ਮੁਲਾਂਪੁਰ ‘ਚ ਬੈਂਕ ਗਾਰਡ ਨੇ ਨੌਜਵਾਨ ‘ਤੇ ਚਲਾਈ ਗੋਲੀ

The guard shot at the youth

 The guard shot at the youth

ਮੋਹਾਲੀ ਦੇ ਮੁੱਲਾਂਪੁਰ ਦੇ ਪਿੰਡ ਮਾਜਰੀ ਦੇ ਬੈਂਕ ਵਿੱਚ ਦਿਨ ਦਿਹਾੜੇ ਗੋਲੀਆਂ ਚਲੀਆਂ। ਬੈਂਕ ਦੇ ਸਕਿਊਰਿਟੀ ਗਾਰਡ ਨੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਹੈ। ਇਹ ਨੌਜਵਾਨ ਬੈਂਕ ਵਿੱਚ ਕੋਈ ਕੰਮ ਆਇਆ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਨਬੀਰ ਸਿੰਘ ਵਜੋਂ ਹੋਈ ਹੈ। ਉਸ ਦੀ ਮਾਤਾ ਦਾ ਯੂਨੀਅਨ ਬੈਂਕ ਵਿੱਚ ਅਕਾਊਂਟ ਹੈ। ਉਹ ਮੁੱਲਾਂਪੁਰ ਦੇ ਪਿੰਡ ਮਾਜਰੀ ਵਿਖੇ ਯੂਨੀਅਨ ਬੈਂਕ ਵਿੱਚ ਆਪਣੀ ਮਾਤਾ ਦੇ ਕੰਮ ਆਇਆ ਸੀ। ਇਸ ਮੌਕੇ ਉਸ ਦੀ ਕਿਸ ਗੱਲ ਨੂੰ ਲੈ ਕੇ ਸਟਾਫ ਨਾਲ ਬਹਿਸ ਹੋ ਗਈ ਅਤੇ ਬੈਂਕ ਵਾਲਿਆਂ ਨੇ ਉਸ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਉਸ ਦੀ ਕਿਸੇ ਗੱਲ ਨੂੰ ਲੈਕੇ ਸਕਿਊਰਿਟੀ ਗਾਰਡ ਨਾਲ ਬਹਿਸ ਹੋ ਗਈ। ਸਕਿਊਰਿਟੀ ਗਾਰਡ ਗੁਰਵਿੰਦਰ ਸਿੰਘ ਨੇ ਮਨਵੀਰ ਸਿੰਘ ਉਤੇ ਗੋਲੀ ਚਲਾ ਦਿੱਤੀ। ਜੋ ਕਿ ਉਸ ਦੇ ਢਿੱਡ ਵਿੱਚ ਲੱਗੀ। ਮਨਵੀਰ ਨੂੰ ਪੀਜੀਆਈ ਲਿਜਾਇਆ ਗਿਆ ਪਰ ਉਸ ਨੇ ਜੇਰੇ ਇਲਾਜ ਹੀ ਦਮ ਤੋੜ ਦਿੱਤਾ।The guard shot at the youth

also read :- ਵਿਸ਼ਵ ਯੋਗ ਦਿਵਸ ‘ਤੇ PGI ਨੇ ਬਣਾਇਆ ਵਰਲਡ ਰਿਕਾਰਡ

ਪੁਲਿਸ ਨੇ ਗਾਰਡ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।The guard shot at the youth

[wpadcenter_ad id='4448' align='none']