ਸਾਬਕਾ ਮੰਤਰੀ ਦੀ ਲਾਸ਼ ਨਹਿਰ ‘ਚੋਂ ਬਰਾਮਦ, 9 ਦਿਨਾਂ ਤੋਂ ਸਨ ਲਾਪਤਾ

ਸਾਬਕਾ ਮੰਤਰੀ ਦੀ ਲਾਸ਼ ਨਹਿਰ ‘ਚੋਂ ਬਰਾਮਦ, 9 ਦਿਨਾਂ ਤੋਂ ਸਨ ਲਾਪਤਾ

The body of the minister was found ਸਿੱਕਮ ਦੇ ਸਾਬਕਾ ਮੰਤਰੀ ਆਰ.ਸੀ. ਪੌਡਿਆਲ ਦੀ ਲਾਸ਼ ਪੱਛਮੀ ਬੰਗਾਲ ‘ਚ ਸਿਲੀਗੁੜੀ ਨੇੜੇ ਇਕ ਨਹਿਰ ‘ਚੋਂ ਬਰਾਮਦ ਹੋਈ ਹੈ। ਉਹ 9 ਦਿਨਾਂ ਤੋਂ ਲਾਪਤਾ ਸਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੌਡਿਆਲ (80) ਦੀ ਲਾਸ਼ ਮੰਗਲਵਾਰ ਨੂੰ ਫੁਲਬਾੜੀ ‘ਚ ਤੀਸਤਾ ਨਹਿਰ ‘ਚ ਮਿਲੀ। […]

The body of the minister was found

ਸਿੱਕਮ ਦੇ ਸਾਬਕਾ ਮੰਤਰੀ ਆਰ.ਸੀ. ਪੌਡਿਆਲ ਦੀ ਲਾਸ਼ ਪੱਛਮੀ ਬੰਗਾਲ ‘ਚ ਸਿਲੀਗੁੜੀ ਨੇੜੇ ਇਕ ਨਹਿਰ ‘ਚੋਂ ਬਰਾਮਦ ਹੋਈ ਹੈ। ਉਹ 9 ਦਿਨਾਂ ਤੋਂ ਲਾਪਤਾ ਸਨ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੌਡਿਆਲ (80) ਦੀ ਲਾਸ਼ ਮੰਗਲਵਾਰ ਨੂੰ ਫੁਲਬਾੜੀ ‘ਚ ਤੀਸਤਾ ਨਹਿਰ ‘ਚ ਮਿਲੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,”ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਲਾਸ਼ ਤੀਸਤਾ ਨਦੀ ਤੋਂ ਰੁੜ੍ਹ ਕੇ ਆਈ ਹੈ। ਲਾਸ਼ ਦੀ ਪਛਾਣ ਘੜੀ ਅਤੇ ਕੱਪੜਿਆਂ ਤੋਂ ਕੀਤੀ ਗਈ।” ਪੁਲਸ ਨੇ ਦੱਸਿਆ ਕਿ ਸਾਬਕਾ ਮੰਤਰੀ 7 ਜੁਲਾਈ ਨੂੰ ਪਾਕਯੋਂਗ ਜ਼ਿਲ੍ਹੇ ਦੇ ਛੋਟਾ ਸਿੰਗਤਮ ਤੋਂ ਲਾਪਤਾ ਹੋਏ ਗਏ ਸਨ, ਉਨ੍ਹਾਂ ਦੀ ਭਾਲ ਲਈ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ,”ਮੌਤ ਦੇ ਮਾਮਲੇ ਦੀ ਜਾਂਚ ਕਤੀ ਜਾਵੇਗੀ।”The body of the minister was found

also read :- ਪੁਲਿਸ ਨੇ ਨਵਦੀਪ ਜਲਵੇੜਾ ਨੂੰ ਫਿਰ ਲਿਆ ਹਿਰਾਸਤ ‘ਚ !

ਪੌਡਿਆਲ ਪਹਿਲੀ ਰਾਜ ਵਿਧਾਨ ਸਭਾ ‘ਚ ਡਿਪਟੀ ਸਪੀਕਰ ਸਨ ਅਤੇ ਬਾਅਦ ‘ਚ ਉਹ ਰਾਜ ਦੇ ਜੰਗਲਾਤ ਮੰਤਰੀ ਬਣੇ। ਉਨ੍ਹਾਂ ਨੂੰ 70 ਦੇ ਅੰਤ ਅਤੇ 80 ਦੇ ਦਹਾਕੇ ‘ਚ ਰਾਜ ਦੀ ਸਿਆਸਤ ‘ਚ ਅਹਿਮ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ‘ਰਾਈਜਿੰਗ ਸਨ ਪਾਰਟੀ’ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੂੰ ਸਿੱਕਮ ਦੀ ਸੰਸਕ੍ਰਿਤਕ ਅਤੇ ਸਮਾਜਿਤਕ ਤਾਨੇ-ਬਾਨੇ ਦੀ ਡੂੰਘੀ ਸਮਝ ਸੀ। ਮੁੱਖ ਮੰਤਰੀ ਪੀ.ਐੱਸ. ਤਮਾਂਗ ਨੇ ਸਾਬਕਾ ਮੰਤਰੀ ਦੇ ਦਿਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ,”ਮੈਂ ਆਰ.ਸੀ. ਪੌਡਿਆਲ ਜਿਊ ਦੇ ਦਿਹਾਂਤ ਤੋਂ ਦੁੱਖੀ ਹਾਂ। ਉਹ ਇਕ ਸੀਨੀਅਰ ਨੇਤਾ ਸਨ, ਜਿਨ੍ਹਾਂ ਨੇ ਮੰਤਰੀ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਸਿੱਕਮ ਸਰਕਾਰ ‘ਚ ਸੇਵਾਵਾਂ ਦਿੱਤੀਆਂ। ਉਹ ‘ਝੁਲਕੇ ਘਾਮ ਪਾਰਟੀ’ ਦੇ ਨੇਤਾ ਸਨ।”The body of the minister was found