The fate of these leaders is at stake
ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ’ਚ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਪ੍ਰਚਾਰ ਦਾ ਵੀਰਵਾਰ ਤੋਂ ਰੌਲਾ ਰੁਕ ਚੁੱਕਾ ਹੈ। 30 ਮਈ ਨੂੰ ਸ਼ਾਮ 6 ਵੱਜਦੇ ਹੀ ਪ੍ਰਚਾਰ ’ਚ ਲੱਗੇ ਸਾਰੇ ਸਾਧਨ ਬੰਦ ਹੋ ਗਏ ਸਨ। ਹੁਣ ਲੋਕ ਸਭਾ ਮੈਂਬਰ ਦੀ ਚੋਣ ਲਈ 1 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ।
ਜਲੰਧਰ ਲੋਕ ਸਭਾ ਹਲਕਾ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਲਈ ਬਣਾਏ ਗਏ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਪੋਲਿੰਗ ਸਟਾਫ਼ ਨੂੰ ਅੱਜ ਈ. ਵੀ. ਐੱਮ. ਅਤੇ ਵੀ. ਵੀ. ਪੈਟ ਮਸ਼ੀਨਾਂ ਵੰਡੀਆਂ ਗਈਆਂ, ਜਿਸ ਸਬੰਧੀ 31 ਮਈ ਨੂੰ ਜਲੰਧਰ ਨਾਰਥ ਹਲਕਾ, ਸੈਂਟਰਲ ਹਲਕਾ, ਕੈਂਟ ਹਲਕਾ, ਵੈਸਟ ਹਲਕਾ, ਆਦਮਪੁਰ ਹਲਕਾ, ਕਰਤਾਰਪੁਰ ਹਲਕਾ, ਸ਼ਾਹਕੋਟ ਹਲਕਾ, ਨਕੋਦਰ ਹਲਕਾ ਅਤੇ ਫਿਲੌਰ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਆਪਣੇ ਨਾਲ ਲਾਏ ਗਏ ਸਟਾਫ਼ ਨੂੰ ਮਸ਼ੀਨਾਂ ਤੋਂ ਇਲਾਵਾ ਸਮੁੱਚੀ ਸਮੱਗਰੀ ਵੰਡੀ ਗਈ।ਜਲੰਧਰ ਵਿਚ ਕੁੱਲ 1951 ਬੂਥ ਬਣਾਏ ਗਏ ਹਨ।
ਜਲੰਧਰ ’ਚ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੋਕ ਦਿੱਤੀ। ਰੋਡ ਸ਼ੋਅ, ਮੀਟਿੰਗਾਂ, ਨੁੱਕੜ ਮੀਟਿੰਗਾਂ, ਡੋਰ-ਟੂ-ਡੋਰ ਪ੍ਰਚਾਰ ਵਿਚ ਜੁਟ ਗਏ ਹਨ ਅਤੇ ਉਹ ਵੀ ਆਪਣੇ ਸਮੇਤ ਕੁੱਲ੍ਹ 4 ਲੋਕਾਂ ਨੂੰ ਲੈ ਕੇ ਹੀ ਪ੍ਰਚਾਰ ਕਰ ਕਰ ਰਹੇ ਹਨ। ਜਲੰਧਰ ਜ਼ਿਲ੍ਹੇ ’ਚ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਇਲਾਵਾ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ੍ਹ 19 ਉਮੀਦਵਾਰ ਚੋਣ ਮੈਦਾਨ ’ਚ ਹਨ। ਵੋਟਿੰਗ ਮਸ਼ੀਨਾਂ ’ਚ ਇਨ੍ਹਾਂ 19 ਉਮੀਦਵਾਰਾਂ ਦੇ ਚੋਣ ਚਿੰਨ੍ਹ ਅੰਕਿਤ ਹੋਣ ਤੋਂ ਇਲਾਵਾ 20ਵਾਂ ਬਟਨ ਨੋਟਾ ਦਾ ਹੋਵੇਗਾ। ਸ਼ਾਮ ਢੱਲਦੇ ਹੀ ਵਧੇਰੇ ਉਮੀਦਵਾਰਾਂ ਅਤੇ ਵਿਧਾਨ ਸਭਾ ਲੈਵਲ ’ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਬੂਥਾਂ ’ਤੇ ਬੈਠਣ ਵਾਲੇ ਆਪਣੇ ਏਜੰਟਾਂ ਦੀਆਂ ਮੀਟਿੰਗਾਂ ਬੁਲਾ ਲਈਆਂ ਹਨ ਅਤੇ 1 ਜੂਨ ਨੂੰ ਆਪਣੀ ਪਾਰਟੀ ਦੇ ਪੱਖ ’ਚ ਵੱਧ ਤੋਂ ਵੱਧ ਵੋਟਿੰਗ ਕਰਵਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ, ਜਿਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।The fate of these leaders is at stake
also read ;- ਅੱਜ ਦੇ ਦਿਨ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ , ਮਾਂ ਚਰਨ ਕੌਰ…
ਚੋਣ ਪ੍ਰਚਾਰ ਰੁਕਣ ਦੇ ਨਾਲ ਹੀ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਆਪਣੀ ਕਮਰ ਕੱਸ ਲਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਆਬਜ਼ਰਵਰ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਪੁਲਸ ਕਮਿਸ਼ਨਰ, ਐੱਸ. ਐੱਸ. ਪੀ. ਦਿਹਾਤੀ, 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ, ਚੋਣ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਲੈ ਕੇ ਫੀਲਡ ’ਚ ਉਤਰ ਗਏ ਹਨ ਅਤੇ ਵੋਟਰਾਂ ਨੂੰ ਲੁਭਾਉਣ, ਲਾਲਚ ਦੇਣ ਤੇ ਡਰਾਉਣ ਵਰਗੀਆਂ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖਣਗੇ। ਉਥੇ ਹੀ, ਪ੍ਰਸ਼ਾਸਨ ਨੇ 1 ਜੂਨ ਨੂੰ ਵੋਟਿੰਗ ਕਰਵਾਉਣ ਨੂੰ ਲੈ ਕੇ ਆਪਣੇ ਪ੍ਰਬੰਧਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ।The fate of these leaders is at stake