The boy committed suicide
ਪੰਜਾਬ ‘ਚ 12 ਵੀਂ ਦੇ ਨਜੀਤੇ ਐਲਾਨੇ ਗਏ ਹਨ, ਜਿਥੇ ਬੱਚਿਆਂ ਦੇ ਪਾਸ ਹੋਣ ‘ਤੇ ਚਿਹਰੇ ਖਿੜ ਚੁੱਕੇ ਹਨ ਉੱਥੇ ਹੀ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਇਕ ਪ੍ਰਾਈਵੇਟ ਸਕੂਲ ਵਿਚ ਬਾਰ੍ਹਵੀਂ ਜਮਾਤ ‘ਚ ਪੜ੍ਹਦਾ ਸੀ ਅਤੇ ਨਤੀਜੇ ‘ਚ ਘੱਟ ਅੰਕ ਆਉਣ ਤੋਂ ਬਾਅਦ ਉਸ ਨੇ ਖੌਫ਼ਨਾਕ ਕਦਮ ਚੱਕਿਆ।
ਹਾਲਾਂਕਿ ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਉਨ੍ਹਾਂ ਕਿਹਾ ਕਿ ਬੱਚਾ ਬਹੁਤ ਹੀ ਸ਼ਰੀਫ ਤੇ ਹੱਸਮੁਖ ਸੁਭਾਅ ਦਾ ਸੀ, ਬਿਨਾਂ ਕਿਸੇ ਕੰਮ ਤੋਂ ਘਰੋਂ ਵੀ ਬਾਹਰ ਕਦੇ ਨਹੀਂ ਨਿਕਲਦਾ ਸੀ। ਉਸ ਦੇ ਬਾਰ੍ਹਵੀਂ ਜਮਾਤ ‘ਚੋਂ 61 ਫੀਸਦੀ ਨੰਬਰ ਆਏ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਏ ਹੋਣਗੇ ਜਿਸ ਕਰਕੇ ਬੱਚੇ ਨੇ ਇੰਨਾ ਵੱਡਾ ਕਦਮ ਚੁੱਕ ਲਿਆ ਹੈ। ਇਸ ਦੌਰਾਨ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਿੰਡ ‘ਚ ਸੋਗ ਦੀ ਲਹਿਰ ਦੋੜ ਚੁੱਕੀ ਹੈ।The boy committed suicide
also read :- ਹਰਿਆਣਾ ‘ਚ ਹਮਲੇ ਤੋਂ ਬਾਅਦ ਜੇਜੇਪੀ ਉਮੀਦਵਾਰ ਨੈਨਾ ਚੌਟਾਲਾ ਹੋਈ ਭਾਵੁਕ
ਉਨ੍ਹਾਂ ਦੱਸਿਆ ਕਿ ਪਰਿਵਾਰ ‘ਚ ਵਿਦਿਆਰਥੀ ਦੇ ਪਿਤਾ ਵਿਦੇਸ਼ ਨੌਕਰੀ ਕਰਦੇ ਹਨ ਤੇ ਘਰ ਬੱਚਾ ਉਸ ਦੀ ਭੈਣ ਆਪਣੀ ਮਾਤਾ ਨਾਲ ਹੀ ਰਹਿੰਦੇ ਸੀ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਮਨਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਅੱਛੇ ਸੁਭਾਅ ਦਾ ਮਾਲਕ ਸੀ ਤੇ ਉਹ ਇਹੋ ਜਿਹਾ ਕਦਮ ਨਹੀਂ ਚੁੱਕ ਸਕਦਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ ਆਪਣੇ ਦਾਦੇ ਨੂੰ ਘਰ ਰੋਟੀ ਦੇਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।The boy committed suicide