Wednesday, January 15, 2025

ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਕੇਂਦਰ ਨੇ ਸੱਦੀ ਐਮਰਜੈਂਸੀ ਮੀਟਿੰਗ

Date:

 ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਅੱਜ ਵੀ ਦੇਸ਼ ਭਰ ਵਿਚ ਬੱਸ ਅਤੇ ਟਰੱਕ ਡਰਾਈਵਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ। ਇਸ ਵਿਚਕਾਰ ਖਬਰ ਆਈ ਹੈ ਕਿ ਕੇਂਦਰ ਸਰਕਾਰ ਨੇ ਇਕ ਐਮਰਜੈਂਸੀ ਮੀਟਿੰਗ ਸੱਦੀ ਹੈ ਜਿਸ ਵਿਚ ਟਰੱਕ ਯੂਨੀਅਨਾਂ ਨੂੰ ਬੁਲਾਇਆ ਗਿਆ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕੋਰ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਨਵੇਂ ਹਿੱਟ ਐਂਡ ਰਨ ਕਾਨੂੰਨ ਨੂੰ ਪਾਵਸ ਲੈਣ ਦੇ ਮੁੱਦੇ ‘ਤੇ ਗੱਲ ਕਰਨ ਜਾ ਰਹੇ ਹਨ। The center called an emergency meeting

ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਹਿਟ ਐਂਡ ਰਨ ਕਾਨੂੰਨ ਪਾਸ ਕੀਤਾ ਹੈ ਉਸਦਾ ‘ਚ ਪੂਰੇ ਦੇਸ਼ ਭਰ ‘ਚ ਟਰੱਕ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਅੰਦੋਨਲ ਹੁਣ ਤਕ ਕਦੇ ਨਹੀਂ ਦੇਖਿਆ ਕਿ ਸਿਰਫ ਸੋਸ਼ਲ ਮੀਡੀਆ ਪਲੇਟਫਾਰਮਾਂ, ਵਟਸਐਪ ਆਦਿ ਰਾਹੀਂ ਹੀ ਇਕ ਅੰਦੋਲਨ ਹੋਂਦ ‘ਚ ਆਇਆ ਹੋਵੇ ਅਤੇ ਇਹ ਇਕ ਭਿਆਨ ਰੂਪ ਲੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਥਾਂ-ਥਾਂ ‘ਤੇ ਧਰਨੇ, ਪ੍ਰਦਰਸ਼ਨ ਹੋ ਰਹੇ ਹਨ, ਸਪਲਾਈ ਚੈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਡਰਾਈਵਰ ਆਪਣੇ ਲਾਈਸੰਸ ਅਤੇ ਪਰਮਿਟ ਸਾੜ ਰਹੇ ਹਨ। ਆਪਣੇ ਥੈਲੇ ਲੈ ਕੇ ਡਰਾਈਵਰ ਪਿੰਡਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ ਹਨ। ਸਥਿਤੀ ਬੇਹੱਦ ਗੰਭੀਰ ਹੋ ਗਈ ਹੈ। The center called an emergency meeting

ALSO READ :- ਜਾਪਾਨ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 48 

ਉਨ੍ਹਾਂ ਕਿਹਾ ਕਿ ਅੰਦੋਲਨ ਦੀ ਅੱਗ ਸਾਰੇ ਪਾਸੇ ਫੈਲ ਚੁੱਕੀ ਹੈ, ਅਸੀਂ ਅੱਗ ਨੂੰ ਬੁਝਾਉਣ ਦਾ ਕੰਮ ਕਰ ਰਹੇ ਹਾਂ ਅਤੇ ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਜੋ ਅੱਗ ਲੱਗੀ ਹੈ ਉਸਨੂੰ ਜਲਦੀ ਹੀ ਬੁਝਾਇਆ ਜਾਵੇ। ਅਸੀਂ ਡਰਾਈਵਰ ਵੀਰਾਂ ਨੂੰ ਵੀ ਇਹੀ ਅਪੀਲ ਕਰ ਰਹੇ ਹਾਂ ਕਿ ਸੰਯਮ ਰੱਖੋ। ਤੁਹਾਡੀ ਚਿੰਤਾ ਸਾਡੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰਾਈਵਰ ਵੀਰਾਂ ਦੇ ਨਾਲ ਹਾਂ। ਮਾਲਕ ਹੈ ਤਾਂ ਚਾਲਕ ਹੈ, ਚਾਲਕ ਹੈ ਤਾਂ ਹੀ ਮਾਲਕ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰਾਈਵਰ ਵੀਰਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਸਰਕਾਰ ਕੋਲ ਜਾਂ ਰਹੇ ਹਾਂ। ਕਾਨੂੰਨ ਵਿਵਸਥਾ ਨੂੰ ਬਣਾਈ ਰੱਖੋ। The center called an emergency meeting

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...