ਨਿਯੁਕਤ ਕੀਤੇ ਆਬਜ਼ਰਵਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ ਖ਼ਰਚੇ ਤੇ ਵੀ ਰੱਖਣਗੇ ਨਜ਼ਰ

ਫ਼ਰੀਦਕੋਟ 20 ਮਈ,2024

ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਹਰ ਕਿਸਮ ਦੀਆਂ ਸਿਆਸੀ ਸਰਗਰਮੀਆਂ ਅਤੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖ਼ਰਚੇ, ਖ਼ਰਚੇ ਦਾ ਲੇਖਾ-ਜੋਖਾ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਨਾਉਣ ਲਈ ਢੁੱਖਵੇਂ ਇੰਤਜਾਮ ਉਲੀਕੇ ਗਏ ਹਨ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਹਲਕਾ, ਫਰੀਦਕੋਟ (09)  ਰਿਟਰਨਿੰਗ ਅਫਸਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਜ਼ਮੀਨੀ ਪੱਧਰ ਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਇੱਕ ਆਈ.ਏ.ਐਸ ਅਤੇ ਇੱਕ ਆਈ.ਆਰ.ਐਸ. ਅਧਿਕਾਰੀ ਨੂੰ ਬਤੌਰ ਆਬਜਰਵਰ ਨਿਯੁਕਤ ਕੀਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਚੋਣ ਪ੍ਰਕ੍ਰਿਆ ਸਬੰਧੀ ਕੋਈ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਜਨਰਲ ਆਬਜ਼ਰਵਰ ਰੂਹੀ ਖਾਨ (ਆਈ.ਏ.ਐਸ) ਦੇ ਮੋਬਾਇਲ ਨੰ-78883-09162 ਉੱਪਰ ਸੂਚਨਾ ਦੇਣ ਤੋਂ ਇਲਾਵਾ ਇਨ੍ਹਾਂ ਨੂੰ ਮਿਲਣਾ ਚਾਹਵੇ ਤਾਂ (ਸਮਾਂ ਸਵੇਰੇ 09 ਤੋਂ 9.30 ਵਜੇ ਤੱਕ) ਬਾਬਾ ਫ਼ਰੀਦ ਗੈਸਟ ਹਾਊਸ ਵਿਖੇ ਮਿਲਿਆ ਜਾ ਸਕਦਾ ਹੈ । ਇਸੇ ਤਰ੍ਹਾਂ ਖਰਚਾ ਆਬਜ਼ਰਵਰ ਸ਼ਰੂਤੀ ਬੀ.ਐਲ.(ਆਈ.ਆਰ.ਐਸ) ਦੇ ਮੋਬਾਇਲ ਨੰ- 79865-18275 ਉੱਪਰ ਸੂਚਨਾ ਦੇਣ ਤੋਂ ਇਲਾਵਾ ਕੋਈ ਇਨ੍ਹਾਂ ਨੂੰ ਮਿਲਣਾ ਚਾਹਵੇ ਤਾਂ (ਸਮਾਂ ਦੁਪਹਿਰ 12.00 ਤੋਂ 01.00 ਵਜੇ ਤੱਕ) ਬਾਬਾ ਫ਼ਰੀਦ ਗੈਸਟ ਹਾਊਸ ਵਿਖੇ ਮਿਲਿਆ ਜਾ ਸਕਦਾ ਹੈ ।

ਚੋਣ ਆਬਜ਼ਰਵਰਾਂ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਵਲੋਂ ਜਾਰੀ ਹਦਾਇਤਾਂ ਤੋਂ ਬਾਹਰੀ ਹੋ ਕੇ ਚੋਣ ਪ੍ਰਚਾਰ ਕਰਨ ਉੱਪਰ ਕੇਵਲ ਨਜ਼ਰ ਹੀ ਨਹੀਂ ਰੱਖੀ ਜਾਵੇਗੀ ਬਲਕਿ ਅਣਗਹਿਲੀ ਅਤੇ ਕੁਤਾਹੀ ਕਰਨ ਵਾਲਿਆਂ ਖਿਲਾਫ ਢੁੱਕਵੀਂ ਕਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਸਾਰੇ ਦੇ ਸਾਰੇ 9 ਹਲਕਿਆਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ,ਜੈਤੋ, ਰਾਮਪੁਰਾ ਫੂਲ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਬਨਾਉਣ ਹਿੱਤ ਟੀਮਾਂ ਪੂਰਨ ਤੌਰ ਤੇ ਸਰਗਰਮ ਹਨ।

ਉਨ੍ਹਾਂ ਕਿਹਾ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਤੈਨਾਤ ਖਰਚਾ ਨਿਗਰਾਨ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੁੱਢਲੇ ਤੌਰ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਪਾਏ ਗਏ ਹਨ । ਉਨ੍ਹਾਂ ਦੱਸਿਆ ਕਿ ਫ਼ੀਲਡ ਦੀਆਂ ਟੀਮਾਂ ਪਿੰਡਾਂ ਦੀਆਂ ਲਿੰਕ ਸੜਕਾਂ, ਹਾਈਵੇ, ਜਨਤਕ ਥਾਵਾਂ ਅਤੇ ਰਾਜਨੀਤਿਕ ਇੱਕਠ ਵਾਲੀਆਂ ਥਾਵਾਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀਆਂ ਹਨ । ਇੰਨਾ ਹੀ ਨਹੀਂ ਇਸ ਚੌਕਸੀ ਅਤੇ ਨਿਗਰਾਨੀ ਦੀ ਰੋਜ਼ਾਨਾ, ਹਫ਼ਤਾਵਾਰੀ ਅਤੇ ਇੱਕ-ਇੱਕ ਘੰਟੇ ਬਾਅਦ ਦੀਆਂ ਰਿਪੋਰਟਾਂ ਵੀ ਸਬੰਧਤ ਉੱਚ ਅਧਿਕਾਰੀਆਂ ਨੂੰ ਨਿਰਧਾਰਿਤ ਪ੍ਰੋਫਾਰਮੇ ਵਿੱਚ ਬਿਨਾਂ ਕਿਸੇ ਦੇਰੀ ਭੇਜੀਆਂ ਜਾ ਰਹੀਆਂ ਹਨ ।

[wpadcenter_ad id='4448' align='none']