Thursday, December 26, 2024

ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ

Date:

The full report will surprise
ਹਾਲ ਹੀ ’ਚ ਚੇਨ ਸਮੋਕਰ ਸ਼ਾਹਰੁਖ ਖਾਨ ਨੇ ਆਪਣੇ 59ਵੇਂ ਜਨਮ ਦਿਨ ’ਤੇ ਸਿਗਰਟ ਪੀਣੀ ਛੱਡ ਦਿੱਤੀ ਅਤੇ ਕਿਹਾ ਕਿ ਮੈਨੂੰ ਲੱਗਾ ਕਿ ਸਿਗਰਟ ਛੱਡਣ ਤੋਂ ਬਾਅਦ ਮੈਨੂੰ ਸਾਹ ਲੈਣ ’ਚ ਤਕਲੀਫ਼ ਨਹੀਂ ਹੋਵੇਗੀ। ਸਪੱਸ਼ਟ ਹੈ ਕਿ ਸਿਗਰਟਨੋਸ਼ੀ ਨਾਲ ਜਦੋਂ ਸਰੀਰ ਨੂੰ ਨੁਕਸਾਨ ਹੋ ਰਿਹਾ ਹੋਵੇ ਤਾਂ ਇਸ ਨੂੰ ਛੱਡਣਾ ਹੀ ਬਿਹਤਰ ਹੈ। ਪਿਛਲੇ ਕੁਝ ਦਹਾਕਿਆਂ ’ਚ ਹਜ਼ਾਰਾਂ ਅਜਿਹੀਆਂ ਖੋਜਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਤੰਬਾਕੂ ਦਾ ਸੇਵਨ ਵਿਅਕਤੀ ਨੂੰ ਮੌਤ ਦੇ ਬੂਹੇ ’ਤੇ ਲੈ ਜਾਂਦਾ ਹੈ ਪਰ ਤੰਬਾਕੂ ’ਤੇ ਹੋਈ ਤਾਜ਼ਾ ਖੋਜ ’ਚ ਕਿਹਾ ਗਿਆ ਹੈ ਕਿ ਇਹ ਮਨੁੱਖੀ ਹੱਡੀਆਂ ਦੀ ਬਣਤਰ ਨੂੰ ਵੀ ਬਦਲ ਦਿੰਦਾ ਹੈ। ਦੰਦਾਂ ’ਤੇ ਤੰਬਾਕੂ ਦੇ ਨਿਸ਼ਾਨ ਮੌਤ ਤੋਂ ਸਦੀਆਂ ਬਾਅਦ ਵੀ ਬਣੇ ਰਹਿੰਦੇ ਹਨ।

ਇਹ ਖੋਜ ਬ੍ਰਿਟੇਨ ਵਿਚ 17ਵੀਂ ਅਤੇ 18ਵੀਂ ਸਦੀ ਦੇ ਮਨੁੱਖੀ ਪਿੰਜਰਾਂ ’ਤੇ ਕੀਤੀ ਗਈ ਹੈ। ਇਤਿਹਾਸ ਦੇ ਪੰਨਿਆਂ ਅਨੁਸਾਰ ਬ੍ਰਿਟੇਨ ਵਿਚ ਪਾਈਪ ਸਮੋਕਿੰਗ ਦਾ ਰੁਝਾਨ ਇੰਨਾ ਜ਼ਿਆਦਾ ਸੀ ਕਿ ਸਾਲ 1700 ਵਿਚ 1 ਕਰੋੜ 70 ਲੱਖ ਕਿਲੋਗ੍ਰਾਮ ਤੰਬਾਕੂ ਦੀ ਦਰਾਮਦ ਕੀਤੀ ਗਈ ਸੀ। ਉਸ ਸਮੇਂ ਇਹ ਦੇਸ਼ ਦੇ ਹਰ ਵਿਅਕਤੀ ਲਈ ਹਰ ਦਿਨ ਇਕ ਪਾਈਪ ਪੀਣਾ ਕਾਫ਼ੀ ਸੀ।The full report will surprise

