ਅੰਮ੍ਰਿਤਸਰ ਦੇ ਪਿੰਡ ਫਤਾਹਪੁਰ ਦੇ ਵਿਚ ਨਜਾਇਜ਼ ਸਬੰਧਾਂ ਲਈ ਇਕ ਨੌਜਵਾਨ ਦੀ ਜਾਨ

ਪਿੰਡ ਦੇ ਨੌਜਵਾਨ ਦੇ ਗੁਆਂਢ ਵਿੱਚ ਰਹਿੰਦੀ ਪਿੰਡ ਦੀ ਨੂੰਹ ਨਾਲ ਹੀ ਸਨ ਨਜਾਇਜ ਸਬੰਧ

ਪਿੰਡ ਦੇ ਨਾਲ ਲੱਗਦੇ ਬਾਗ਼ ਵਿਚ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਮ੍ਰਿਤਕ ਵਿਸ਼ਾਲ ਦੇ ਭਰਾ ਨੇ ਉਕਤ ਲੜਕੀ ਉਸ ਦੇ ਸਹੁਰੇ ਪਰਿਵਾਰ ਅਤੇ ਉਸ ਦੇ ਮਾਪਿਆਂ ਤੇ ਹੀ ਲਗਾਏ ਹੱਤਿਆ ਦੇ ਆਰੋਪ

ਪੁਲਸ ਨੇ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਸ਼ੁਰੂ,ਅਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਚੋਕੀ ਫਤਾਹਪੁਰ ਅਧੀਨ ਆਉਦੇ ਇਲਾਕਾ ਪਿੰਡ ਫਤਾਹਪੁਰ ਦੀ ਹੈ ਜਿਥੇ ਦੇ ਵਿਸ਼ਾਲ ਨਾਮ ਦੇ ਨੋਜਵਾਨ ਦੀ ਨਜਾਇਜ ਸੰਬਧਾ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਸੰਬਧੀ ਪਰਿਵਾਰਕ ਮੈਬਰਾ ਵਲੋ ਗੁਆਂਢ ਵਿਚ ਰਹਿੰਦੀ ਗੁਆਂਢੀ ਪਰਿਵਾਰ ਦੀ ਨੁੰਹ ਨਾਲ ਪ੍ਰੇਮ ਸੰਬੰਧਾ ਨੂੰ ਮੌਤ ਦਾ ਕਾਰਨ ਦਸਦਿਆ ਗੁਆਂਢਿਆ ਦੀ ਨੂੰਹ ਅਤੇ ਉਸਦੇ ਸੋਹਰੇ ਪਰਿਵਾਰ ਉਪਰ ਵਿਸ਼ਾਲ ਦੀ ਹਤਿਆ ਕਰਨ ਦੇ ਦੌਸ਼ ਲਗਾਏ ਹਨ ਕਿਉਕਿ ਅਜ ਦੁਪਿਹਰ ਵਿਸ਼ਾਲ ਦੀ ਲਾਸ਼ ਪਿੰਡ ਦੇ ਬਾਗ ਵਿਚ ਲਟਕਦੀ ਮਿਲੀ ਹੈ ਅਤੇ ਪੁਲਿਸ ਵਲੋ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਚੋਕੀ ਇਨਚਾਰਜ ਫਤਾਹਪੁਰ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਫਤਾਹਪੁਰ ਦੇ ਵਿਸ਼ਾਲ ਨਾਮਕ ਯੁਵਕ ਦੀ ਲਾਸ਼ ਇਥੇ ਬਾਗ ਵਿਚ ਲਟਕਦੀ ਮਿਲੀ ਹੈ ਜਿਸਦਾ ਗੁਆਂਢ ਦੀ ਨੁੰਹ ਮੋ*** ਨਾਲ ਨਜਾਇਜ ਸੰਬਧਾ ਬਾਰੇ ਜਾਣਕਾਰੀ ਮਿਲੀ ਹੈ ਜਲਦ ਹੀ ਕੇਸ਼ ਰਜਿਸਟਰ ਕਰ ਦੌਸ਼ੀਆ ਦੀ ਭਾਲ ਕੀਤੀ ਜਾਵੇਗੀ।

[wpadcenter_ad id='4448' align='none']