Tanmanjeet Singh Dhesi ਬ੍ਰਿਟੇਨ ‘ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੋਂ ਵੀਰਵਾਰ ਸਵੇਰੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਉਹ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਾਹਰ ਆਉਂਣ ਲੱਗੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਜਾਣਕਾਰੀ ਅਨੁਸਾਰ ਦਸਤਾਵੇਜ਼ਾਂ ਦੀ ਘਾਟ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਹੀ ਰੋਕ ਲਿਆ ਦੱਸਿਆ ਗਿਆ ਕਿ ਸੰਸਦ ਮੈਂਬਰ ਕੋਲ ਪਰਮਿਟ OCI ਕਾਰਡ ਨਹੀ ਸੀ। ਲਗਪਗ ਦੋ ਘੰਟੇ ਬਾਅਦ ਦਸਤਾਵੇਜ਼ ਪੂਰੇ ਹੋਣ ਮਗਰੋਂ ਉਹ ਹਵਾਈ ਅੱਡੇ ਤੋਂ ਬਾਹਰ ਆਏ।Tanmanjeet Singh Dhesi
ਇਹ ਵੀ ਪੜ੍ਹੋ:ਭਾਰਤ ਪਾਕਿਸਤਾਨ ਵਿਸ਼ਵ ਕੱਪ ‘ਦੇ ਮੈੱਚ ਦੀ ਬਦਲੀ ਤਰੀਕ ਜਾਣੋਂ ਹੁਣ ਕਦੋਂ ਹੋਵੇਗਾ ਮੈੱਚ
ਇਸ ਘਟਨਾ ਤੋਂ ਸਾਂਸਦ ਢੇਸੀ ਬਹੁਤ ਨਰਾਜ਼ ਦਿਖਾਈ ਦਿੱਤੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਟਵੀਟਰ ‘ਤੇ ਲਿਖਿਆ ਕਿ ਪਿਛਲੇ ਸਾਲ ਭਾਰਤ ਆਉਣ ‘ਤੇ, ਮੈਂ ਬਹੁਤ ਸਾਰੀਆਂ ਭਾਰਤੀ ਕਿਸਾਨ ਯੂਨੀਅਨਾਂ ਅਤੇ ਸਿਵਲ ਸੁਸਾਇਟੀ ਵੱਲੋਂ ਅਥਾਹ ਪਿਆਰ ਅਤੇ ਸਤਿਕਾਰ ਮਹਿਸੂਸ ਕੀਤਾ। ਅੱਜ ਮੈਨੂੰ ਕਿਸਾਨਾਂ ਦੇ ਧਰਨੇ ਦੌਰਾਨ, ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਢੰਗ ਨਾਲ ਬੋਲਣ ਕਾਰਨ ਮੈਨੂੰ ਰੋਕੇ ਜਾਣ ਦੀ ਇਹ ਨਮੋਸ਼ੀ ਝੱਲਣੀ ਪਈ। ਮੈਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ 2 ਘੰਟੇ ਤੋਂ ਵੱਧ ਸਮਾਂ ਰੋਕਿਆ ਗਿਆ। ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ IOC ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ।
ਅਫਵਾਹਾਂ ਦੇ ਬਾਵਜੂਦ, ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੇ ਮਜ਼ਬੂਤ ਦਖਲ ਸਦਕਾ, ਉੱਥੇ ਦੇ ਅਧਿਕਾਰੀਆਂ ਨਾਲ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ।
ਇੱਥੋਂ ਤੱਕ ਕਿ ਇੱਕ ਸਾਂਸਦ ਲਈ ਵੀ ਜੋ ਕਿ ਪੰਜਾਬ, ਭਾਰਤ ਅਤੇ ਵਿਆਪਕ ਉਪ ਮਹਾਦੀਪ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਕਿਸਾਨਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਸਿੱਖਾਂ ਵਰਗੇ ਘੱਟ ਗਿਣਤੀਆਂ ਲਈ ਇੱਕਜੁਟਤਾ ਨਾਲ ਖੜ੍ਹੇ ਹੋਣ ਦੀ ਇਹੋ ਕੀਮਤ ਚੁਕਾਣੀ ਪਵੇਗੀ।
ਢੇਸੀ ਬਰਤਾਨੀਆ ਦੀ ਸੰਸਦ ਅਤੇ ਹੋਰ ਮੰਚਾਂ ‘ਤੇ ਸਿੱਖ ਮੁੱਦਿਆਂ ਨੂੰ ਉਠਾਉਣ ਲਈ ਜਾਣੇ ਜਾਂਦੇ ਹਨ। ਉਹ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਲਈ ਵੀ ਆਵਾਜ਼ ਉਠਾਉਂਦਾ ਹੈ। ਉਹ ਵਰਤਮਾਨ ਵਿੱਚ ਇਸ ਦੇਸ਼ ਵਿੱਚ ਸ਼ੈਡੋ ਮੰਤਰੀ (ਰੇਲ) ਦੀ ਭੂਮਿਕਾ ਨਿਭਾ ਰਹੇ ਹਨ। Tanmanjeet Singh Dhesi