ ਅਤੇ ਚਾਹ ਦੇ ਵਪਾਰ ਲਈ ਭਾਰਤ ਆਏ ਸਨ ਅਤੇ ਆਪਣੇ ਨਾਲ ਚਾਹ ਲੈਕੇ ਆਏ ਸਨ।
ਪਹਿਲੇ ਓਹਨਾ ਨੇ ਜੀਉ ਦੇ ਸਿਮ ਵਾਂਗ ਚਾਹ ਮੁਫਤ ਵਿੱਚ ਵੰਡੀ ਸੀ
ਜਦੋਂ ਲੋਕਾਂ ਨੂੰ ਆਦਤ ਹੋ ਗਈ ਉਸਤੋ ਬਾਅਦ ਇਸਦਾ ਵਪਾਰ ਸ਼ੁਰੂ ਕਰ ਦਿੱਤਾ ਗਿਆ ,
ਪਹਾੜੀ ਖੇਤਰ (ਅਸਾਮ, ਦਾਰਜਲਿੰਗ) ਵਰਗੇ ਖੇਤਰ ਚੁਣ ਲਏ ਗਏ ਖੇਤੀ ਲਈ ਫਿਰ ਇਸ ਤੋ ਹੀ ਸ਼ੁਰੂ ਹੋ ਗਿਆ ਲੋਕਾਂ ਦਾ ਨੁਕਸਾਨ ਹੋਣਾ।
ਜੌ ਅੱਜ ਵੀ ਚਲ ਰਿਹਾ ਹੈ।
ਚਾਹ ਇਕ ਦਵਾਈ
ਚਾਹ ਇਕ ਦਵਾਈ ਦੀ ਤਰ੍ਹਾ ਕੰਮ ਕਰਦੀ ਹੈ,
ਪਰ ਕਿ ਦਵਾਈ ਅਸੀ ਰੋਜ ਖਾਂਦੇ ਹਾਂ???
ਨਹੀਂ ਨਾ।।
ਫੇਰ ਚਾਹ ਕਿਓਂ। Talk about tea
ਲਓ ਤੁਹਾਨੂੰ ਪਹਿਲੇ ਇਹਦੇ ਦਵਾਈ ਵਾਲੇ ਗੁਣ ਬਾਰੇ ਦਾ ਦੇਵਾ
ਅੰਗਰੇਜ ਓਹਨਾ ਦੇਸ਼ਾ ਵਿਚ ਰਹਿੰਦੇ ਹਨ ਜਿੱਥੇ ਬਰਫ ਜੰਮ ਜਾਂਦੀ ਹੈ ,ਅਤੇ ਕਈ ਕਈ ਮਹੀਨੇ ਸੂਰਜ ਨਹੀਂ ਦਿਖਦਾ,ਜਿਸ ਕਰਕੇ ਉਥੇ ਦਾ ਤਾਪਮਾਨ 0 ਤੋ ਵੀ ਥੱਲੇ ਹੋ ਜਾਂਦਾ ਹੈ ,
ਜਿਸ ਕਰਕੇ ਓਹਨਾ ਦੇ ਖੂਨ ਦਾ ਤੇਜ਼ਾਬ ਖਤਮ ਹੋਣ ਲਗਦਾ ਹੈ ,ਵੈਸੇ ਵੀ ਓਹਨਾ ਦੀ ਚਿੱਟੀ ਚਮੜੀ ਵਿਚ ਖੂਨ ਦਾ ਤੇਜ਼ਾਬ ਘੱਟ ਹੀ ਹੁੰਦਾ ਹੈ ।
ਜਿਸ ਕਰਕੇ ਓਹਨਾ ਦਾ ਬਲੱਡ ਪਰੈਸ਼ਰ ਘਟਨਾ ਸ਼ੁਰੂ ਹੋ ਜਾਂਦਾ ਹੈ,
ਅਤੇ ਚਾਹ ਤੇਜ਼ਾਬੀ ਚੀਜ਼ਾ ਵਿਚ ਗਿਣੀ ਜਾਣ ਕਰਕੇ ਓਹ ਚਾਹ ਦੀ ਵਰਤੋ ਕਰਦੇ ਹਨ,
