Wednesday, January 15, 2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਟੀਚਰ ਦਿਵਸ ਮਨਾਇਆ ਗਿਆ – ਡਾ. ਗਗਨਦੀਪ ਕੌਰ

Date:

ਸ੍ਰੀ ਮੁਕਤਸਰ ਸਾਹਿਬ, 05 ਸਤੰਬਰ:

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸਨਜ਼ ਜੱਜ –ਸਹਿਤ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਅੱਜ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕ ਦਿਵਸ ਮਨਾਉਣ ਸਬੰਧੀ ਇਕ ਪ੍ਰੋਗਰਾਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ ਵਲੋਂ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸਨਜ਼ ਜੱਜ ਵਲੋ ਲਾਅ ਕਾਲਜ ਦੇ ਟੀਚਰਜ਼ ਅਤੇ ਵੱਖ-ਵੱਖ ਵਿਸ਼ਿਆ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਨਵੇਂ ਕਾਨੂੰਨਾਂ ਬਾਰੇ, ਨਸ਼ਿਆਂ ਸਬੰਧੀ, ਲੋਕ ਅਦਾਲਤਾਂ ਸਬੰਧੀ, ਸਥਾਈ ਲੋਕ ਅਦਾਲਤਾਂ ਸਬੰਧੀ, ਅਪਰਾਧ ਪੀੜਿਤਾਂ ਸਕੀਮ ਸਬੰਧੀ ਅਤੇ ਮੀਡੀਏਸ਼ਨ ਸਬੰਧੀ ਅਤੇ ਹੋਰ ਵਿਸ਼ਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਟੀਚਰ ਦੀ ਮਹੱਤਤਾ ਸਬੰਧੀ ਦੇਸ਼ ਦੇ ਪਹਿਲੇ ਰਾਸ਼ਟਰੀ ਡਾ. ਰਾਧਾ ਕ੍ਰਿਸ਼ਨ ਦੇ ਜਨਮਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਵਜੋਂ ਮਿਤੀ. 05 ਸਤੰਬਰ ਨੂੰ ਹਰੇਕ ਸਾਲ ਮਨਾਇਆ ਜਾਂਦਾ ਹੈ। ਉਹ 1948-49 ਦੌਰਾਨ ਯੁਨੇਕਸੋ ਦੇ ਐਗਜੀਕੇਟਿਵ ਅਤੇ 1962 ਅਤੇ 1967 ਰਾਸ਼ਟਰਪਤੀ ਰਹੇ ਸੰਸਾਰ ਦਾ ਪਹਿਲਾ ਅਧਿਆਪਕ ਸੁਕਰਾਤ ਸੀ ਜੋ ਵਿਦਆਰਥੀਆਂ ਨੂੰ ਸੱਚ ਪੜ੍ਹਾਉਂਦਾ ਸੀ। ਸਰਕਾਰੀ ਅਧਿਕਾਰੀਆਂ ਨੇ ਬਥੇਰਾ ਕਿਹਾ ਕਿ ਇਹਨਾਂ ਸੱਚ ਨਾ ਬੋਲ ਪਰ ਉਹ ਸੱਚ ਤੇ ਪੈਰਾ ਦਿੰਦਾ ਹੋਇਆ ਜਹਿਰ ਦਾ ਪਿਆਲਾ ਪੀ ਕੇ ਅਮਰ ਹੋ ਗਿਆ ਸੀ। ਦੇਸ਼ ਦੀ ਪਹਿਲੀ ਔਰਤ ਅਧਿਆਪਕ ਸਵਿਤਰੀ ਬਾਈ ਫੂਲੇ ਸੀ ਜਿਸ ਨੇ ਨਿਰਸਵਾਰਥ, ਯਾਰ, ਸਮਾਜਿਕ ਪ੍ਰਤੀਬੱਧਤਾ, ਸਰਲਤਾ ਤੇ ਅਣੱਥਕ ਯਤਨਾ ਨਾਲ ਔਰਤਾ ਨੂੰ ਸਿਖਿਆ ਦਾ ਅਧਿਕਾਰ ਲੈ ਕੇ ਦਿੱਤਾ।  