ਮਨੁੱਖੀ ਪਿੰਜਰਾਂ ’ਤੇ ਕੀਤੀ ਗਈ ਇਹ ਖੋਜ ਅੰਤਰਰਾਸ਼ਟਰੀ ਜਰਨਲ ਸਾਇੰਸ ਐਡਵਾਂਸ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਾਰਾਂ ਦੇ ਅਧਿਐਨ ਦੌਰਾਨ 1700 ਤੋਂ 1855 ਦੇ ਵਿਚਾਲੇ ਇੰਗਲੈਂਡ ਵਿਚ ਮਰਨ ਵਾਲੇ ਸੈਂਕੜੇ ਲੋਕਾਂ ’ਚ ਸਿਗਰਟਨੋਸ਼ੀ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਦੀ ਪਛਾਣ ਕਰਨ ਦੇ ਯੋਗ ਸਨ। ਉਨ੍ਹਾਂ ਨੇ ਉਸ ਦੌਰਾਨ ਦੇ ਮਨੁੱਖੀ ਪਿੰਜਰਾਂ ’ਚ ਹੋ ਚੁੱਕੀਆਂ ਰਸਾਇਣਕ ਪ੍ਰਕਿਰਿਆਵਾਂ ਤੋਂ ਬਾਅਦ ਹੱਡੀਆਂ ’ਚ ਬਚੇ ਅਣੂਆਂ ਦਾ ਵਿਸ਼ਲੇਸ਼ਣ ਕੀਤਾ। ਖੋਜ ’ਚ ਕਿਹਾ ਗਿਆ ਹੈ ਕਿ ਕੁਝ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਪੁਰਾਤੱਤਵ ਤੌਰ ’ਤੇ ਪਛਾਣਨਾ ਆਸਾਨ ਹੁੰਦਾ ਹੈ। ਉਦਾਹਰਣ ਲਈ ਵਿਕਟੋਰੀਅਨ ਯੁੱਗ ਯਾਨੀ ਲੱਗਭਗ 1830 ਤੋਂ 1900 ਤੱਕ ਇੰਗਲੈਂਡ ਵਿਚ ਉਦਯੋਗਿਕ ਤੌਰ ’ਤੇ ਤਿਆਰ ਕੀਤੀਆਂ ਗਈਆਂ ਮਿੱਟੀ ਦੀਆਂ ਪਾਈਪਾਂ ਕਾਰਨ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਦਿੰਦਾਂ ’ਚ ਵਿਸ਼ੇਸ਼ ਖਾਂਚੇ ਬਣਦੇ ਸਨ।

ਖੋਜਕਰਤਾ ਪਿਛਲੀਆਂ ਸਦੀਆਂ ਵਿਚ ਸਿਹਤ ’ਤੇ ਤੰਬਾਕੂ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਪਛਾਣ ਕਰਨ ਦਾ ਇਕ ਹੋਰ ਤਰੀਕਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮਨੁੱਖੀ ਪਿੰਜਰ ਵਿਚ ਮੈਟਾਬੋਲਿਜ਼ਮ (ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਪ੍ਰਕਿਰਿਆਵਾਂ) ਦਾ ਵਿਸ਼ਲੇਸ਼ਣ ਕੀਤਾ। ਇਹ ਆਧੁਨਿਕ ਦਵਾਈ ਵਿਚ ਇਕ ਆਮ ਸਾਧਨ ਹੈ ਜੋ ਖ਼ਾਸ ਬੀਮਾਰੀਆਂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪਛਾਣ ਕਰਨ ਵਿਚ ਮਦਦ ਕਰ ਸਕਦਾ ਹੈ।The full report will surprise

Share post:

Subscribe

spot_imgspot_img

Popular

More like this
Related