ਟਮਾਟਰ ਦੀਆਂ ਵਧੀਆਂ ਕੀਮਤਾਂ ਦੌਰਾਨ ਕੇਂਦਰ ਸਰਕਾਰ ਨੇ ਉਠਾਇਆ ਵੱਡਾ ਕਦਮ, ਖਪਤਕਾਰਾਂ ਨੂੰ ਸ਼ੁੱਕਰਵਾਰ ਤੋਂ ਮਿਲੇਗੀ ਰਾਹਤ

ਟਮਾਟਰ ਦੀਆਂ ਵਧੀਆਂ ਕੀਮਤਾਂ ਦੌਰਾਨ ਕੇਂਦਰ ਸਰਕਾਰ ਨੇ ਉਠਾਇਆ ਵੱਡਾ ਕਦਮ, ਖਪਤਕਾਰਾਂ ਨੂੰ ਸ਼ੁੱਕਰਵਾਰ ਤੋਂ ਮਿਲੇਗੀ ਰਾਹਤ

ਦੇਸ਼ ‘ਚ ਟਮਾਟਰ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਹਿਕਾਰੀ ਸਭਾਵਾਂ ਨੈਫੇਡ (Nafed) ਤੇ ਐਨਸੀਸੀਐਫ (NCCF) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਖਰੀਦਣ ਦਾ ਨਿਰਦੇਸ਼ ਦਿੱਤਾ ਹੈ। ਇਹ ਟਮਾਟਰ ਵੱਡੇ ਖਪਤ ਕੇਂਦਰਾਂ ‘ਚ ਵੰਡੇ ਜਾਣਗੇ ਜਿੱਥੇ ਪਿਛਲੇ ਇਕ ਮਹੀਨੇ ‘ਚ ਪ੍ਰਚੂਨ ਕੀਮਤਾਂ ‘ਚ […]

ਦੇਸ਼ ‘ਚ ਟਮਾਟਰ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਹਿਕਾਰੀ ਸਭਾਵਾਂ ਨੈਫੇਡ (Nafed) ਤੇ ਐਨਸੀਸੀਐਫ (NCCF) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਖਰੀਦਣ ਦਾ ਨਿਰਦੇਸ਼ ਦਿੱਤਾ ਹੈ।

ਇਹ ਟਮਾਟਰ ਵੱਡੇ ਖਪਤ ਕੇਂਦਰਾਂ ‘ਚ ਵੰਡੇ ਜਾਣਗੇ ਜਿੱਥੇ ਪਿਛਲੇ ਇਕ ਮਹੀਨੇ ‘ਚ ਪ੍ਰਚੂਨ ਕੀਮਤਾਂ ‘ਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਟਮਾਟਰ ਦਾ ਸਟਾਕ 14 ਜੁਲਾਈ ਯਾਨੀ ਸ਼ੁੱਕਰਵਾਰ ਤੋਂ ਦਿੱਲੀ-ਐਨਸੀਆਰ ਖੇਤਰ ‘ਚ ਖਪਤਕਾਰਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ ‘ਤੇ ਪ੍ਰਚੂਨ ਦੁਕਾਨਾਂ ਰਾਹੀਂ ਵੰਡਿਆ ਜਾਵੇਗਾ।