ਫ਼ੌਜ ਦੇ ਟਰੱਕ ਨਾਲ ਜਲੰਧਰ ‘ਚ ਵਾਪਰਿਆ ਭਿਆਨਕ ਹਾਦਸਾ

ਫ਼ੌਜ ਦੇ ਟਰੱਕ ਨਾਲ ਜਲੰਧਰ ‘ਚ ਵਾਪਰਿਆ ਭਿਆਨਕ ਹਾਦਸਾ

Terrible accident happened in Jalandhar ਜਲੰਧਰ ਵਿਚ ਫ਼ੌਜ ਦੇ ਟਰੱਕ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। 16 ਟਾਇਰਾਂ ਵਾਲੇ ਟਰੱਕ ਦੀ ਟੱਕਰ ਨਾਲ ਇਹ ਟਰੱਕ 5 ਪਲਟੀਆਂ ਖਾ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਤਾਂ ਨਹੀਂ ਹੈ, ਪਰ ਹਾਦਸੇ ਵਿਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ […]

Terrible accident happened in Jalandhar

ਜਲੰਧਰ ਵਿਚ ਫ਼ੌਜ ਦੇ ਟਰੱਕ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। 16 ਟਾਇਰਾਂ ਵਾਲੇ ਟਰੱਕ ਦੀ ਟੱਕਰ ਨਾਲ ਇਹ ਟਰੱਕ 5 ਪਲਟੀਆਂ ਖਾ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਤਾਂ ਨਹੀਂ ਹੈ, ਪਰ ਹਾਦਸੇ ਵਿਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਹ ਹਾਦਸਾ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਿਆ ਹੈ

ਜਾਣਕਾਰੀ ਮੁਤਾਬਕ ਪੈਰਾ ਮਿਲਟਰੀ ਫ਼ੋਰਸ ਇਹ ਟਰੱਕ ਜਲੰਧਰ ਕੈਂਟ ਤੋਂ ਆ ਰਿਹਾ ਸੀ ਜਿਸ ਵਿਚ 5 ਜਵਾਨ ਸਵਾਰ ਸਨ। ਸੁੱਚੀ ਪਿੰਡ ਨੇੜੇ ਇਸ ਟਰੱਕ ਦੀ ਇਕ ਦੂਜੇ ਟਰੱਕ ਨਾਲ ਟੱਕਰ ਹੋ ਗਈ, ਜਿਸ ਨਾਲ ਫ਼ੌਜ ਦਾ ਟਰੱਕ 5 ਪਲਟੀਆਂ ਖਾ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਫ਼ੌਜ ਦੇ ਜ਼ਖ਼ਮੀ ਹੋਏ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।Terrible accident happened in Jalandhar

also read :- ਹਰਿਆਣਾ ਦੀ ਪਾਣੀਪਤ ਦੀ ਜੇਲ੍ਹ ‘ਚ ਗੈਂਗਸਟਰ ਦੀ ਹੋਈ ਮੌਤ

 ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਫ਼ੌਜ ਦੀ ਗੱਡੀ ਨਾਲ ਹਾਦਸਾ ਵਾਪਰਿਆ ਹੈ। ਮੌਕੇ ‘ਤੇ ਪਹੁੰਚ ਕੇ ਪਤਾ ਲੱਗਿਆ ਕਿ ਫ਼ੌਜ ਦੀ ਗੱਡੀ ਪੀ.ਏ.ਪੀ. ਚੌਕ ਤੋਂ ਪਠਾਨਕੋਟ ਚੌਕ ਵੱਲ ਜਾ ਰਹੀ ਸੀ ਅਤੇ ਉਸ ਵਿਚ 5 ਜਵਾਨ ਸਵਾਰ ਸਨ। ਉਸ ਨੂੰ ਪਿੱਛਿਓਂ 16 ਟਾਇਰਾਂ ਵਾਲੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਫ਼ੌਜ ਦਾ ਟਰੱਕ ਪਲਟ ਗਿਆ ਤੇ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਤਕ ਦੀ ਜਾਂਚ ਵਿਚ ਗਲਤੀ ਟਰੱਕ ਵਾਲੇ ਦੀ ਹੀ ਲੱਗ ਰਹੀ ਹੈ। Terrible accident happened in Jalandhar