ਇਕ ਡਾਕੂ ਹਸੀਨਾ ਤੇ 9 Partner, ਖ਼ਤਰਨਾਕ ਪਲਾਨ ‘ਚ ਪਤੀ ਵੀ ਰਲਿਆ

ਲੁਧਿਆਣਾ ‘ਚ ਸੀ. ਐੱਮ. ਐੱਸ. ਕੰਪਨੀ ‘ਚੋਂ 8.49 ਕਰੋੜ ਦੀ ਲੁੱਟ ਮਾਮਲੇ ਨੂੰ ਪੁਲਸ ਨੇ 60 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਪੁਲਸ ਨੇ ਮਾਮਲੇ ਦੇ 10 ਦੋਸ਼ੀਆਂ ‘ਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਕਾਂਡ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ 4 ਸਾਥੀ ਅਜੇ ਫ਼ਰਾਰ ਹਨ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਦੀ ਗੱਲ ਕਹੀ ਅਤੇ ਬਾਅਦ ‘ਚ ਇਸ ਨੂੰ 8.49 ਕਰੋੜ ਰੁਪਏ ਦੀ ਲੁੱਟ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ‘ਚ ਇਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ ‘ਚ ਵਿਆਹੀ ਹੈ। ਕੇਸ ‘ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ ‘ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈThe husband also joined in the dangerous plan

ਮਨੀ ਸੀ. ਐੱਮ. ਐਸ. ਕੰਪਨੀ ‘ਚ 4 ਸਾਲਾਂ ਤੋਂ ਕੰਮ ਕਰ ਰਿਹਾ ਸੀ। ਇਨ੍ਹਾਂ ਦੋਹਾਂ ਵਿਚਕਾਰ ਕਿਸੇ ਤਰ੍ਹਾਂ ਨਾਲ ਦੋਸਤੀ ਹੋ ਗਈ ਤਾਂ ਦੋਹਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ। ਲੁੱਟ ਲਈ ਮੁਲਜ਼ਮਾਂ ਨੇ 2 ਮਡਿਊਲ ਬਣਾਏ। ਇਸ ਦੇ ਮੁਤਾਬਕ ਮਨੀ ਬਾਈਕ ‘ਤੇ, ਜਦੋਂ ਕਿ ਮਨਦੀਪ ਕੌਰ ਗੱਡੀ ‘ਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਦੱਸੀ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ ‘ਚ ਫ਼ਰਕ ਹੈ। ਕੰਪਨੀ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਵਾਰਦਾਤ ਵਾਪਰੀ। ਜੇਕਰ ਬਿਜਲੀ ਚਲੀ ਜਾਂਦੀ ਸੀ ਤਾਂ ਮੁਲਾਜ਼ਮ ਆਪਣਾ ਕਾਰਡ ਪੰਚ ਨਹੀਂ ਕਰ ਸਕਦੇ ਹਨ। ਇਸ ਸਭ ਦਾ ਮਨੀ ਨੂੰ ਪਤਾ ਸੀ ਕਿ ਕੰਪਨੀ ‘ਚ ਕਿਹੋ ਜਿਹਾ ਸਿਸਟਮ ਹੈ। ਇਸ ਲਈ ਉਹ ਬਿਨਾਂ ਹਥਿਆਰਾਂ ਦੇ ਸੱਬਲਾਂ, ਕੱਟਰ ਆਦਿ ਲੈ ਕੇ ਪਿਛਲੇ ਪਾਸਿਓਂ ਕੰਪਨੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਦੱਸਿਆ ਕਿ 11 ਕਰੋੜ, 70 ਹਜ਼ਾਰ ਰੁਪਏ ਦੀ ਰਕਮ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਲਿਖ ਕੇ ਦਿੱਤੀ ਸੀ। ਫਿਰ ਇਹ ਕਿਹਾ ਗਿਆ ਕਿ 4 ਕਰੋੜ, 45 ਲੱਖ ਰੁਪਿਆ ਕੰਪਨੀ ‘ਚ ਪਿਆ ਹੈ ਅਤੇ ਇਸ ਮੁਤਾਬਕ ਲੁੱਟ ਸਿਰਫ 6 ਕਰੋੜ, 32 ਲੱਖ ਦੀ ਹੋਈ ਹੈ, ਜਦੋਂ ਕਿ ਕੰਪਨੀ ਨੇ ਇਹ ਰਕਮ 8 ਕਰੋੜ 49 ਲੱਖ ਦੱਸੀ ਹੈ। The husband also joined in the dangerous plan

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਕੋਲ 3 ਬੈਗ ਸਨ। ਇਨ੍ਹਾਂ ‘ਚੋਂ 2 ਬੈਗਾਂ ‘ਚ 3-3 ਕਰੋੜ ਅਤੇ ਤੀਜੇ ਬੈਗ ‘ਚ 33 ਲੱਖ, 5 ਡੀ. ਵੀ. ਆਰ., ਪਲਾਸ, ਸੱਬਲਾਂ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ 5 ਮੈਂਬਰਾਂ ਦੀ ਟੀਮ ਬਣਾ ਦਿੱਤੀ ਗਈ ਹੈ ਅਤੇ ਜਲਦੀ ਹੀ ਬਾਕੀ ਕੈਸ਼ ਵੀ ਰਿਕਵਰ ਕਰ ਲਿਆ ਜਾਵੇਗਾThe husband also joined in the dangerous plan

[wpadcenter_ad id='4448' align='none']