ਪੰਜਾਬ ਦੇ ਵਿਚ ਪਿਛਲੇ 2-3 ਦਿਨਾਂ ਤੋਂ ਮਾਹੌਲ ਪੂਰੀ ਤਰਾਂ ਦੇ ਨਾਲ ਭਖਿਆ ਹੋਇਆ ਹੈ ਜਿਸ ਨੂੰ ਲੈਕੇ ਲੋਕਾਂ ਦੇ ਵਿਚ ਵੀ ਕਾਫੀ ਜਿਆਦਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ
ਦਰਸਲ : ਪੰਜਾਬ ‘ਚ’ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਪੁਲਸ ਵੱਲੋਂ ਜਾਰੀ ਰੈੱਡ ਅਲਰਟ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ਼/ਪਨਬੱਸ ਪੀ. ਆਰ. ਟੀ. ਸੀ. ਦੀਆਂ ਬੱਸਾਂ ਪੰਜਾਬ ਭਰ ‘ਚ ਚਲ ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਬੱਸਾਂ ਬੰਦ ਦੀਆ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਪਰ ਡਾਇਰੈਕਟਰ ਟਰਾਂਸਪੋਰਟ ਵੱਲੋਂ ਕਿਸੇ ਵੀ ਬੱਸ ਨੂੰ ਰੋਕਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। The big news brought by the buses of Punjab
ਬੱਸਾਂ ਆਪਣੀ ਮੰਜ਼ਿਲ ਵੱਲ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਦੇ ਤਣਾਅਪੂਰਨ ਮਾਹੌਲ ਕਾਰਨ ਆਮ ਲੋਕਾਂ ‘ਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਕਾਰਨ ਰੋਡਵੇਜ਼ ਦੇ ਦਫ਼ਤਰਾਂ ‘ਚ ਬੱਸਾਂ ਦੇ ਚੱਲਣ ਬਾਰੇ ਪੁੱਛ-ਪੜਤਾਲ ਕਰਨ ਵਾਲੇ ਫੋਨਾਂ ਦੀ ਘੰਟੀ ਵੱਧਦੀ ਜਾ ਰਹੀ ਹੈ। The big news brought by the buses of Punjab
ਜਦੋਂ ਫੋਨ ‘ਤੇ ਸਵਾਰੀ ਬੱਸਾਂ ਚਲਾਉਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਮੁਲਾਜ਼ਮਾਂ ਦਾ ਜਵਾਬ ਹੁੰਦਾ ਹੈ ਕਿ ਬੱਸ ਅੱਡੇ ਅਤੇ ਹੋਰ ਸ਼ਹਿਰਾਂ ਤੋਂ ਪਹਿਲਾਂ ਵਾਂਗ ਹੀ ਬੱਸਾਂ ਚੱਲ ਰਹੀਆਂ ਹਨ। ਉੱਥੇ ਹੀ ਅਫ਼ਵਾਹਾਂ ਕਾਰਨ ਬੱਸ ਅੱਡੇ ‘ਤੇ ਸਵਾਰੀਆਂ ਘੱਟ ਹੀ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਵਿਭਾਗ ਦਾ ਮਾਲੀਆ ਵੀ ਪ੍ਰਭਾਵਿਤ ਹੋ ਰਿਹਾ ਹੈ। The big news brought by the buses of Punjab
ਜੇਕਰ ਤੁਸੀਂ ਵੀ ਇਸੇ ਭੁਲੇਖੇ ਦੇ ਵਿਚ ਹੋ ਕੇ ਬੱਸਾਂ ਬੰਦ ਨੇ ਤਾਂ ਇਸ ਵਹਿਮ ਨੂੰ ਮਨ ਦੇ ਵਿੱਚੋ ਬਾਹਰ ਕੱਢ ਦਿਓ ਕਿਉਕਿ ਬੱਸਾਂ ਪੂਰੀ ਤਰਾਂ ਪਹਿਲਾ ਵਾਂਗੂ ਹੀ ਚੱਲ ਰਹੀਆਂ ਨੇ !