ਚੰਡੀਗੜ੍ਹ, 6 ਅਪ੍ਰੈਲ ( ): tarun chug big statement ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਇੱਕ ਝੂਠ ਦਾ ਪੁਲੰਦਾ ਅਤੇ ਖੋਖਲਾ ਘੋਸ਼ਣਾਪੱਤਰ ਦਸਿਆ, ਜਿਸਦਾ ਮਕਸਦ ਵੋਟਰਾਂ ਨਾਲ ਖੋਖਲੇ ਵਾਅਦੇ ਕਰਨਾ ਹੈI ਦਿੱਲੀ ‘ਚ ਕਾਂਗਰਸੀ ਆਗੂਆਂ ਵਲੋਂ ਜਾਰੀ ਜਾਰੀ ਕੀਤੇ ਗਏ ਘੋਸ਼ਣਾਪੱਤਰ ਤੇ ਆਪਣੀ ਪ੍ਰਤਿਕ੍ਰਿਆ ਦਿੰਦਿਆਂ ਚੁੱਘ ਨੇ ਕਿਹਾ ਕਿ ਇਸਦਾ ਮੁਖ ਮਕਸਦ ਵੋਟਰਾਂ ਨੂੰ ਗੁਮਰਾਹ ਕਰਨਾ ਅਤੇ ਉਹਨਾਂ ਨਾਲ ਝੂਠੇ ਅਤੇ ਖੋਖਲੇ ਵਾਅਦਿਆਂ ਦੇ ਸਬਜਬਾਗ ਵਿਖਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੈI
ਤਰੁਣ ਚੁੱਘ ਨੇ ਕਿਹਾ ਕਿ ਮੈਨੀਫੈਸਟੋ ਆਪਣੇ ਆਪ ਵਿੱਚ ਇੱਕ ਚੋਣ ਧੋਖਾਧੜੀ ਨੂੰ ਦਰਸਾਉਂਦਾ ਹੈ। ਕਾਂਗਰਸ ਦਾ ਔਰਤਾਂ ਨੂੰ ਸਾਲਾਨਾ 1 ਲੱਖ ਰੁਪਏ ਦੇਣ ਦਾ ਵਾਅਦਾ ਓਨਾ ਹੀ ਅਵਿਵਹਾਰਕ ਹੈ, ਜਿੰਨਾ 2019 ਦੀਆਂ ਲੋਕਸਭਾ ਚੋਣਾਂ ਵਿੱਚ ਔਰਤਾਂ ਨੂੰ ਹਰ ਸਾਲ 72,000 ਰੁਪਏ ਦੇਣ ਦਾ ਕਾਂਗਰਸ ਦਾ ਵਾਅਦਾ। ਅਜੋਕੇ ਸਮੇਂ ਵਿੱਚ, ਕਾਂਗਰਸ ਦੇ ਸ਼ਾਸਨ ਵਾਲੇ ਕਿਸੇ ਵੀ ਰਾਜ ਨੇ ਕਿਸਾਨਾਂ ਜਾਂ ਔਰਤਾਂ ਨੂੰ ਅਜਿਹੇ ਲਾਭ ਨਹੀਂ ਦਿੱਤੇ ਅਤੇ ਹੁਣ ਉਹ ਝੂਠੇ ਵਾਅਦਿਆਂ ਨਾਲ ਚੰਦ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ। tarun chug big statement
ਚੁੱਘ ਨੇ ਕਿਹਾ ਕਿ 60 ਸਾਲ ਤੋਂ ਵੱਧ ਸਮੇਂ ਤੱਕ ਦੇਸ਼ ‘ਤੇ ਰਾਜ ਕਰਨ ਤੋਂ ਬਾਅਦ ਕਾਂਗਰਸ ਦੇ ਰਾਜ ਵਿੱਚ ਮਹਿੰਗਾਈ ਆਪਣੇ ਸਿਖਰ ‘ਤੇ ਸੀ ਅਤੇ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ ‘ਤੇ ਸੀ ਅਤੇ ਅੱਜ ਕਾਂਗਰਸ ਨੂੰ ਬਦਲਾਅ ਸਮਝ ਵਿੱਚ ਆ ਰਿਹਾ ਹੈ। tarun chug big statement
also read : ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ
ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਮਹਿੰਗਾਈ ਦਰ ਤਿੰਨ ਤੋਂ ਪੰਜ ਫੀਸਦੀ ਤੱਕ ਘੱਟ ਰਹੀ ਹੈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕੰਟਰੋਲ ‘ਚ ਰਹੀਆਂ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਭਾਰਤ ਦੀ ਅਰਥਵਿਵਸਥਾ ਦੁਨੀਆ ਦੀਆਂ ਚੋਟੀ ਦੀਆਂ ਪਹਿਲੀਆਂ ਪੰਜ ਅਰਥਵਿਵਸਥਾਵਾਂ ‘ਚੋਂ ਇਕ ਬਣ ਗਈ ਹੈ, ਜਦਕਿ ਕਾਂਗਰਸ ਦੇ ਰਾਜ ਦੌਰਾਨ ਭਾਰਤ ਨੂੰ ਪਛੜੇ ਦੇਸ਼ਾਂ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਸੀ।