Friday, January 24, 2025

ਪੰਜਾਬ ਦੇ ਇਸ ਜ਼ਿਲ੍ਹੇ ‘ਚ ਕਹਿਰ ਵਰਾਉਣ ਲੱਗੀ ਠੰਡ !!

Date:

The cold began to rage
ਮਹਾਨਗਰ ਜਲੰਧਰ ਦਾ ਤਾਪਮਾਨ 4 ਡਿਗਰੀ ਤੋਂ ਹੇਠਾਂ ਪਹੁੰਚ ਚੁੱਕਾ ਹੈ ਅਤੇ ਸੀਤ ਲਹਿਰ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਠੰਡ ਦਾ ਜਲਵਾ ਵੇਖਣ ਨੂੰ ਮਿਲੇਗਾ। ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਅਤੇ ਅਗਲੇ 3 ਦਿਨਾਂ ਲਈ ਜਾਨਲੇਵਾ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਗਾਊਂ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਉੱਤਰ ਭਾਰਤ ਠੰਡੀਆਂ ਹਵਾਵਾਂ ਦੇ ਕਹਿਰ ਨਾਲ ਕੰਬਦਾ ਨਜ਼ਰ ਆਵੇਗਾ। ਮੌਸਮ ਮਾਹਿਰਾਂ ਨੇ ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹੀ ਸਰਦੀ ਨੂੰ ਦੱਸਿਆ ਹੈ। ਦਸੰਬਰ ਦਾ ਅੱਧਾ ਮਹੀਨਾ ਖ਼ਤਮ ਹੋਣ ਵਾਲਾ ਹੈ ਪਰ ਠੰਡ ਦਾ ਪੂਰਾ ਜ਼ੋਰ ਵੇਖਣ ਨੂੰ ਅਜੇ ਤਕ ਨਹੀਂ ਮਿਲਿਆ ਕਿਉਂਕਿ ਮੌਸਮ ਵਿਚ ਅਨੁਮਾਨ ਮੁਤਾਬਕ ਬਦਲਾਅ ਨਹੀਂ ਹੋ ਰਹੇ, ਜਿਸ ਕਾਰਨ ਠੰਡ ਪੂਰੀ ਤਰ੍ਹਾਂ ਨਾਲ ਰੰਗ ਨਹੀਂ ਵਿਖਾ ਰਹੀ ਸੀ।

ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਧੁੰਦ ਦੇ ਕਹਿਰ ਦੇ ਨਾਲ-ਨਾਲ ਭਿਆਨਕ ਸੀਤ ਲਹਿਰ ਦਾ ਵੀ ਸਾਹਮਣਾ ਕਰਨਾ ਪਵੇਗਾ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ ਹੋਰ ਗਿਰਾਵਟ ਹੋਣ ਦਾ ਅਨੁਮਾਨ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਕਮੀ ਆਵੇਗੀ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 3.8 ਡਿਗਰੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਅਨੰਦਪੁਰ ਸਾਹਿਬ ਦਾ ਘੱਟ ਤੋਂ ਘੱਟ ਤਾਪਮਾਨ 3.1 ਡਿਗਰੀ ਰਿਕਾਰਡ ਹੋਇਆ। ਇਸਦੇ ਮੁਤਾਬਕ ਮਹਾਨਗਰ ਜਲੰਧਰ ਪੰਜਾਬ ਦੇ ਸਭ ਤੋਂ ਠੰਡੇ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 2 ਸਥਾਨਾਂ ’ਤੇ ਆ ਰਿਹਾ ਹੈ। 15 ਦਸੰਬਰ ਤਕ ਸੀਤ ਲਹਿਰ ਦਾ ਜ਼ੋਰ ਜਾਰੀ ਰਹਿਣ ਸਬੰਧੀ ਯੈਲੋ ਅਲਰਟ ਦੱਸਿਆ ਗਿਆ ਹੈ।The cold began to rage

ਮਹਾਨਗਰ ਜਲੰਧਰ ਦੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਲੱਗਭਗ 15 ਡਿਗਰੀ ਦਾ ਅੰਤਰ ਹੋਣਾ ਸਾਬਿਤ ਕਰਦਾ ਹੈ ਕਿ ਅਜੇ ਠੰਢ ਦਾ ਪੂਰਾ ਜ਼ੋਰ ਨਹੀਂ ਹੈ। ਅਗਾਊਂ ਅਨੁਮਾਨ ਮੁਤਾਬਕ ਸਮੁੰਦਰੀ ਤਲ ਤੋਂ ਉੱਪਰ ਜੈੱਟ ਸਟ੍ਰੀਮ ਹਵਾਵਾਂ ਜਾਰੀ ਰਹਿਣਗੀਆਂ ਅਤੇ ਇਸਦਾ ਪ੍ਰਭਾਵ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਤੇ ਦੇਖਣ ਨੂੰ ਮਿਲੇਗਾ। ਇਸੇ ਸਿਲਸਿਲੇ ਵਿਚ ਉੱਤਰ ਭਾਰਤ ਵਿਚ ਸਰਦੀ ਵਧਣ ਦਾ ਅਨੁਮਾਨ ਹੈ।

ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਬਾਹਰੀ ਇਲਾਕਿਆਂ ਅਤੇ ਹਾਈਵੇਅ ਵਿਚ ਧੁੰਦ ਵੇਖਣ ਨੂੰ ਮਿਲ ਰਹੀ ਹੈ। ਧੁੰਦ ਸਬੰਧੀ ਐਡਵਾਈਜ਼ਰੀ ਜਾਰੀ ਕਰਦੇ ਹੋਏ ਵਾਹਨ ਚਾਲਕਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ‘ਕੋਲਡ ਡੇਅ’ ਦੇ ਵਿਚਕਾਰ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਪਵੇਗੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਇਜ਼ਾਫਾ ਹੋਵੇਗਾ।The cold began to rage

Share post:

Subscribe

spot_imgspot_img

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਚੰਡੀਗੜ੍ਹ, 24 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ...