ਪਿੰਡ ਮੁੰਡਾਪਿੰਡ ਵਿਖੇ ਸੱਪ ਦੇ ਡੰਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ
By Nirpakh News
On
Tarantaran Latest News:
ਪੱਤਰਕਾਰ ਕਵਲਜੀਤ ਵਾਂ ਭਿੱਖੀਵਿੰਡ ਤੋ ਖਾਸ ਰਿਪੋਰਟ
ਤਰਨਤਾਰਨ।
19 ਸਤੰਬਰ 2023
ਜਿਲ੍ਹਾ ਤਰਨਤਾਰਨ ਦੇ ਪਿੰਡ ਮੁੰਡਾ ਪਿੰਡ ਵਿਖੇ ਜਹਿਰੀਲਾ ਸੱਪ ਲੜਨ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ।
ਬੱਚਿਆਂ ਦੇ ਪਿਤਾ ਬਿਕਰ ਨਿਵਾਸੀ ਮੁੰਡਾ ਪਿੰਡ ਨੇ ਦਸਿਆ ਕਿ ਉਸ ਦਾ ਵੱਡਾ ਲੜਕਾ ਪ੍ਰਿੰਸਪਾਲ ਉਮਰ 10 ਸਾਲ ਤੇ ਛੋਟਾ ਗੁਰਦਿੱਤਾ 7 ਸਾਲ ਨੇ ਬੀਤੀ ਰਾਤ ਵੱਡੇ ਪ੍ਰਿੰਸਪਾਲ ਨੇ ਕੰਨ ਅਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਜਦ ਕਿ ਛੋਟੇ ਗੁਰਦਿੱਤ ਵੱਲੋਂ ਵੀ ਹੱਥ ਦੇ ਗੁਟ ਅਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਾਬਕਾ ਮੰਤਰੀ ਗਰਚਾ ਦੇ ਘਰ ਵਾਪਰੀ ਵੱਡੀ ਵਾਰਦਾਤ
ਬੱਚਿਆਂ ਦੀ ਹਾਲਾਤ ਵਿਗੜਦੀ ਵੇਖ ਪਰਿਵਾਰ ਵਲੋਂ ਪਿੰਡ ਤੋ ਮੁਢਲੀ ਡਾਕਟਰੀ ਸਹਾਇਤਾ ਲਈ ਗਈ। ਇਸ ਦੌਰਾਨ ਵੱਡੇ ਲੜਕੇ ਪ੍ਰਿੰਸ ਦੀ ਘਰ ਵਿਚ ਹੀ ਮੌਤ ਹੋ ਗਈ ਜਦ ਕਿ ਛੋਟੇ ਲੜਕੇ ਨੂੰ ਅਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।