ਜੇਕਰ ਚਾਹ ਨਾ ਪੀਤੀ ਜਾਏ ਤੇ ਘਟ ਬਲੱਡ ਪਰੈਸ਼ਰ ਤੇ ਜਿੰਦਾ ਰਹਿਣਾ ਬਹੁਤ ਮੁਸਕਿਲ ਹੈ ,
ਇਸ ਕਰਕੇ ਓਹਨਾ ਲਈ ਚਾਹ ਪੀਣੀ ਬਹੁਤ ਜਰੂਰੀ ਹੈ ,
Also read : ਸਪੇਨ ‘ਚ ਦਹਿਸ਼ਤ ਫੈਲਾਉਣ ਦੇ ਦੋਸ਼ ਕਾਰਨ 14 ਪਾਕਿਸਤਾਨੀ ਗ੍ਰਿਫਤਾਰ
ਪਰ ਅਸੀਂ ਮੈਦਾਨ ਤੇ ਰਹਿਣ ਵਾਲੇ ਲੋਕ ਜਿੰਨਾ ਦੇ ਖੂਨ ਵਿੱਚ ਪਹਿਲਾ ਹੀ ਬਹੁਤ ਤੇਜ਼ਾਬ ਹੈ, ਸਾਨੂੰ ਚਾਹ ਦੀ ਕਿ ਲੋੜ ,
ਉਲਟਾ ਅਸੀ ਚਾਹ ਪੀ ਪੀ ਕੇ ਹੋਰ ਤੇਜ਼ਾਬ ਵਿਚ ਵਾਧਾ ਕਰ ਰਹੇ ਹਾਂ,
ਜਿਸ ਨਾਲ ਬਲੱਡ ਪਰੈਸ਼ਰ ਵਰਗੇ ਰੋਗ ਲਗਣਾ ਆਮ ਜਿਹੀ ਗੱਲ ਹੈ,
ਸਾਡਾ ਅੱਜ ਦਾ ਇੰਨੀ ਠੰਡ ਵਿੱਚ ਤਾਪਮਾਨ 6 ਡਿਗਰੀ ਹੈ।
ਅਤੇ ਇੰਨੇ ਵਿਚ ਵੀ ਚਾਹ ਦੀ ਵਰਤੋ ਵੀ ਨੁਕਸਾਨ ਦਾਈ ਹੈ
ਪੁਰਾਤਨ ਕਿਸੇ ਵੀ ਲਿਖਤਾਂ ਵਿਚ ਚਾਹ ਦਾ ਜਿਕਰ ਨਹੀਂ ਹੈ
ਜੇਕਰ ਤੁਹਾਡਾ ਬੀਪੀ ਘਟ ਦਾ ਹੈ ਤੇ ਤੁਸੀ ਉਸ ਸਮੇਂ ਚਾਹ ਪੀ ਸਕਦੇ ਹੋ
ਪੀਣੀ ਹੈ ਤੇ ਓਹ ਪੀਓ ਜੌ ਬਿਮਾਰੀ ਵੀ ਖਤਮ ਕਰੇ ਅਤੇ ਗਰਮੀ ਵੀ ਮਿਲੇ ਬਿਨਾਂ ਕਿਸੇ ਨੁਕਸਾਨ ਦੇ।
ਜਿਸ ਤਰ੍ਹਾ ਅਦਰਕ ਦੀ ਚਾਹ,
ਦਾਲਚੀਨੀ ਦੀ ਚਾਹ,
ਕਸ਼ਮੀਰੀ ਕਹਵਾ,
ਗਰਮ ਦੁੱਧ,
ਆਯੁਰਵੈਦਿਕ ਕਾੜ੍ਹੇ, Talk about tea
ਗ੍ਰੀਨ tea
ਆਦਿ
ਹੁਣ ਤੁਸੀ ਸਮਝ ਹੀ ਗਏ ਹੋਵੋਗੇ ਕਿ ਚਾਹ ਦੀ ਵਰਤੋ ਸਾਡੇ ਲਈ ਸਹੀ ਹੈ ਜਾ ਨਹੀ ????
ਗੁਰਦੇਵ ਸਿੰਘ