Saturday, December 21, 2024

ਭਿਖਾਰੀ ਦੀ ਦਰਿਆਦਿਲੀ, CM ਰਾਹਤ ਫੰਡ ‘ਚ ਦਾਨ ਦਿੱਤੇ 50 ਲੱਖ, ਕਿਹਾ-ਮੈਂ ਇੰਨੇ ਪੈਸਿਆਂ ਦਾ ਕੀ ਕਰਨੈ

Date:

ਉਸ ਦਾ ਕਹਿਣਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ, ਮੈਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹਾਂ। ਫਿਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਜਾਂਦਾ ਹਾਂ ਅਤੇ ਗਰੀਬਾਂ ਦੀ ਮਦਦ ਲਈ ਪੈਸੇ ਦਾਨ ਕਰਦਾ ਹਾਂ।

The generosity of the beggar ਕਈ ਧਰਮਾਂ ਵਿਚ ਦਾਨ (Donation) ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ। ਪਰ ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਵਿਅਕਤੀ ਦਾਨ ਵਿਚ ਮਿਲੇ ਧਨ ਨੂੰ ਹੀ ਅੱਗੇ ਦਾਨ ਕਰ ਦੇਵੇ। ਅਜਿਹਾ ਹੀ ਕੁਝ ਤਾਮਿਲਨਾਡੂ ਦੇ ਇਕ ਭਿਖਾਰੀ ਨੇ ਕੀਤਾ।

ਉਸ ਨੇ ਮੁੱਖ ਮੰਤਰੀ ਰਾਹਤ ਫੰਡ ਵਿਚ ਕਰੀਬ 50 ਲੱਖ ਰੁਪਏ ਦਾਨ (Chief Minister’s relief fund) ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਦੱਸ ਦਈਏ ਕਿ 72 ਸਾਲਾ ਪੂਲਪਾਂਡੀਅਨ (Poolpandian) ਨੇ ਇਹ ਰਕਮ ਸੀਐਮ ਰਾਹਤ ਫੰਡ ਵਿਚ ਦਾਨ ਕੀਤੀ ਹੈ। The generosity of the beggar

Ads by 

ਤਾਮਿਲਨਾਡੂ ਦੇ ਤੁਤੂਕੁੜੀ ਜ਼ਿਲ੍ਹੇ ਦੇ ਵਸਨੀਕ ਪੂਲਪਾਂਡਿਅਨ ਨੇ ਮਈ 2020 ਵਿਚ ਵੀ ਸੀਐਮ ਰਾਹਤ ਫੰਡ ਵਿਚ 10,000 ਰੁਪਏ ਦਾਨ ਕੀਤੇ ਸਨ। ਪੂਲਪਾਂਡੀਅਨ ਨੇ ਸੀਐਨਐਨ ਨਿਊਜ਼ 18 ਨੂੰ ਦੱਸਿਆ ਕਿ ਉਹ ਇਕੱਲਾ ਹੈ ਅਤੇ ਉਸ ਨੂੰ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਜੋ ਉਸ ਨੂੰ ਭੀਖ ਵਜੋਂ ਮਿਲਦਾ ਹੈ।

ਪੂਲਪਾਂਡੀਅਨ ਦਾ ਕਹਿਣਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ, ਮੈਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹਾਂ। ਫਿਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਜਾਂਦਾ ਹਾਂ ਅਤੇ ਗਰੀਬਾਂ ਦੀ ਮਦਦ ਲਈ ਪੈਸੇ ਦਾਨ ਕਰਦਾ ਹਾਂ। ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਮੈਂ 5 ਸਾਲਾਂ ਦੌਰਾਨ ਕਰੀਬ 50 ਲੱਖ ਰੁਪਏ ਦਾਨ ਕੀਤੇ ਹਨ।

ਪੂਲਪਾਂਡੀਅਨ ਦਾ ਸੀ ਹੱਸਦਾ-ਖੇਡਦਾ ਪਰਿਵਾਰ

ਦੱਸਿਆ ਜਾਂਦਾ ਹੈ ਕਿ ਪਹਿਲਾਂ ਪੂਲਪਾਂਡੀਅਨ ਦਾ ਇਕ ਵੱਡਾ ਪਰਿਵਾਰ ਸੀ। ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ। 1980 ਵਿੱਚ ਉਹ ਮੁੰਬਈ ਚਲਾ ਗਿਆ। ਉੱਥੇ ਉਸ ਨੇ ਪਰਿਵਾਰ ਦੀ ਦੇਖਭਾਲ ਲਈ ਇੱਕ ਛੋਟੀ ਜਿਹੀ ਨੌਕਰੀ ਸ਼ੁਰੂ ਕੀਤੀ। ਹਾਲਾਂਕਿ ਸਾਧਨਾਂ ਦੀ ਘਾਟ ਅਤੇ ਮਾੜੇ ਹਾਲਾਤਾਂ ਕਾਰਨ ਉਨ੍ਹਾਂ ਦੀ ਪਤਨੀ ਸਰਸਵਤੀ ਦੀ 24 ਸਾਲ ਪਹਿਲਾਂ ਮੌਤ ਹੋ ਗਈ ਸੀ।The generosity of the beggar

ਆਪਣੀ ਪਤਨੀ ਨੂੰ ਗੁਆਉਣ ਤੋਂ ਬਾਅਦ, ਪੂਲਪਾਂਡੀਅਨ ਨੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਤਾਮਿਲਨਾਡੂ ਵਾਪਸ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਦੋਵੇਂ ਬੱਚਿਆਂ ਨੇ ਪੂਲਪਾਂਡੀਅਨ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਮਜਬੂਰੀ ‘ਚ ਭੀਖ ਮੰਗਣੀ ਪਈ।

ਉਹ ਕਹਿੰਦਾ ਹੈ ਕਿ ਮੈਨੂੰ ਭੀਖ ਮੰਗਣੀ ਪਈ ਕਿਉਂਕਿ ਮੇਰੇ ਪੁੱਤਰਾਂ ਨੇ ਮੇਰੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਫਿਰ ਪੈਸੇ ਬਚਾਉਣੇ ਸ਼ੁਰੂ ਕੀਤੇ ਅਤੇ ਸਕੂਲਾਂ, ਕੋਵਿਡ-19 ਰਾਹਤ ਫੰਡ ਅਤੇ ਮੁੱਖ ਮੰਤਰੀ ਰਾਹਤ ਫੰਡ ਨੂੰ ਦਾਨ ਦਿੰਦੇ ਰਹੇ

Share post:

Subscribe

spot_imgspot_img

Popular

More like this
Related

ਰੂਸ ‘ਤੇ 9/11 ਵਰਗਾ ਹਮਲਾ, 37 ਮੰਜ਼ਿਲਾ ਇਮਾਰਤ ਨਾਲ ਟਕਰਾਇਆ ਜਹਾਜ਼

Drone Attack on Russia ਯੂਕਰੇਨ ਨਾਲ ਚੱਲ ਰਹੀ ਜੰਗ ਦੇ...

ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਝਟਕਾ , ED ਚਲਾਏਗੀ ਫਿਰ ਤੋਂ ਮੁਕੱਦਮਾ , ਮਿਲੀ ਮਨਜ਼ੂਰੀ

ED Arvind Kejriwal ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ...