Friday, December 27, 2024

ਦੁਨੀਆ ਦੀ ਮਸ਼ਹੂਰ ਕੰਪਨੀ ਦੇ 12,500 ਮੁਲਾਜ਼ਮ ਦੀ ਨੌਕਰੀ ‘ਤੇ ਲਟਕੀ ਤਲਵਾਰ! ਕਈ ਵੱਡੇ ਅਫਸਰਾਂ ਨੂੰ ਤੋਰਿਆ ਘਰ

Date:

The famous computer manufacturer Dell

ਟੈਕ ਇੰਡਸਟਰੀ ਵਿੱਚ ਛਾਂਟੀ ਦਾ ਦੌਰ ਚੱਲ ਰਿਹਾ ਹੈ। ਇੰਟੇਲ (Intel) ਤੋਂ ਬਾਅਦ ਹੁਣ ਦੁਨੀਆ ਦੀ ਮਸ਼ਹੂਰ ਕੰਪਿਊਟਰ ਨਿਰਮਾਤਾ ਕੰਪਨੀ ਡੇਲ (Dell) ਨੇ ਵੀ ਵੱਡੀ ਛਾਂਟੀ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੀ ਇਸ ਛਾਂਟੀ ਦਾ ਪੂਰੀ ਦੁਨੀਆ ‘ਤੇ ਅਸਰ ਪਵੇਗਾ। ਡੈਲ ਆਪਣੇ ਲਗਪਗ 10 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਕਾਰਨ ਲਗਪਗ 12,500 ਕਰਮਚਾਰੀਆਂ ਦੀ ਨੌਕਰੀ ਜਾਏਗੀ। ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਕੰਪਨੀ ਦੇ ਸੇਲ ਡਿਵੀਜ਼ਨ ‘ਤੇ ਪਵੇਗਾ। 

ਬਿਜ਼ਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ, ਡੈਲ ਨੇ ਇੱਕ ਅੰਦਰੂਨੀ ਮੀਮੋ ਰਾਹੀਂ ਕਰਮਚਾਰੀਆਂ ਨੂੰ ਇਸ ਛਾਂਟੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਉਹ ਆਪਣੀ ਸੇਲਜ਼ ਟੀਮ ‘ਚ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਵਿਕਰੀ ਯੂਨਿਟ ਵੀ ਬਣਾਇਆ ਜਾਵੇਗਾ। ਕੰਪਨੀ AI ‘ਤੇ ਫੋਕਸ ਵਧਾਉਣਾ ਚਾਹੁੰਦੀ ਹੈ। ਹਾਲਾਂਕਿ, ਕੰਪਨੀ ਨੇ ਛਾਂਟੀ ਦੀ ਸਹੀ ਗਿਣਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 10 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਇਸ ਦੇ ਸ਼ਿਕਾਰ ਹੋਣਗੇ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਅੰਦਰੂਨੀ ਮੀਮੋ ਡੈਲ ਦੇ ਸੀਨੀਅਰ ਕਾਰਜਕਾਰੀ ਬਿਲ ਸਕੈਨਲ ਤੇ ਜੌਹਨ ਬਾਇਰਨ ਦੁਆਰਾ ਭੇਜਿਆ ਗਿਆ ਹੈ। ਇਸ ਨੂੰ ਗਲੋਬਲ ਸੇਲਜ਼ ਮਾਡਰਨਾਈਜ਼ੇਸ਼ਨ ਅਪਡੇਟ ਦਾ ਨਾਂ ਦਿੱਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਪੁਨਰਗਠਨ ਪ੍ਰਬੰਧਨ ਤੇ ਨਿਵੇਸ਼ ਲਈ ਤਰਜੀਹਾਂ ਵੀ ਬਦਲ ਰਹੀਆਂ ਹਨ। ਸਾਨੂੰ ਆਪਣੀ ਵਿਕਰੀ ਬਾਰੇ ਪੁਨਰ ਵਿਚਾਰ ਕਰਨ ਦੀ ਲੋੜ ਹੈ।

Read Also : ਓਲੰਪਿਕ ‘ਚੋਂ ਬਾਹਰ ਹੋਈ ਵਿਨੇਸ਼ ਫੋਗਾਟ ਦੇ ਘਰ ਪੁੱਜੇ CM ਭਗਵੰਤ ਮਾਨ

ਡੈਲ ਦੇ ਸੇਲਜ਼ ਡਿਵੀਜ਼ਨ ਦੇ ਕਈ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਜਾਣਕਾਰ ਵੀ ਛਾਂਟੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਮੈਨੇਜਰ, ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਵਰਗੇ ਸੀਨੀਅਰ ਅਹੁਦਿਆਂ ‘ਤੇ ਬੈਠੇ ਲੋਕਾਂ ‘ਤੇ ਪਿਆ ਹੈ। ਉਨ੍ਹਾਂ ਵਿੱਚੋਂ ਕੁਝ 20 ਸਾਲਾਂ ਤੋਂ ਵੱਧ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਮੰਡੀਕਰਨ ਤੇ ਸੰਚਾਲਨ ਟੀਮ ਵੀ ਛਾਂਟੀ ਦਾ ਸ਼ਿਕਾਰ ਹੋਈ ਹੈ। ਹੁਣ ਇੱਕ ਮੈਨੇਜਰ ਕੋਲ ਘੱਟੋ-ਘੱਟ 15 ਲੋਕਾਂ ਦੀ ਟੀਮ ਹੈ।

The famous computer manufacturer Dell

Share post:

Subscribe

spot_imgspot_img

Popular

More like this
Related