12ਵੀਂ ‘ਚ 61 ਫੀਸਦੀ ਨੰਬਰ ਆਉਣ ਦੇ ਬਾਵਜੂਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ

12ਵੀਂ ‘ਚ 61 ਫੀਸਦੀ ਨੰਬਰ ਆਉਣ ਦੇ ਬਾਵਜੂਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ

The boy committed suicide

The boy committed suicide

ਪੰਜਾਬ ‘ਚ 12 ਵੀਂ ਦੇ ਨਜੀਤੇ ਐਲਾਨੇ ਗਏ ਹਨ, ਜਿਥੇ ਬੱਚਿਆਂ ਦੇ ਪਾਸ ਹੋਣ ‘ਤੇ ਚਿਹਰੇ ਖਿੜ ਚੁੱਕੇ ਹਨ ਉੱਥੇ ਹੀ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਇਕ ਪ੍ਰਾਈਵੇਟ ਸਕੂਲ ਵਿਚ ਬਾਰ੍ਹਵੀਂ ਜਮਾਤ ‘ਚ ਪੜ੍ਹਦਾ ਸੀ ਅਤੇ ਨਤੀਜੇ  ‘ਚ ਘੱਟ ਅੰਕ ਆਉਣ ਤੋਂ ਬਾਅਦ ਉਸ ਨੇ ਖੌਫ਼ਨਾਕ ਕਦਮ ਚੱਕਿਆ। 

ਹਾਲਾਂਕਿ ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਉਨ੍ਹਾਂ ਕਿਹਾ ਕਿ ਬੱਚਾ ਬਹੁਤ ਹੀ ਸ਼ਰੀਫ ਤੇ ਹੱਸਮੁਖ ਸੁਭਾਅ ਦਾ ਸੀ, ਬਿਨਾਂ ਕਿਸੇ ਕੰਮ ਤੋਂ ਘਰੋਂ ਵੀ ਬਾਹਰ ਕਦੇ ਨਹੀਂ ਨਿਕਲਦਾ ਸੀ। ਉਸ ਦੇ ਬਾਰ੍ਹਵੀਂ ਜਮਾਤ ‘ਚੋਂ 61 ਫੀਸਦੀ ਨੰਬਰ ਆਏ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਏ ਹੋਣਗੇ ਜਿਸ ਕਰਕੇ ਬੱਚੇ ਨੇ ਇੰਨਾ ਵੱਡਾ ਕਦਮ ਚੁੱਕ ਲਿਆ ਹੈ। ਇਸ ਦੌਰਾਨ ਪਰਿਵਾਰ ਵਾਲਿਆਂ ਦਾ ਰੋ-ਰੋ  ਬੁਰਾ ਹਾਲ ਹੈ ਅਤੇ ਪਿੰਡ ‘ਚ ਸੋਗ ਦੀ ਲਹਿਰ ਦੋੜ ਚੁੱਕੀ ਹੈ।The boy committed suicide

also read :- ਹਰਿਆਣਾ ‘ਚ ਹਮਲੇ ਤੋਂ ਬਾਅਦ ਜੇਜੇਪੀ ਉਮੀਦਵਾਰ ਨੈਨਾ ਚੌਟਾਲਾ ਹੋਈ ਭਾਵੁਕ

ਉਨ੍ਹਾਂ ਦੱਸਿਆ ਕਿ ਪਰਿਵਾਰ ‘ਚ ਵਿਦਿਆਰਥੀ ਦੇ ਪਿਤਾ ਵਿਦੇਸ਼ ਨੌਕਰੀ ਕਰਦੇ ਹਨ ਤੇ ਘਰ ਬੱਚਾ ਉਸ ਦੀ ਭੈਣ ਆਪਣੀ ਮਾਤਾ ਨਾਲ ਹੀ ਰਹਿੰਦੇ ਸੀ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਮਨਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਅੱਛੇ ਸੁਭਾਅ ਦਾ ਮਾਲਕ ਸੀ ਤੇ ਉਹ ਇਹੋ ਜਿਹਾ ਕਦਮ ਨਹੀਂ ਚੁੱਕ ਸਕਦਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ ਆਪਣੇ ਦਾਦੇ ਨੂੰ ਘਰ ਰੋਟੀ ਦੇਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।The boy committed suicide

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