Thursday, December 26, 2024

 ਸਿੱਖਿਆ ਮੰਤਰੀ ਵਲੋਂ ਪੋਰਟਲ ਖੋਲ੍ਹਣ  ਦੇ ਆਦੇਸ਼ ਜਾਰੀ 

Date:

 ਚੰਡੀਗੜ੍ਹ,14 ਅਗਸਤ : 

Teacher’s Day to special inclusive teachers ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਿੱਖਿਆ ਪ੍ਰੋਵਾਈਡਰ / ਆਈ. ਈ./ ਈ.ਜੀ.ਐਸ/ ਐਸ. ਟੀ. ਆਰ/ ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਨੂੰ ਵੀ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਦਿੱਤੇ ਜਾਂਦੇ ਰਾਜ ਪੱਧਰੀ ਐਵਾਰਡ ਲਈ ਅਪਲਾਈ ਕਰਨ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 

ਸਕੂਲ ਸਿੱਖਿਆ ਵਿਭਾਗ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਆਈ. ਈ. ਈ.ਜੀ.ਐਸ. ਐਸ. ਟੀ. ਆਰ, ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਦੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਪਿਛਲੇ ਸਮੇਂ ਦੌਰਾਨ ‘ਕੱਚੇ ਅਧਿਆਪਕ ਕਹਿ ਕੇ ਇਹਨਾਂ ਅਧਿਆਪਕਾਂ ਦੇ ਮਾਨ- ਸਨਮਾਨ ਨੂੰ ਠੇਸ ਪਹੁੰਚਾਈ ਅਤੇ ਨਿਗੂਣੀਆਂ ਤਨਖਾਹਾਂ ਦੇ ਕੇ ਆਰਥਿਕ ਸ਼ੋਸਣ ਵੀ ਕੀਤਾ ਪ੍ਰੰਤੂ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 12710 ਅਧਿਆਪਕਾਂ ਨੂੰ ਰੈਗੂਲਰਰਾਈਜ ਕਰਨ ਸਬੰਧੀ ਲੈਟਰ ਦਿੱਤਾ ਗਿਆ।

READ ALSO : ਮੀਡੀਆ ਉਡੀਕਦਾ ਰਹਿ ਗਿਆ ਕਲਾਕਾਰ ਮੱਥਾ ਟੇਕ ਵਾਪਸ ਵੀ ਆ ਗਏ

ਉਨ੍ਹਾਂ ਕਿਹਾ ਕਿ ਇਹ ਅਧਿਆਪਕ ਵੀ ਬਾਕੀ ਅਧਿਆਪਕਾਂ ਵਾਂਗ ਰਾਜ ਪੁਰਸਕਾਰ ਲੈਣ ‘ ਅਤੇ ਇਹਨਾਂ ਨੂੰ ਵੀ ਅਪਲਾਈ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਹੁਣ ਤੱਕ ‘ਰਾਜ ਪੁਰਸਕਾਰ ਤੋਂ ਵਾਂਝੇ ਰੱਖੇ ਜਾਣਾ ਗਲਤ  ਸੀ ।Teacher’s Day to special inclusive teachers

ਇਸ ਲਈ ਇਸ ਵਾਰ ਰਾਜ ਪੁਰਸਕਾਰਾਂ ਵਿੱਚ ਦਿੱਤੇ ਜਾਣ ਵਾਲੇ ਪੁਰਸਕਾਰਾਂ ਤੋਂ ਇਲਾਵਾ 5 ਵਿਸ਼ੇਸ਼ ਪੁਰਸਕਾਰ ਇਸ ਵਰਗ ਦੇ ਅਧਿਆਪਕਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਅਗਾਮੀ ਸਾਲ ਤੋਂ ਇਹਨਾਂ ਅਧਿਆਪਕਾਂ ਨੂੰ ਦੂਜੇ ਅਧਿਆਪਕਾਂ ਦੇ ਨਾਲ ਹੀ ਪੁਰਸਕਾਰ ਲੈਣ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ | ਇਸ ਸੈਸ਼ਨ ਦੌਰਾਨ ਇਹਨਾਂ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਦੇ ਹੋਏ ‘ਰਾਜ ਪੁਰਸਕਾਰ’ ਲੈਣ ਸਬੰਧੀ ਆਪਣੀਆਂ ਪ੍ਰਾਪਤੀਆਂ ਅਤੇ ਹੋਰ ਰਸਮੀ ਕਾਰਵਾਈਆਂ ਅਪਲਾਈ ਕਰਨ ਲਈ  ਸਿੱਖਿਆ ਮੰਤਰੀ ਵਲੋਂ ਪੋਰਟਲ ਖੋਲ੍ਹਣ  ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜ਼ੋ 18 ਅਗਸਤ 2023 ਤੱਕ ਖੁਲ੍ਹਾ ਰਹੇਗਾ ।Teacher’s Day to special inclusive teachers

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...