Tata Punch CNG ਪੰਚ ਦਾ CNG ਵੇਰੀਐਂਟ ਟਾਟਾ ਨੇ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕੀ ਫੀਚਰਸ ਦਿੱਤੇ ਹਨ ਅਤੇ ਇਸ ਨੂੰ ਕਿਸ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ।
ਟਾਟਾ ਮੋਟਰਜ਼ ਦੀ ਪੰਚ ਸੀਐਨਜੀ ਵਿੱਚ ਕਈ ਫੀਚਰਸ ਦਿੱਤੇ ਗਏ ਹਨ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਅਲਟ੍ਰੋਸ ਦੀ ਤਰ੍ਹਾਂ ਡਿਊਲ CNG ਸਿਲੰਡਰ ਵੀ ਹਨ। ਜਿਸ ਕਾਰਨ ਬੂਟ ਸਪੇਸ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਵਾਇਸ ਅਸਿਸਟ ਇਲੈਕਟ੍ਰਿਕ ਸਨਰੂਫ, ਫਰੰਟ ਸੀਟ ਆਰਮਰੇਸਟ, ਟਾਈਪ C USB ਚਾਰਜਿੰਗ ਪੋਰਟ, ਸ਼ਾਰਕ ਫਿਨ ਐਂਟੀਨਾ, ਆਟੋਮੈਟਿਕ ਪ੍ਰੋਜੈਕਟਰ ਹੈੱਡਲੈਂਪਸ, LED DRL, 16 ਇੰਚ ਡਾਇਮੰਡ ਕੱਟ ਅਲੌਏ ਵ੍ਹੀਲ, ਸੱਤ ਇੰਚ ਇੰਫੋਟੇਨਮੈਂਟ ਸਿਸਟਮ, ਐਂਡ੍ਰਾਇਡ ਆਟੋ, ਐਪਲ ਕਾਰ ਪਲੇ, ਰੇਨ। ਸੈਂਸਿੰਗ ਵਾਈਪਰ, ਹਾਈਟ ਐਡਜਸਟੇਬਲ ਡਰਾਈਵਰ ਸੀਟ ਵਰਗੇ ਕਈ ਫੀਚਰਸ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਰਿਲਾਇੰਸ ਜੀਓ (Reliance Jio) ਨੇ ਭਾਰਤ ਵਿੱਚ ਸਭ ਤੋਂ ਕਿਫਾਇਤੀ 4G…
ਕਿੰਨਾ ਸ਼ਕਤੀਸ਼ਾਲੀ ਇੰਜਣ
ਟਾਟਾ ਪੰਚ CNG ‘ਚ ਕੰਪਨੀ ਵੱਲੋਂ 1.2 ਲੀਟਰ ਦਾ Revotron ਇੰਜਣ ਦਿੱਤਾ ਗਿਆ ਹੈ। ਜਿਸ ਦੇ ਕਾਰਨ SUV ਨੂੰ 73.4 PS ਦੀ ਪਾਵਰ ਦੇ ਨਾਲ 103 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ।Tata Punch CNG
ਕਿੰਨੀ ਹੈ ਕੀਮਤ?
ਪੰਚ CNG ਨੂੰ ਕੰਪਨੀ ਨੇ ਪੰਜ ਵੇਰੀਐਂਟ ‘ਚ ਲਾਂਚ ਕੀਤਾ ਹੈ। ਇਨ੍ਹਾਂ ਵਿੱਚ ਪਿਊਰ, ਐਡਵੈਂਚਰ, ਐਡਵੈਂਚਰ ਰਿਦਮ, ਐਕਪਲਿਸ਼ਡ, ਐਕਮਪਲਿਸ਼ਡ ਡੈਜ਼ਲ ਐੱਸ. ਇਸਦੀ ਕੀਮਤ 7.10 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 9.68 ਲੱਖ ਰੁਪਏ ਹੈ। Tata Punch CNG