ਅਮਰੀਕਾ ਦੀ ਹੈਲਨ –ਕੇਲਰ ਬੱਚੀ ਢੇਡ ਸਾਲ ਦੀ ਉਮਰ ਵਿਚ ਨੇਤਰਹੀਣ ਅਤੇ ਬੋਲੀ ਹੋ ਗਈ। ਉਸਦੇ ਅਧਿਆਪਕ ਐਨੀ ਸੁਲੀਵਾਨ ਨੇ ਮਿਹਨਤ ਨਾਲ ਪੜ੍ਹਾ ਕੇ ਉਸਨੂੰ ਕਈ ਕਿਤਾਬਾਂ ਦਾ ਲੇਖਰ ਬਣਾ ਦਿੱਤਾ। ਆਜੋਕਾ ਅਧਿਆਪਕ ਹੋਣ ਪਹਿਲਾ ਵਾਲਾ ਗੁਰੂ ਨਹੀਂ ਰਿਹਾ। ਅਧਿਆਪਕ ਦਾ ਕੁਝ ਹਿੱਸੇ ਨੇ ਮੁਨਾਫੇਖੋਰੀ, ਵਪਾਰੀ ਅਤੇ ਸੋਦੇ-ਬਾਜੀ ਦੇ ਚੱਕਰ ਵਿਚ ਪੈ ਕੇ ਕਿੱਤੇ ਦੀ ਕਦਰ ਘੱਟਾ ਦਿੱਤੀ ਹੈ, ਉਹ ਪੜ੍ਹਾਂਦੇ ਨਹੀਂ ਕਈ ਅਧਿਆਪਕ ਵਿਦਿਆਰਥੀਆਂ ਨੂੰ ਔਲਾਦ ਸਮਝ ਕੇ ਪੜ੍ਹਾਂਦੇ ਹਨ। ਗਰੀਬ ਬੱਚਿਆਂ ਨੂੰ ਕਿਤਾਬਾਂ, ਕਪੜੇ ਲੈ ਕੇ ਦਿੰਦੇ ਹਨ ਅਤੇ ਫੀਸਾਂ ਕੋਲੋ ਪੜ੍ਹਦੇ ਹਨ।  ਹਰ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਚੰਗੇ ਅਧਿਆਪਕ ਵਲੋ ਮਿਲੀ ਮਾਰਗ ਦਰਸ਼ ਦਾ ਸਭ ਤੋ ਵੱਡਾ ਯੋਗਦਾਨ ਹੁੰਦਾ ਹੈ। ਵਿਦਿਆਰਥੀਆਂ ਲਈ ਮਦਦਕਾਰ ਦੋਸਤ ਤੇ ਚੰਗੇ ਸਲਾਹਕਾਰ ਦੀ ਭੁਮਿਕਾ ਨਿਭਾਉਂਦਾ ਹੈ। ਮਾਂ-ਪਿਓ ਤੋਂ ਬਾਅਦ ਬੱਚੇ ਦੇ ਮਨ ਤੇ ਜਿਆਦਾ ਅਧਿਆਪਕ ਦਾ ਪੈਂਦਾ ਹੈ। ਅਧਿਆਪਕਾਂ ਨੂੰ ਵਿਸ਼ੇਸ਼ ਸਤਿਕਾਰ ਦੇਣ ਲਈ ਹਰ ਸਾਲ 5 ਸਤੰਬਰ ਨੂੰ ਸਿਖਿਆ ਖੇਤਰ ਵਿਚ ਵਧੀਆਂ ਸੇਵਾਵਾਂ ਦੇਣ ਦੇ ਬਦਲੇ ਅਵਾਰਡਾਂ ਨਾਲ ਸਨਮਾਨ ਕੀਤਾ ਜਾਂਦਾ ਹੈ। ਅਧਿਆਪਕਾਂ ਤੋਂ ਜਿਆਦਾ ਗੈਰ-ਵਿਦਿਕ ਕੰਮ ਲਏ ਜਾਂਦੇ ਹਨ, ਇਹਨਾਂ ਨੂੰ ਡਾਕ ਤੇ ਰਿਪੋਰਟਾਂ ਵਿਚ ਉਲਝਾਇਆ ਜਾਂਦਾ ਹੈ। ਇਸ ਨਾਲ ਜਿਥੇ ਬੱਚਿਆ ਦੀ ਪੜ੍ਹਾਈ ਤੇ ਪ੍ਰਭਾਵ ਪੈਂਦਾ ਉਥੇ ਅਧਿਆਪਕ ਸਕੂਲਾਂ ਦੀ ਸਫਾਈ, ਬੱਚਿਆਂ, ਇਮਾਰਤਾਂ, ਪੈਰਂਟਸ ਮੀਟਿੰਗਾਂ ਤੇ ਹੋਰ ਕੰਮਾਂ ਵਲ ਪੂਰਾ ਧਿਆਨ ਨਹੀਂ ਦੇ ਸਕਦੇ। ਅਧਿਆਪਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਬੱਚਿਆ ਨੂੰ ਜੀਵਨ ਜਾਂਚ ਸਿਖਾਵੇ ਉਹਨਾਂ ਅੰਦਰ ਨੈਤਿਕ ਕਦਰ ਕੀਮਤਾਂ ਭਰੇ ਤੇ ਉਹਨਾਂ ਨੂੰ ਮਾਨਸਿਕ ਵਿਕਾਸ ਤੌਰ ਤੇ ਏਨ੍ਹਾਂ ਮਜਬੂਤ ਕਰੇ ਕਿ ਉਹ ਹਾਰ ਨੂੰ ਹੱਸ ਕੇ ਗਲੇ ਲਗਾ ਲੈਣ। ਉਹਨਾਂ ਨੂੰ ਸਿਰਫ ਸਲੈਬਸ, ਅਖਰੀ ਗਿਆਨ ਤੇ ਆਪਣੇ ਵਿਸ਼ੇ ਦਾ ਗਿਆਨ ਦੇਣਾ ਹੀ ਕਾਫੀ ਨਹੀਂ ਸਗੋ ਨੈਤਿਕ, ਇਤਿਹਾਸਕ, ਆਰਥਿਕ, ਸਮਾਜਿਕ ਤੇ ਰਾਜਨੀਤਿਕ ਹਲਾਤਾਂ ਤੋ ਜਾਣੂ ਕਰਾਉਂਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਕਿ ਉਹ ਵੀ ਵਰਤਨਾਮ ਹਲਾਤਾਂ ਤੋ ਜਾਣੂ ਹੋਣ, ਚੰਗੇ ਤੇ ਉਸਾਰੂ ਸਿਹਤ ਤੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਏ ਦੇ ਸੰਪਰਕ ਵਿਚ ਰਹਿਣ ਅਤੇ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ।  ਅਧਿਆਪਕ ਉਦੋ ਤੱਕ ਚੰਗੀ ਸਿਖਿਆ ਨਹੀ ਦੇ ਸਕਦਾ, ਜਦੋ ਤੱਕ ਉਹ ਆਪ ਸਿਖਿਆ ਪ੍ਰਾਪਤ ਨਾ ਕਰ ਰਿਹਾ ਹੋਵੇ। ਇਕ ਦੀਵਾਂ ਉਦੋ ਤੱਕ ਦੂਜੇ ਦੀਵੇ ਨੂੰ ਨਹੀਂ ਜਗਾ ਸਕਦਾ ਜਦੋ ਤੱਕ ਉਹ ਆਪ ਨਾ ਜਗਦਾ ਹੋਵੇ। ਇਸ ਪ੍ਰੋਗਰਾਮ ਵਿਚ ਰਿਜਨਲ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਮੁਨੀਸ਼ ਜਿੰਦਲ, ਪ੍ਰੋਫੈਸਰ ਬਲਜਿੰਦਰ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਸਟਾਫ ਵੀ ਹਾਜਰ ਸੀ।

ਇਸ ਮੌਕੇ ਮਿਤੀ. 14.09.2024 ਨੂੰ ਲਗ ਰਹੀ ਨੈਸ਼ਨਲ ਲੋਕ ਅਦਾਲਤ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ 15100 ਤੇ ਵੀ ਕਾਲ ਕੀਤੀ ਜਾ ਸਕਦੀ ਹੈ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...