ਪੁੱਤ ਹੋਣ ਦੀ ਖ਼ੁਸ਼ੀ ’ਚ ’ ਅਖਾੜਾ ਨਹਿਰ ’ਤੇ ਸੁੱਖ ਲਾਹੁਣ ਗਿਆ ਪਿਤਾ ਅਚਾਨਕ ਲਾਪਤਾ

The father went missing suddenly ਪੁੱਤ ਹੋਣ ਦੀ ਖ਼ੁਸ਼ੀ ’ਚ ਉਸ ਦੇ 13ਵੇਂ ’ਤੇ ਅਖਾੜਾ ਨਹਿਰ ’ਤੇ ਸੁੱਖ ਲਾਹੁਣ ਗਿਆ ਪਿਤਾ ਅਚਾਨਕ ਲਾਪਤਾ ਹੋ ਗਿਆ। ਉਸ ਦੇ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਰੁੜ੍ਹ ਜਾਣ ਦੇ ਖ਼ਤਰੇ ਨੂੰ ਭਾਂਪਦਿਆਂ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਗਰਾਓਂ ਦੇ ਫਿਲੀ ਗੇਟ ਵਾਸੀ ਮਨਜੀਤ ਸਿੰਘ ਉਰਫ ਮਨੀ ਦੇ ਘਰ ਪੁੱਤ ਨੇ ਜਨਮ ਲਿਆ। ਐਤਵਾਰ ਨਵਜੰਮੇ ਬੱਚੇ ਦੇ 13ਵੇਂ ’ਤੇ ਰਵਾਇਤ ਅਨੁਸਾਰ ਘਰ ’ਚ ਸਮਾਗਮ ਕਰਵਾਇਆ ਗਿਆ।

ਦੁਪਹਿਰ ਮਿੱਠੇ ਚੌਲ ਬਣਾ ਕੇ ਅਖਾੜਾ ਨਹਿਰ ’ਤੇ ਪ੍ਰਸ਼ਾਦ ਚੜ੍ਹਾਉਣ ਲਈ ਮਨਜੀਤ ਆਪਣੇ ਮੋਟਰਸਾਈਕਲ ’ਤੇ ਚਲਾ ਗਿਆ। ਕਾਫੀ ਸਮਾਂ ਬੀਤਣ ’ਤੇ ਵੀ ਜਦੋਂ ਵਾਪਸ ਨਾ ਆਇਆ ਤਾਂ ਪਰਿਵਾਰ ਉਸ ਦਾ ਪਤਾ ਕਰਨ ਲਈ ਅਖਾੜਾ ਨਹਿਰ ਪੁੱਜਾ।

READ ALSO : ਪੰਜਾਬ ਸੈਰ-ਸਪਾਟਾ ਖੇਤਰ ਵਿੱਚ ਨਵੀਆਂ ਉਚਾਈਆਂ ਛੂਹੇਗਾ

ਨਹਿਰ ’ਤੇ ਮਨਜੀਤ ਦਾ ਮੋਟਰਸਾਈਕਲ ਤੇ ਨਹਿਰ ਕੰਡੇ ਪਈਆਂ ਉਸ ਦੀਆਂ ਚੱਪਲਾਂ ਦੇਖ ਕੇ ਪਰਿਵਾਰ ਪਰੇਸ਼ਾਨ ਹੋ ਗਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਨਹਿਰ ਕੰਡੇ ਹੀ ਮਿੱਠੇ ਚੌਲਾਂ ਦਾ ਜਿਸ ਡੋਲੂ ’ਚ ਪ੍ਰਸ਼ਾਦ ਬਣਾ ਕੇ ਲੈ ਗਿਆ ਸੀ, ਉਹ ਵੀ ਉਥੇ ਪਿਆ ਦੇਖ ਪਰਿਵਾਰ ਘਬਰਾ ਗਿਆ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। The father went missing suddenly

ਇਸ ਤੋਂ ਬਾਅਦ ਗੋਤਾਖੋਰਾਂ ਨੂੰ ਬੁਲਾਇਆ ਗਿਆ, ਕਿਉਂਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਪ੍ਰਸ਼ਾਦ ਚੜ੍ਹਾਉਂਦਿਆਂ ਮਨਜੀਤ ਦਾ ਪੈਰ ਨਾ ਤਿਲਕ ਗਿਆ ਹੋਵੇ, ਜਿਸ ਕਾਰਨ ਉਹ ਨਹਿਰ ’ਚ ਡਿੱਗ ਪਿਆ ਹੋਵੇ। ਪੁੱਤ ਦੇ ਜਨਮ ਲੈਣ ’ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਮਨਜੀਤ ਦੇ ਲਾਪਤਾ ਹੋਣ ਕਾਰਨ ਗਮਗੀਨ ਹੋ ਗਿਆ। ਪੂਰਾ ਪਰਿਵਾਰ ਰੋ-ਰੋ ਕੇ ਬੇਸੁੱਧ ਹੋ ਗਿਆ, ਜਿਸ ਦੇ ਚੱਲਦਿਆਂ ਮਨਜੀਤ ਦੀ ਮਾਤਾ ਦੀ ਜ਼ਿਆਦਾ ਹਾਲਤ ਵਿਗੜਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। The father went missing suddenly

[wpadcenter_ad id='4448' align='none']