Temperature Fall Fog Alert
ਪਹਾੜਾਂ ਵਿਚ ਹੋਈ ਬਰਫਬਾਰੀ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਗਰਾਊਂਡ ਫਰਾਸਟ (ਜ਼ਮੀਨ ’ਤੇ ਠੰਡ ਪੈਣ ਨਾਲ ਪਾਰੇ ਨੂੰ ਜਮਾ ਦੇਣ ਵਾਲੀ ਸਥਿਤੀ) ਵਾਲੇ ਹਾਲਾਤ ਤੋਂ ਅਜੇ ਨਿਜਾਤ ਨਹੀਂ ਮਿਲ ਸਕੀ ਸੀ ਕਿ ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਸੀਵੀਅਰ (ਘਾਤਕ ਕੋਲਡ ਡੇਅ) ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਪੰਜਾਬ ਦੇ ਲੁਧਿਆਣਾ ਵਿਚ ਘੱਟੋ-ਘੱਟ ਤਾਪਮਾਨ 1 ਡਿਗਰੀ ਤਕ ਦਰਜ ਕੀਤਾ ਗਿਆ ਹੈ।
ਧੁੰਦ ਅਤੇ ਸੀਤ ਲਹਿਰ ਵਿਚਕਾਰ ਪੰਜਾਬ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ, ਜਿਸ ਕਾਰਨ ਹਾਲਾਤ ਖ਼ਰਾਬ ਹੋ ਰਹੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਰੈੱਡ ਅਲਰਟ ਕਾਰਨ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਆਲਮ ਇਹ ਹੈ ਕਿ ਭਾਰੀ ਠੰਡ ਨਾਲ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਾ ਹੈ।
ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਸਾਧਾਰਨ ਤੋਂ 6 ਡਿਗਰੀ ਘੱਟ ਕੇ 2-3 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵੀ 10 ਡਿਗਰੀ ਤੋਂ ਹੇਠਾਂ ਡਿੱਗ ਚੁੱਕਾ ਹੈ। ਪਿਛਲੇ 2 ਦਿਨਾਂ ਦੌਰਾਨ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਦਰਜ ਹੋਇਆ। ਦੂਜੇ ਪਾਸੇ ਮੌਸਮ ਵਿਭਾਗ ਦੇ ਚੰਡੀਗੜ੍ਹ ਸੈਂਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਲੁਧਿਆਣਾ ਵਿਚ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਤਕ ਦਰਜ ਕੀਤਾ ਗਿਆ ਹੈ, ਜੋ ਕਿ ਸਾਧਾਰਨ ਤਾਪਮਾਨ ਤੋਂ 5 ਡਿਗਰੀ ਘੱਟ ਦੱਸਿਆ ਗਿਆ ਹੈ।
ਇਸੇ ਤਰ੍ਹਾਂ ਨਾਲ ਪਟਿਆਲਾ ਵਿਚ 3.2 ਤੇ ਪਠਾਨਕੋਟ ਵਿਚ 3.8 ਡਿਗਰੀ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਲੜੀ ਵਿਚ ਲੁਧਿਆਣਾ ਸਭ ਤੋਂ ਠੰਡਾ ਜ਼ਿਲਾ ਰਿਹਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿਚ ਕਮੀ ਵਾਲੇ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ ਵਿਚ 9.1 ਡਿਗਰੀ ਦੀ ਰਿਕਾਰਡ ਕਮੀ ਦਰਜ ਹੋਈ ਹੈ। ਇਸ ਸਮੇਂ ਸੀਵੀਅਰ ਕੋਲਡ ਡੇਅ ਦੀ ਸਥਿਤੀ ਬਣੀ ਹੋਈ ਹੈ ਅਤੇ ਇਸ ਤਰ੍ਹਾਂ ਦੇ ਜਾਨਲੇਵਾ ਕੜਾਕੇ ਦੀ ਠੰਡ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਸਿਹਤ ਵਿਗੜਨ ਦੀ ਸੰਭਾਵਨਾ ਵਧ ਜਾਂਦੀ ਹੈ।
ਆਈ. ਐੱਮ. ਡੀ. ਦੀ ਤਾਜ਼ਾ ਅਪਡੇਟ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਮੌਸਮ ਖੁਸ਼ਕ ਚੱਲ ਰਿਹਾ ਹੈ। ਪੰਜਾਬ ਵਿਚ ਵਧੇਰੇ ਥਾਵਾਂ ’ਤੇ ਸੰਘਣੇ ਤੋਂ ਬਹੁਤ ਸੰਘਣੇ ਕੋਹਰੇ ਦੀ ਸੂਚਨਾ ਹੈ। ਦੂਜੇ ਪਾਸੇ ਹਰਿਆਣਾ ਅਤੇ ਪੰਜਾਬ ਵਿਚ ਕਈ ਥਾਵਾਂ ’ਤੇ ਕੋਲਡ ਡੇਅ ਤੋਂ ਲੈ ਕੇ ਸੀਵੀਅਰ ਕੋਲਡ ਡੇਅ ਦੀ ਸਥਿਤੀ ਬਣੀ ਹੋਈ ਹੈ। ਇਸੇ ਲੜੀ ਵਿਚ ਸੀਤ ਲਹਿਰ ਤੋਂ ਲੈ ਕੇ ਭਾਰੀ ਸੀਤ ਲਹਿਰ ਦੀ ਸਥਿਤੀ ਦੱਸੀ ਗਈ ਹੈ।
ਹਰਿਆਣਾ ਵਿਚ ਠੰਡ ਨੇ ਜ਼ੋਰ ਦਿਖਾਉਣ ’ਚ ਕੋਈ ਕਸਰ ਨਹੀਂ ਛੱਡੀ। ਰਿਪੋਰਟ ਦੇ ਆਧਾਰ ’ਤੇ ਹਿਸਾਰ ਵਿਚ 2.4, ਜਦੋਂ ਕਿ ਨਾਰਨੌਲ ’ਚ 1.8 ਡਿਗਰੀ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਦੂਜੇ ਪਾਸੇ ਅੰਬਾਲਾ ਵਿਚ 3.6, ਜਦੋਂ ਕਿ ਭਿਵਾਨੀ ਵਿਚ 3.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਅਗਲੇ ਕੁਝ ਦਿਨਾਂ ਵਿਚ ਹਰਿਆਣਾ ਵਿਚ ਕਈ ਜ਼ਿਲ੍ਹਿਆਂ ’ਚ ਭਾਰੀ ਕੋਹਰਾ ਪਵੇਗਾ।ਠੰਢ ਨਾਲ ਕੰਬਿਆ ਪੰਜਾਬ, ਸੀਜ਼ਨ ‘ਚ ਪਹਿਲੀ ਵਾਰ ਮਾਈਨਸ ‘ਚ ਗਿਆ ਪਾਰਾ, 16 ਜ਼ਿਲ੍ਹਿਆਂ ਲਈ ਰੈੱਡ ਅਲਰਟ
Temperature Fall Fog Alert