Monday, January 20, 2025

ਸਿੱਖਿਆ ਖੇਤਰ ਦੀ ਵੱਡੀ ਕੰਪਨੀ BYJUS ਸਾਹਮਣੇਂ ਖਤਰੇ ਦੀ ਘੜੀ NCR- ਬੰਗਲੌਰ ਵਾਲੇ ਦਫ਼ਤਰ ਬੰਦ

Date:

The downfall of Byjus ਕੰਪਨੀ ਬਾਈਜ਼ੂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। 2,000 ਕਰਮਚਾਰੀਆਂ ਦੀ ਛਾਂਟੀ ਕਰਨ ਤੋਂ ਬਾਅਦ ਕੰਪਨੀ ਹੁਣ ਦਫ਼ਤਰ ਵੀ ਬੰਦ ਕਰ ਰਹੀ ਹੈ। ਇਸ ਨੇ ਐੱਨਸੀਆਰ ਅਤੇ ਬੈਂਗਲੁਰੂ ਵਿੱਚ ਕੁਝ ਦਫ਼ਤਰ ਬੰਦ ਕਰ ਦਿੱਤੇ ਹਨ। ਨੋਇਡਾ ਦਾ ਦਫ਼ਤਰ ਵੀ ਇਸ ਮਹੀਨੇ ਬੰਦ ਹੋ ਸਕਦਾ ਹੈ। ਦੂਜੇ ਪਾਸੇ ਬਾਈਜ਼ੂ ਨੇ ਜੂਨ ‘ਚ ਸਿਰਫ਼ 738 ਕਰਮਚਾਰੀਆਂ ਨੂੰ ਹੀ 14.6 ਲੱਖ ਰੁਪਏ ਦਾ ਪੀ.ਐੱਫ. ਭੁਗਤਾਨ ਕੀਤਾ ਹੈ।

ਇਕ ਕਰਮਚਾਰੀ ਨੇ ਦੱਸਿਆ ਕਿ ਕੰਪਨੀ ਨੇ ਗੁਰੂਗ੍ਰਾਮ ਸੈਕਟਰ 44 ਦਾ ਦਫ਼ਤਰ ਬੰਦ ਕਰ ਦਿੱਤਾ ਹੈ। ਇੱਥੋਂ ਦੇ ਕਰਮਚਾਰੀਆਂ ਨੂੰ ਬੈਂਗਲੁਰੂ ਜਾਂ ਕੰਪਨੀ ਦੇ ਟਿਊਸ਼ਨ ਸੈਂਟਰ (ਬੀਟੀਸੀ) ਜਾਣ ਲਈ ਕਿਹਾ ਗਿਆ ਹੈ। ਬੀਟੀਸੀ ਦੇ 143 ਇਲਾਕਿਆਂ ਵਿੱਚ 302 ਕੇਂਦਰ ਹਨ। ਇਕ ਹੋਰ ਕਰਮਚਾਰੀ ਨੇ ਕਿਹਾ ਕਿ ਕੰਪਨੀ ਬੈਂਗਲੁਰੂ ਦੇ ਕਲਿਆਣੀ ਟੈਕ ਪਾਰਕ ਵਿਚ ਸਥਿਤ ਦਫ਼ਤਰ ਨੂੰ ਵੀ ਵੇਚ ਰਹੀ ਹੈ। ਪੇਸਟੀਜ਼ ਟੇਕ ਪਾਰਕ ਕੰਪਲੈਕਸ ਵਿੱਚ ਦਫ਼ਤਰ ਦੀਆਂ ਨੌਂ ਮੰਜ਼ਿਲਾਂ ਵਿੱਚੋਂ ਦੋ ਖਾਲੀ ਕੀਤੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਵਿੱਚ ਇਸ ਕੋਲ ਦਫ਼ਤਰਾਂ ਦੀ 30 ਲੱਖ ਵਰਗ ਫੁੱਟ ਥਾਂ ਹੈ।

ਇਹ ਵੀ ਪੜ੍ਹੋਂ: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਨਹੀਂ ਰਹੇ ਪ੍ਰਸਿੱਧ ਪੰਜਾਬੀ ਲੋਕ-ਗਾਇਕ ਸੁਰਿੰਦਰ ਸ਼ਿੰਦਾ

ਬਾਈਜੂ ਦੇ ਨਿਵੇਸ਼ਕ ਪ੍ਰੋਸਸ ਐਨਵੀ ਨੇ ਕਿਹਾ ਕਿ ਕੰਪਨੀ ਨੇ ਰਿਪੋਰਟਿੰਗ ਅਤੇ ਗਵਰਨੈਂਸ ਨੂੰ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤਾ ਹੈ। ਪ੍ਰੋਸਸ ਨੇ ਕਿਹਾ, ਉਸਦੇ ਸਾਬਕਾ ਨਿਰਦੇਸ਼ਕ ਦੁਆਰਾ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਸਨੇ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਪ੍ਰੋਸਸ ਨੇ ਇਸ ਸਾਲ ਬਾਈਜੂ ਦੇ ਮੁੱਲ ਨੂੰ 22 ਅਰਬ ਡਾਲਰ ਤੋਂ ਘਟਾ ਕੇ 5.1 ਅਰਬ ਡਾਲਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਦੇ ਨਿਰਦੇਸ਼ਕ ਨੇ ਪਿਛਲੇ ਮਹੀਨੇ ਥਾਈਜ਼ ਦੇ ਬੋਰਡ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਕੰਪਨੀ ਅਤੇ ਇਸਦੇ ਹਿੱਸੇਦਾਰਾਂ ਦੇ ਲੰਬੇ ਸਮੇਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਡਿਊਟੀ ਨਿਭਾਉਣ ਵਿੱਚ ਅਸਮਰੱਥ ਸੀ।The downfall of Byjus

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਅੰਕੜੇ ਦਰਸਾਉਂਦੇ ਹਨ ਕਿ ਬਾਈਜ਼ ਨੇ ਅਪ੍ਰੈਲ-ਮਈ ਲਈ ਪੀਐੱਫ ਜਮ੍ਹਾ ਨਹੀਂ ਕਰਵਾਇਆ ਸੀ। ਜਨਵਰੀ, ਫਰਵਰੀ ਅਤੇ ਮਾਰਚ ਲਈ ਕੰਪਨੀ ਨੇ ਸਿਰਫ਼ 10,000-13,000 ਕਰਮਚਾਰੀਆਂ ਦਾ ਪੀਐੱਫ ਜਮ੍ਹਾ ਕੀਤਾ। 27 ਜੂਨ ਨੂੰ EPFO ਨੂੰ ਭੇਜੀ ਗਈ ਇੱਕ ਮੇਲ ਵਿੱਚ Byju’s ਨੇ ਕਿਹਾ ਕਿ ਕੰਪਨੀ ਨੇ ਮਈ ਤੱਕ ਪੀਐੱਫ ਭੁਗਤਾਨ ਦਾ ਨਿਪਟਾਰਾ ਕਰ ਦਿੱਤਾ ਹੈ।The downfall of Byjus

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...