ਇਲੈਕਸ਼ਨ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਸੁਚਾਰੂ ਢੰਗ ਨਾਲ ਨੇਪਰੇ ਚੜੇਗੀ ਚੋਣ ਪ੍ਰਕ੍ਰਿਆ- ਜ਼ਿਲ੍ਹਾ ਚੋਣ ਅਫ਼ਸਰ

ਫ਼ਰੀਦਕੋਟ 14 ਮਈ,2024

ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸਿਆਸੀ ਸਰਗਰਮੀਆਂ ਉੱਪਰ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਨਰਲ ਆਬਜ਼ਰਵਰ, ਖਰਚਾ ਆਬਜ਼ਰਵਰ ਅਤੇ ਪੁਲਿਸ ਆਬਜ਼ਰਵਰ ਦੀ ਨਿਯੁਕਤੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਚੋਣ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ  ਰੂਹੀ ਖਾਨ (ਆਈ.ਏ.ਐਸ) ਨੂੰ ਜਨਰਲ ਆਬਜ਼ਰਵਰ, ਸ਼ਰੂਤੀ ਬੀ.ਐਲ.(ਆਈ.ਆਰ.ਐਸ) ਨੂੰ ਖ਼ਰਚਾ ਆਬਜ਼ਰਵਰ ਅਤੇ ਸ੍ਰੀ ਬੀ.ਸ਼ੰਕਰ ਜੈਸਵਾਲ (ਆਈ.ਪੀ.ਐੱਸ.) ਨੂੰ ਪੁਲਿਸ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਨਰਲ ਆਬਜ਼ਰਵਰ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਸਬੰਧੀ ਨਿਗਰਾਨੀ ਰੱਖਣਗੇ ਜਦੋਂ ਕਿ ਖ਼ਰਚਾ ਆਬਜ਼ਰਵਰ ਰਾਜਨੀਤਿਕ ਪਾਰਟੀਆਂ ਵਲੋਂ ਕੀਤੇ ਜਾ ਰਹੇ ਖ਼ਰਚੇ ਦੀ ਨਜ਼ਰਸਾਨੀ ਕਰਨਗੇ ਅਤੇ ਪੁਲਿਸ ਆਬਜ਼ਰਵਰ ਕਾਨੂੰਨ ਵਿਵਸਥਾ ਸਬੰਧੀ ਨਜ਼ਰ ਰੱਖਣਗੇ।

ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਚੋਣ ਪ੍ਰਕ੍ਰਿਆ ਸਬੰਧੀ ਕੋਈ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਜਨਰਲ ਆਬਜ਼ਰਵਰ ਰੂਹੀ ਖਾਨ (ਆਈ.ਏ.ਐਸ) ਦੇ ਮੋਬਾਇਲ ਨੰ-94250-97786, ਖਰਚਾ ਆਬਜ਼ਰਵਰ ਸ਼ਰੂਤੀ ਬੀ.ਐਲ.(ਆਈ.ਆਰ.ਐਸ) ਦੇ ਮੋਬਾਇਲ ਨੰ- 87623-02532 ਪੁਲਿਸ ਆਬਜ਼ਰਵਰ ਸ੍ਰੀ ਬੀ.ਸ਼ੰਕਰ ਜੈਸਵਾਲ ਦੇ ਮੋਬਾਇਲ ਨੰ- 93541-87153 ਤੇ ਸੰਪਰਕ ਕਰ ਸਕਦਾ ਹੈ।