ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ‘ਤੇ ਵਿਆਹ ਤੋਂ ਮੁਕਰਿਆ ਫ਼ੌਜੀ

The bride was left waiting

The bride was left waiting
ਨਵਾਂਸ਼ਹਿਰ ਦੀ ਇਕ ਲਾੜੀ ਬੀਤੇ ਦਿਨੀਂ ਲਾਲ ਸੂਹੇ ਜੋੜੇ ਵਿਚ ਸੱਜ-ਧੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ, ਪਰ ਉਹ ਬਾਰਾਤ ਲੈ ਕੇ ਨਹੀਂ ਆਇਆ। ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫ਼ੋਨ ਬੰਦ ਕਰ ਲਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਫ਼ੋਨ ਨਹੀਂ ਚੁੱਕਿਆ। ਲਾੜਾ ਭਾਰਤੀ ਫ਼ੌਜ ਵਿਚ ਹੈ ਤੇ ਇਸ ਵੇਲੇ 3 ਮਹੀਨੇ ਦੀਆਂ ਛੁੱਟੀਆਂ ‘ਤੇ ਆਇਆ ਹੋਇਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੀ ਨੇ ਦੱਸਿਆ ਕਿ ਉਹ ਪਿੰਡ ਸਡੋਆ ਜ਼ਿਲ੍ਹਾ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ ਵਿਆਹ ਹੋਣਾ ਸੀ। ਲਖਬੀਰ ਸਿੰਘ ਫ਼ੌਜ ਵਿਚ ਕੰਮ ਕਰਦਾ ਹੈ। ਉਹ ਪਿਛਲੇ 3 ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਹੁਣ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਪੱਕਾ ਹੋਇਆ ਸੀ। 12 ਮਾਰਚ ਨੂੰ ਮੁੰਡੇ ਵਾਲਿਆਂ ਨੇ ਪਿੰਡ ਧਮਾਈ ਦੇ ਇਕ ਪੈਲੇਸ ਵਿਚ ਬਾਰਾਤ ਲੈ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਮਾਈਆਂ ਤੋਂ ਇਕ ਦਿਨ ਪਹਿਲਾਂ ਲਖਬੀਰ ਨੇ ਫ਼ੋਨ ਕਰ ਕੇ ਕਿਹਾ ਕਿ ਮੇਰੀ ਮਾਂ ਇਸ ਰਿਸ਼ਤੇ ਲਈ ਨਹੀਂ ਮੰਨ ਰਹੀ। ਉਸ ਤੋਂ ਬਾਅਦ ਸਾਰਿਆਂ ਦਾ ਫ਼ੋਨ ਬੰਦ ਹੋ ਗਿਆ। ਇਸ ਮਗਰੋਂ ਅਸੀਂ ਸਾਰੇ ਪਿੰਡ ਠੀਕਰੀਵਾਲ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਏ ਤਾਂ ਮੁੰਡੇ ਦੇ ਪਿਓ ਨੇ ਮੇਰੀ ਮਾਂ ਨੂੰ ਬੁਰਾ ਭਲਾ ਬੋਲ ਕੇ ਸਾਡੇ ਮੂੰਹ ‘ਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮਗਰੋਂ ਮੁੰਡੇ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਤੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ।

ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਸ ਵੇਲੇ ਪੁਲਸ ਨੇ ਕਿਹਾ ਸੀ ਕਿ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਕੇ ਰੱਖੋ, ਅਸੀਂ ਲਾੜੇ ਸਮੇਤ ਬਾਰਾਤ ਲੈ ਕੇ ਆਵਾਂਗੇ। ਪਰ ਵਿਆਹ ਵਾਲੇ ਦਿਨ ਬਾਰਾਤ ਨਹੀਂ ਆਈ। ਉਸ ਨੇ ਕਿਹਾ ਕਿ ਉਸ ਵੇਲੇ ਲਖਬੀਰ ਦੀ ਭੈਣ ਰਾਹੀਂ ਇਹ ਰਿਸ਼ਤਾ ਹੋਇਆ ਸੀ। ਲਖਬੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਪਰ ਅਸੀਂ ਉਸ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਵਿਆਹ ਹੀ ਕਰਨਾ ਹੈ। ਬਾਰਾਤ ਨਾ ਆਉਣ ਤੋਂ ਮਾਯੂਸ ਲਾੜੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵੇਗੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।The bride was left waiting

20-25 ਲੱਖ ਰੁਪਏ ਵੀ ਲੈ ਚੁੱਕਿਆ ਸੀ ਲਾੜਾ

ਕੁੜੀ ਨੇ ਦੱਸਿਆ ਕਿ ਉਹ ਸ਼ੇਅਰ ਚਾਰਟ ਏਜੰਸੀ ਵਿਚ ਬਿਜ਼ਨੈੱਸ ਕਰਦੀ ਹੈ। ਲਖਬੀਰ ਸਿੰਘ ਉਸ ਤੋਂ ਇਮੋਸ਼ਨਲ ਬਲੈਕਮੇਲ ਕਰ ਕੇ 20-25 ਲੱਖ ਰੁਪਏ ਵੀ ਲੈ ਚੁੱਕਿਆ ਸੀ। ਕਦੀ ਉਹ ਕਹਿੰਦਾ ਸੀ ਕਿ ਮੈਨੂੰ ਬਲੱਡ ਕੈਂਸਰ ਹੈ ਤੇ ਕਦੀ ਕੁਝ, ਪਰ ਘਰ ਵਾਲਿਆਂ ਨੇ ਉਸ ਨੂੰ ਅਜਿਹੀ ਕੋਈ ਬਿਮਾਰੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਲਖਬੀਰ ਨੂੰ ਬੈਂਕ ਰਾਹੀਂ ਹੀ ਪੈਸੇ ਭੇਜੇ ਹਨ, ਜਿਸ ਦੀ ਸਾਰੀ ਡਿਟੇਲ ਵੀ ਉਸ ਕੋਲ ਹੈ। ਉਸ ਨੇ ਮੀਡੀਆ ਸਾਹਮਣੇ ਵੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਪਰ ਪੁਲਸ ਮੌਕੇ ‘ਤੇ ਨਹੀਂ ਪਹੁੰਚੀ।The bride was left waiting

[wpadcenter_ad id='4448' align='none']