ਡਿਪਟੀ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ  

ਫ਼ਰੀਦਕੋਟ 12 ਅਪ੍ਰੈਲ,2024

 ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੀਤ ਕੁਮਾਰ ਵੱਲੋਂ ਲੋਕ ਸਭਾ ਚੋਣਾਂ 2024 ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਸਾਰੇ ਅਧਿਕਾਰੀ ਪਹਿਲਾਂ ਤੋਂ ਹੀ ਅਗੇਤੇ ਪ੍ਰਬੰਧ ਯਕੀਨੀ ਬਣਾ ਲੈਣ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਘੱਟ ਤੋ ਘੱਟ 05 ਮਾਡਲ ਪਿੰਕ ਬੂਥ, ਮਾਡਲ ਬੂਥ ਅਤੇ ਇੱਕ ਪੀ.ਡਬਲਿਊ.ਡੀ ਪੋਲਿੰਗ ਬੂਥ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋ ਰਹੀਆੰ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾ ਰਿਹਾ ਹੈ।  

ਉਨ੍ਹਾਂ ਕਿਹਾ ਕਿ ਐਫ.ਐਸ.ਟੀ. ਟੀਮਾਂ ਨੂੰ ਹਦਾਇਤ ਕੀਤੀ ਕਿ ਜੇਕਰ 50,000 ਰੁਪਏ ਤੋ ਵੱਧ ਕੋਈ ਰਾਸ਼ੀ ਫੜੀ ਜਾਦੀ ਹੈ ਤਾਂ ਉਸਦੀ ਸਹੀ ਤਰੀਕੇ ਨਾਲ ਜਾਂਚ-ਪੜਤਾਲ ਕੀਤੀ ਜਾਵੇ। ਜੇਕਰ ਰਾਸ਼ੀ ਚੋਣਾ ਦੇ ਨਾਲ ਸਬੰਧਿਤ ਹੈ ਤਾਂ ਤੁਰੰਤ ਇਸ ਦੀ ਰਿਪੋਰਟ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦੀ ਜਾਵੇ ਅਤੇ ਡੇਲੀ ਸੀਜ਼ਰ ਰਿਪੋਰਟ ਸਮੇਂ ਸਿਰ ਭੇਜਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਯੰਗ ਵੋਟਰਾਂ ਦੀਆਂ ਵੱਧ ਤੋ ਵੱਧ ਵੋਟਾ ਬਣਵਾਈਆਂ ਜਾਣ। ਇਸ ਸਬੰਧੀ ਸਕੂਲ/ਕਾਲਜਾਂ ਮੁਖੀਆਂ ਨਾਲ ਤਾਲਮੇਲ ਕਰਕੇ ਸਕੂਲ/ਕਾਲਜਾਂ ਵਿੱਚ ਪੜਨ ਵਾਲੇ ਨੌਜਵਾਨਾ ਦੀਆਂ ਵੋਟਾਂ ਬਣ ਚੁੱਕੀਆਂ ਹਨ ਸਬੰਧੀ ਸਰਟੀਫਿਕੇਟ ਲਿਆ ਜਾਵੇ । ਜੇਕਰ ਵੋਟਾਂ ਨਹੀ ਬਣੀਆਂ ਹਨ ਜਾਂ ਘੱਟ ਬਣੀਆਂ ਹਨ ਤਾਂ ਤੁਰੰਤ ਬੀ.ਐਲ.ਓਜ਼ ਨੂੰ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਵੱਲੋਂ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਕੋਈ ਵੀ ਅਣਸੁਖਾਂਵੀ ਘਟਨਾ ਨਾ ਵਾਪਰੇ।  

ਉਨ੍ਹਾਂ ਜ਼ਿਲ੍ਹੇ ਵਿਚ ਸਵੀਪ ਗਤੀਵਿਧੀਆਂ ਵਿਚ ਵੀ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਪਿਛਲੀਆਂ ਚੋਣਾਂ ਵਿਚ ਘੱਟ ਵੋਟਿੰਗ ਹੋਈ ਹੈ, ਉਥੇ ਵੱਧ ਤੋਂ ਵੱਧ ਗਤੀਵਿਧੀਆਂ ਕਰਵਾਈਆਂ ਜਾਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ)ਸ.ਜਗਜੀਤ ਸਿੰਘ, ਐਸ.ਡੀ.ਐਮ,ਫ਼ਰੀਦਕੋਟ ਸ੍ਰੀ ਵਰੁਣ ਕੁਮਾਰ, ਐਸ.ਡੀ.ਐਮ. ਕੋਟਕਪੂਰਾ ਸ੍ਰੀਮਤੀ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਸ੍ਰੀਮਤੀ ਪਰਲੀਨ ਕੌਰ, ਐਸ.ਡੀ.ਐਮ ਨਿਹਾਲਸਿੰਘਵਾਲਾ ਸ੍ਰੀਮਤੀ ਸਵਾਤੀ ਟਿਵਾਣਾ, ਐਸ.ਡੀ.ਐਮ ਬਾਘਾਪੁਰਾਣਾ ਸ. ਹਰਕੰਵਲਜੀਤ ਸਿੰਘ, ਐਸ.ਡੀ.ਐਮ ਮੋਗਾ ਸਾਰੰਗਪ੍ਰੀਤ ਸਿੰਘ ਔਜਲਾ, ਐਸ.ਡੀ.ਐਮ ਧਰਮਕੋਟ ਸ੍ਰੀ ਜਸਪਾਲ ਸਿੰਘ ਬਰਾੜ, ਐਸ.ਡੀ.ਐਮ ਗਿੱਦੜਬਾਹਾ ਡਾ. ਅਜੀਤ ਪਾਲ ਸਿੰਘ, ਐਸ.ਡੀ.ਐਮ ਰਾਮਪੁਰਾ ਫੂਲ ਸ.ਕੰਵਲਜੀਤ ਸਿੰਘ, ਸ੍ਰੀਮਤੀ ਹਰਜਿੰਦਰ ਕੌਰ, ਤਹਿਸੀਲਦਾਰ (ਚੋਣ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']