TEETH PROBLEMS
ਦੰਦ ਸਾਡੇ ਸਰੀਰ ਦਾ ਪ੍ਰਮੁੱਖ ਹਿੱਸਾ ਹਨ। ਜੇਕਰ ਦੰਦਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਦੰਦਾਂ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਾਈਓਰੀਆ ਦੀ ਬਿਮਾਰੀ ਦੰਦਾਂ ਦੀ ਗੰਭੀਰ ਬਿਮਾਰੀ ਹੈ। ਇਸ ਨਾਲ ਸਾਡੇ ਦੰਦ ਤੇ ਮਸੂੜੇ ਕਮਜ਼ੋਰ ਹੋਣ ਲੱਗਦੇ ਹਨ। ਦੰਦਾਂ ਤੇ ਮਸੂੜਿਆਂ ਦੇ ਕਮਜ਼ੋਰ ਹੋਣ ਨਾਲ ਸਾਨੂੰ ਖਾਣ ਪੀਣ ਵਿਚ ਸਮੱਸਿਆ ਆਉਂਦੀ ਹੈ। ਮੂੰਹ ਵਿਚੋਂ ਬਦਬੂ ਆਉਣਾ ਵੀ ਪਾਈਓਰੀਆ ਦਾ ਲੱਛਣ ਹੋ ਸਕਦਾ ਹੈ। ਆਯੁਰਵੈਦ ਵਿਚ ਇਸ ਸਮੱਸਿਆ ਦਾ ਇਲਾਜ਼ ਦੱਸਿਆ ਗਿਆ ਹੈ। ਤੁਸੀਂ ਘਰ ਵਿਚ ਹੀ ਇਸ ਸਮੱਸਿਆ ਦਾ ਕੁਦਰਤੀ ਤਰੀਕੇ ਨਾਲ ਇਲਾਜ਼ ਕਰ ਸਕਦੇ ਹੋ।
ਆਯੁਰਵੈਦ ਵਿਚ ਬੇਸ਼ਰਮ ਦੇ ਪੌਦੇ ਨੂੰ ਦੰਦਾ ਲਈ ਵਰਦਾਨ ਮੰਨਿਆ ਗਿਆ ਹੈ। ਇਹ ਪੌਦਾ ਦੰਦਾਂ ਦੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਵਿਚ ਕਾਰਗਰ ਹੁੰਦਾ ਹੈ। ਇਸਦੀ ਦਾਤਨ ਕਰਨ ਜਾਂ ਇਸਦੇ ਪੱਤੇ ਚਬਾਉਣ ਨਾਲ ਦੰਦਾਂ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹ ਪੌਦਾ ਪਾਈਓਰੀਆ ਵਰਗੀ ਦੰਦਾਂ ਦੀ ਗੰਭੀਰ ਬਿਮਾਰੀ ਦਾ ਇਲਾਜ਼ ਕਰਨ ਦੇ ਵੀ ਸਮਰੱਧ ਹੈ। ਦੰਦਾਂ ਤੋਂ ਇਲਾਵਾ ਵੀ ਇਸ ਪੌਦੇ ਦੀ ਵਰਤੋਂ ਹੋਰ ਕਈ ਸਮੱਸਿਆਵਾਂ ਲਈ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੇ ਕਿਸੇ ਅੰਗ ਉੱਤੇ ਸੋਜ ਹੈ ਜਾਂ ਫਿਰ ਪੈਰ ਦੇ ਗਿੱਟੇ ਨੂੰ ਮੋਚ ਆ ਗਈ ਹੈ, ਤਾਂ ਇਸਦੇ ਪੱਤਿਆਂ ਨੂੰ ਪੀਸ ਕੇ ਤੇਲ ਵਿਚ ਮਿਲਾ ਕੇ ਲਗਾਓ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਚਿਕਿਤਸਕ ਪੀਰੀਅਡੋਂਟਲ ਰੋਗ ਦੇ ਇਲਾਜ਼ ਲਈ ਬੇਸ਼ਰਮ ਦੀ ਵਰਤੋਂ ਕਰਦੇ ਸਨ।
ALSO READ :- ਕੀ ਤੁਸੀ ਵੀ ਸਿਰਦਰਦ ਤੋਂ ਪ੍ਰੇਸ਼ਾਨ ਹੋ? ਕਰਦੇ ਹੋ ਬਹੁਤ ਸਾਰੀ ਦਵਾਈਆਂ ਦਾ ਸੇਵਨ? ਤੇ ਅਪਣਾਓ ਇਹ ਨੁਸਖ਼ੇ
ਜੇਕਰ ਤੁਸੀਂ ਦੰਦਾਂ ਦੀ ਕਿਸੇ ਸਮੱਸਿਆ ਤੋਂ ਪ੍ਰੇਸਾਨ ਹੋ, ਤਾਂ ਤੁਸੀਂ ਇਸਨੂੰ ਦੂਰ ਕਰਨ ਲਈ ਬੇਸ਼ਰਮ ਪੌਦੇ ਦੀ ਵਰਤੋਂ ਕਰ ਸਕਦੇ ਹੋ। ਇਸ ਵਰਤੋਂ ਕਰਨ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਕੀਤੀ ਗਈ ਅਣਗਹਿਲੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬੇਸ਼ਰਮ ਦੇ ਪੌਦੇ ਦੀ ਵਰਤੋਂ ਕਰਨ ਸਮੇਂ ਧਿਆਨ ਰੱਖੋ ਕਿ ਇਸਦਾ ਦੁੱਧ ਤੁਹਾਡੇ ਅੰਦਰ ਨਾ ਜਾਵੇ। ਇਸ ਦੁੱਧ ਅੰਦਰ ਚਲੇ ਜਾਣ ਨਾਲ ਪੇਟ ਸੰਬੰਧੀ ਕਈ ਸਮੱਸਿਆਵਾ ਪੈਦਾ ਹੋ ਸਕਦੀਆਂ ਹਨ।
ਪਾਈਓਰੀਆ ਦੰਦਾਂ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ। ਇਸ ਨਾਲ ਦੰਦ ਕਮਜ਼ੋਰ ਹੋਣ ਦੇ ਨਾਲ ਨਾਲ ਪੀਲੇ ਹੋ ਜਾਂਦੇ ਹਨ। ਦੰਦਾਂ ਦਾ ਪੀਲਾਪਣ ਅਤੇ ਬਦਬੂਦਾਰ ਮੂੰਹ ਸਾਡੀ ਸਖ਼ਸ਼ੀਅਤ ਲਈ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਨਾਲ ਸਾਡਾ ਆਤਮ ਵਿਸ਼ਵਾਸ ਘਟਦਾ ਹੈ ਅਤੇ ਅਸੀਂ ਦੂਜਿਆਂ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦੇ ਹਾਂ। ਇਸ ਲਈ ਸਾਨੂੰ ਇਸ ਸਮੱਸਿਆ ਦਾ ਸਮੇਂ ਸਿਰ ਇਲਾਜ਼ ਕਰਵਾਉਣਾ ਚਾਹੀਦਾ ਹੈ।